The Khalas Tv Blog Punjab ਇਸ ਪਿੰਡ ਨੇ ਪੋਚੀ ਅਕਾਲੀ-ਬਸਪਾ ਦੇ ਵਾਅਦਿਆਂ ਵਾਲੀ ਫੱਟੀ
Punjab

ਇਸ ਪਿੰਡ ਨੇ ਪੋਚੀ ਅਕਾਲੀ-ਬਸਪਾ ਦੇ ਵਾਅਦਿਆਂ ਵਾਲੀ ਫੱਟੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਲਕਾ ਟਾਂਡਾ ਉੜਮੁੜ ਦੇ ਪਿੰਡ ਮਿਰਜ਼ਾਪੁਰ ਦੇ ਵਾਸੀਆਂ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਵੱਲੋਂ ਕੰਧਾਂ ਉੱਤੇ ਲਿਖੀ ਜਾ ਰਹੀ ਝੂਠੀ ਬਿਆਨਬਾਜ਼ੀ ਦਾ ਸਖਤ ਨੋਟਿਸ ਲਿਆ ਹੈ।ਇਸ ਦੌਰਾਨ ਪਿੰਡ ਵਾਸੀਆਂ ਨੇ ਦੀਵਾਰਾਂ ਉੱਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਬਾਰੇ ਲਿਖੇ ਅਕਾਲੀ ਦਲ ਦੇ ਵਾਅਦੇ ਨੂੰ ਲਿਖਣ ਆਏ ਵਿਅਕਤੀ ਕੋਲੋਂ ਹੀ ਸਾਫ ਕਰਵਾਇਆ ਤੇ ਕਿਹਾ ਕਿ ਇਨ੍ਹਾਂ ਨੇ ਪੰਜਾਬ ਨੂੰ ਹੁਣ ਤੱਕ ਥੱਲੇ ਹੀ ਲਗਾਇਆ ਹੈ।

ਪਿੰਡਾ ਵਿਚ ਇਹ ਵਾਅਦੇ ਬਿਨਾਂ ਕਿਸੇ ਮੋਹਤਬਰ ਤੋਂ ਪੁੱਛੇ ਬਗੈਰ ਲਿਖੇ ਜਾ ਰਹੇ ਹਨ।ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਪਿੰਡਾਂ ਵਿੱਚ ਮਜਦੂਰਾਂ ਨੂੰ ਭੇਜ ਕੇ ਇਹ ਕੰਮ ਨਾ ਕਰਵਾਇਆ ਜਾਵੇ, ਜੇ ਕਿਸੇ ਲੀਡਰ ਵਿੱਚ ਦਮ ਹੈ ਤਾਂ ਆਪ ਆਵੇ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਲੀਡਰ ਨੇ ਮੁੜ ਕੇ ਇਹ ਹਰਕਤ ਕੀਤੀ ਤਾਂ ਲੱਤਾਂ ਵੀ ਵੱਢ ਦਿਆਂਗੇ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਤੇ ਸ਼ਹੀਦ ਹੋਏ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋ ਜਾਂਦਾ, ਕਿਸੇ ਲੀਡਰ ਨਾਲ ਢਿੱਲ੍ਹ ਨਹੀਂ ਵਰਤੀ ਜਾਵੇਗੀ।

https://khalastv.com/wp-content/uploads/2021/09/WhatsApp-Video-2021-09-21-at-9.30.20-AM.mp4
Exit mobile version