The Khalas Tv Blog India ਵਿਨੇਸ਼ ਫੋਗਾਟ ਦੀ ਮੈਡਲ ਦੀ ਅਖੀਰਲੀ ਉਮੀਦ ਟੁੱਟੀ ! ਕੋਰਟ ਆਫ ਆਰਬਿਟੇਸ਼ਨ ਨੇ ਖਾਰਿਜ ਕੀਤੀ ਮੈਡਲ ਦੀ ਦਾਅਵੇਦਾਰੀ ਵਾਲੀ ਅਪੀਲ
India International Sports

ਵਿਨੇਸ਼ ਫੋਗਾਟ ਦੀ ਮੈਡਲ ਦੀ ਅਖੀਰਲੀ ਉਮੀਦ ਟੁੱਟੀ ! ਕੋਰਟ ਆਫ ਆਰਬਿਟੇਸ਼ਨ ਨੇ ਖਾਰਿਜ ਕੀਤੀ ਮੈਡਲ ਦੀ ਦਾਅਵੇਦਾਰੀ ਵਾਲੀ ਅਪੀਲ

ਬਿਉਰੋ ਰਿਪੋਰਟ – ਵਿਨੇਸ਼ ਫੋਗਾਟ (VINESH PHOGAT) ਦੀ ਸਿਲਵਰ ਮੈਡਲ ਹਾਸਲ ਕਰਨ ਦੀ ਅਖੀਰਲੀ ਉਮੀਦ ਵੀ ਟੁੱਟ ਗਈ ਹੈ । ਕੋਰਟ ਆਫ ਆਰਬਿਟਸ਼ਨ ਆਫ ਸਪੋਰਟ ਯਾਨੀ CAS ਨੇ ਵਿਨੇਸ਼ ਫੋਗਾਟ ਦੀ ਸਿਲਵਰ ਮੈਡਲ ਦੀ ਦਾਅਵੇਦਾਰੀ ਵਾਲੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ । ਅਪੀਲ ‘ਤੇ ਫੈਸਲਾ ਪਹਿਲਾ ਤਿੰਨ ਵਾਰ ਟਾਲਿਆ ਗਿਆ ਫਿਰ ਬੀਤੇ ਦਿਨ ਐਲਾਨ ਕੀਤਾ ਗਿਆ ਕਿ ਫਾਈਨਲ ਫੈਸਲਾ 16 ਅਗਸਤ ਨੂੰ ਆਵੇਗਾ ਪਰ 14 ਅਗਸਤ ਨੂੰ ਅਪੀਲ ਖਾਰਜ ਦਾ ਫਰਮਾਨ ਆ ਗਿਆ । ਫੈਸਲੇ ਦੇ ਬਾਅਦ ਭਾਰਤੀ ਓਲੰਪਿਕ ਕਮੇਟੀ ਦੀ ਪ੍ਰਧਾਨ ਪੀਟੀ ਊਸ਼ਾਨ ਨੇ ਨਰਾਜ਼ਗੀ ਜਤਾਈ ਹੈ। ਯੂਨਾਇਡ ਵਰਲਡ ਰੈਸਲਿੰਗ ਵਿਨੇਸ਼ ਫੋਗਾਟ ਨੂੰ ਮੈਡਲ ਦੇਣ ਦਾ ਵਿਰੋਧ ਕੀਤਾ ਸੀ।

ਵਿਨੇਸ਼ ਦੇ ਮਾਮਲੇ ਵਿੱਚ ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਇਕ ਹੀ ਭਾਰ ਦੇ ਵਰਗ ਵਿੱਚ 2 ਸਿਲਵਾਰ ਮੈਡਲ ਨਹੀਂ ਦਿੱਤੇ ਜਾ ਸਕਦੇ ਹਨ । ਉਨ੍ਹਾਂ ਨੇ ਕਿਹਾ ਸੀ ਕਿ ਕੌਮਾਂਤਰੀ ਫੈਡਰੇਸ਼ਨ ਦੇ ਨਿਯਮ ਦਾ ਪਾਲਨ ਕੀਤਾ ਜਾਣਾ ਚਾਹੀਦਾ ਹੈ,ਉਨ੍ਹਾਂ ਨੇ ਕਿਹਾ ਸੀ ਕਿ ਜੇਕਰ 100 ਗਰਾਮ ਦੇ ਨਾਲ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ 102 ਗਰਾਮ ਦੇ ਨਾਲ ਕਿਉਂ ਨਹੀਂ ? ਸਾਨੂੰ ਕਿਧਰੇ ਤਾਂ ਬ੍ਰੇਕ ਲਗਾਉਣੀ ਹੋਵੇਗੀ । ਹਾਲਾਂਕਿ ਥਾਮਸ ਬਾਕ ਨੇ ਕਿਹਾ ਸੀ ਮੈਨੂੰ ਵਿਨੇਸ਼ ਫੋਗਾਟ ਦੇ ਨਾਲ ਪੂਰੀ ਹਮਦਰਦੀ ਹੈ ।

50 ਕਿਲੋਗਰਾਮ ਕੈਟਾਗਰੀ ਵਿੱਚ 100 ਗਰਾਮ ਭਾਰ ਵੱਧ ਹੋਣ ਦੀ ਵਜ੍ਹਾ ਕਰਕੇ ਵਿਨੇਸ਼ ਦੇ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ ਉਨ੍ਹਾਂ ਦੀ ਥਾਂ ਸੈਮੀਫਾਈਨਲ ਵਿੱਚ ਵਿਨੇਸ਼ ਫੋਗਾਟ ਤੋਂ ਹਾਰਨ ਵਾਲੀ ਕਿਊਬਾ ਦੀ ਭਲਵਾਨ ਯੁਸਤੇਲਿਸ ਗੁਜਮੇਨ ਲੋਪੇਜ ਨੇ ਫਾਈਨਲ ਵਿੱਚ ਉਨ੍ਹਾਂ ਦੀ ਥਾਂ ਲਈ ਸੀ,ਜਿਸ ਵਿੱਚ ਉਨ੍ਹਾਂ ਸਿਲਵਰ ਮੈਡਲ ਮਿਲਿਆ ਸੀ ।

9 ਅਗਸਤ ਨੂੰ ਕੋਰਟ ਆਫ ਆਰਬਿਟ੍ਰੇਸ਼ਨ ਵਿੱਚ 3 ਘੰਟੇ ਤੱਕ ਸੁਣਵਾਈ ਹੋਈ ਇਸ਼ ਦੌਰਾਨ ਵਿਨੇਸ਼ ਫੋਗਾਟ ਵਰਚੂਅਲ ਮੌਜੂਦ ਰਹੀ,ਭਾਰਤੀ ਓਲੰਪਿਕ ਸੰਘ ਯਾਨੀ (IOA) ਨੇ ਵਿਨੇਸ਼ ਦਾ ਪੱਖ ਰੱਖਣ ਲਈ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਜ਼ਿੰਮੇਵਾਰੀ ਸੌਂਪੀ ਸੀ । ਸੁਣਵਾਈ ਦੌਰਾਨ ਵਿਨੇਸ਼ ਫੋਗਾਟ ਦੇ ਵੱਲੋਂ ਇਹ ਵੀ ਤਰਕ ਦਿੱਤਾ ਗਿਆ ਸੀ ਕਿ ਫਾਈਨਲ ਤੱਕ ਪਹੁੰਚਣ ਤੱਕ ਉਸ ਨੇ ਨਿਯਮਾਂ ਮੁਤਾਬਿਕ ਹੀ ਰੈਸਲਿੰਗ ਲੜੀ ਸੀ । ਇਕ ਦਿਨ ਪਹਿਲਾਂ ਪ੍ਰੀ ਕੁਆਟਰਫਾਈਨਲ,ਕੁਆਟਰਫਾਈਨਲ ਅਤੇ ਸੈਮੀਫਾਈਨਲ ਵੇਲੇ ਵਿਨੇਸ਼ ਫੋਗਾਟ ਦਾ ਭਾਰ 49.90 ਕਿਲੋਗਰਾਮ ਸੀ । ਹਾਲਾਂਕਿ ਜਦੋਂ ਵਿਨੇਸ਼ ਫੋਗਾਟ ਨੂੰ ਸੈਮੀਫਾਈਨਲ ਤੋਂ ਬਾਅਦ 3 ਕਿਲੋ ਭਾਰ ਵਧਣ ਦੇ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਸਾਰੀ ਰਾਤ ਸੈਕਲਿੰਗ ਕੀਤੀ,ਵਾਰ ਅਤੇ ਨਾਖੁਨ ਕੱਟੇ ਅਤੇ ਖੂਨ ਤੱਕ ਕੱਢਿਆ ਗਿਆ ਪਰ ਫਿਰ ਵੀ 100 ਗਰਾਮ ਵੱਧ ਭਾਰ ਰਹਿ ਗਿਆ । ਵਿਨੇਸ਼ ਫੋਗਾਟ ਨੇ IOA ਤੋਂ ਵੱਧ ਸਮਾਂ ਮੰਗਿਆ ਪਰ ਨਹੀਂ ਮਿਲਿਆ ।

ਕੀ ਹੈ CAS?

ਕੋਰਟ ਆਫ ਆਰਬਿਟੇਸ਼ਨ ਆਫ ਸਪੋਰਟ ਯਾਨੀ CAS ਦੁਨੀਆ ਭਰ ਦੇ ਖੇਡਾਂ ਦੇ ਲਈ ਬਣਾਈ ਗਈ ਇੱਕ ਜਥੇਬੰਦੀ ਹੈ । ਇਸ ਦਾ ਕੰਮ ਖੇਡ ਨਾਲ ਜੁੜੇ ਕਾਨੂਨੀ ਵਿਵਾਦਾਂ ਨੂੰ ਖਤਮ ਕਰਨਾ ਹੈ । ਇਸ ਦੀ ਸ਼ੁਰੂਆਤ 1984 ਵਿੱਚ ਹੋਈ ਸੀ ਇਸ ਦਾ ਹੈੱਡਕੁਆਟਰ ਸਵਿਜ਼ਰਲੈਂਡ ਦੇ ਲਾਜੇਨ ਵਿੱਚ ਸਥਿਤ ਹੈ । ਉਧਰ ਇਸ ਦੇ ਕੋਰਟ ਨਿਊਯਾਰਕ ਅਤੇ ਸਿਡਨੀ ਵਿੱਚ ਵੀ ਹਨ । ਵੈਸੇ ਅਸਥਾਈ ਕੋਰਟ ਓਲੰਪਿਕ ਸ਼ਹਿਰਾਂ ਵਿੱਚ ਹੀ ਬਣਾਇਆ ਜਾਂਦਾ ਹੈ ਇਸੇ ਵਜ੍ਹਾ ਨਾਲ CAS ਇਸ ਵਾਰ ਪੈਰਿਸ ਵਿੱਚ ਸਥਾਪਤ ਹੈ ਜਿੱਥੇ ਵਿਨੇਸ਼ ਫੋਗਾਟ ਦੇ ਮਾਮਲੇ ਦੀ ਸੁਣਵਾਈ ਹੋਈ ਹੈ ।

2 ਦਿਨ ਪਹਿਲਾਂ ਵਿਨੇਸ਼ ਨੇ ਸੰਨਿਆਸ ਲਿਆ

ਪੈਰਿਸ ਓਲੰਪਿਕ ਫਾਈਨਲ ਵਿੱਚ ਡਿਸਕੁਆਲੀਫਾਈਲ ਠਹਿਰਾਉਣ ਤੋਂ ਬਾਅਦ ਵਿਨੇਸ਼ ਨੇ ਵੀਰਵਾਰ ਨੂੰ ਕੁਸ਼ਤੀ ਤੋਂ ਸੰਨਿਆਸ ਦਾ ਐਲਾਨਕਰ ਦਿੱਤਾ ਸੀ । ਉਨ੍ਹਾਂ ਨੇ ਵੀਰਵਾਰ ਸਵੇਰੇ 5.17 ਮਿੰਟ ਤੇ ਪੋਸਟ ਲਿਖੀ ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ,ਮੈਂ ਹਾਰ ਗਈ,ਮੁਆਫ ਕਰਨਾ ਤੁਹਾਡਾ ਸੁਪਣਾ,ਮੇਰੀ ਹਿੰਮਤ ਸਭ ਟੁੱਟ ਚੁੱਕੇ ਹਨ । ਇਸ ਤੋਂ ਜ਼ਿਆਦਾ ਤਾਕਤ ਨਹੀਂ ਰਹੀ, ਹੁਣ ਅਲਵਿਦਾ ਕੁਸ਼ਤੀ 2001-2024, ਤੁਹਾਡੀ ਹਮੇਸ਼ਾ ਕਰਜ਼ਦਾਰ ਰਹਾਂਗੀ ਮਾਫੀ ।”

Exit mobile version