The Khalas Tv Blog Lok Sabha Election 2024 ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਪਿੰਡ ਵਾਸੀਆਂ ਨੇ ਵੋਟ ਪਾਉਣ ਤੋਂ ਕੀਤਾ ਇਨਕਾਰ
Lok Sabha Election 2024 Punjab

ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਪਿੰਡ ਵਾਸੀਆਂ ਨੇ ਵੋਟ ਪਾਉਣ ਤੋਂ ਕੀਤਾ ਇਨਕਾਰ

ਅੰਮ੍ਰਿਤਸਰ ਦੇ ਪਿੰਡ ਲੱਖੂਵਾਲ ’ਚ ਬੀਤੀ ਰਾਤ ਸਰਹੱਦੀ ਕੁਝ ਅਣਪਛਾਤਿਆਂ ਵੱਲੋਂ ਗੋਲ਼ੀਆਂ ਮਾਰਕੇ ਨੌਜਵਾਨ ਦਾ ਕਤਲ ਕਰਨ ਅਤੇ 4 ਨੂੰ ਜ਼ਖ਼ਮੀ ਕਰਨ ਦੇ ਰੋਸ ਵਜੋਂ ਅੱਜ ਲੋਕਾਂ ਨੇ ਪਿੰਡ ਦੇ ਸਾਰੇ ਪੋਲਿੰਗ ਬੂਥਾਂ ਨੂੰ ਬੰਦ ਕਰ ਦਿੱਤਾ ਅਤੇ ਕੋਈ ਵੋਟ ਨਹੀਂ ਪੈਣ ਦਿੱਤੀ। ਅੱਜ ਸਵੇਰੇ ਕੁਝ ਲੋਕਾਂ ਵਲੋਂ ਵੋਟਾਂ ਨਾ ਪਾਉਣ ਦਾ ਸੱਦਾ ਦਿੱਤਾ ਸੀ ਅਤੇ ਜਿਉਂ ਹੀ ਸਟਾਫ਼ ਨੇ ਬੂਥਾਂ ਉਪਰ ਕੰਮ ਸ਼ੁਰੂ ਕੀਤਾ ਤਾਂ ਲੋਕਾਂ ਨੇ ਆ ਕੇ ਰੋਕ ਦਿੱਤਾ। ਕਤਲ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਜਾਰੀ ਕਰ ਦਿੱਤੀ ਹੈ।

Exit mobile version