The Khalas Tv Blog Punjab ਪਿੰਡਾਂ ਵਾਲੇ ਵੀ ਕਰੋਨਾ ਟੀਕਾ ਲਗਵਾਉਣ ਲਈ ਹੋ ਜਾਣ ਤਿਆਰ
Punjab

ਪਿੰਡਾਂ ਵਾਲੇ ਵੀ ਕਰੋਨਾ ਟੀਕਾ ਲਗਵਾਉਣ ਲਈ ਹੋ ਜਾਣ ਤਿਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਪ੍ਰਭਾਵਿਤ ਪਿੰਡਾਂ ਵਿੱਚ ਪੰਜਾਬ ਸਰਕਾਰ ਕਰੋਨਾ ਟੈਸਟਿੰਗ ਵਧਾ ਰਹੀ ਹੈ। ਕਰੋਨਾ ਟੈਸਟਿੰਗ ਲਈ ਪਿੰਡਾਂ ਵਿੱਚ ਫਰੰਟਲਾਈਨ ਸਿਹਤ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਯਾਦ ਕਰਵਾਇਆ ਹੈ ਕਿ ਪੰਜਾਬ ਕੋਲ ਕਰੋਨਾ ਵੈਕਸੀਨ ਦਾ ਸਟਾਕ ਬਹੁਤ ਘੱਟ ਹੈ। ਸਿੱਧੂ ਨੇ ਕਿਹਾ ਕਿ 25 ਲੱਖ ਟੈਸਟਿੰਗ ਕਿੱਟਾਂ ਮੰਗਵਾਈਆਂ ਗਈਆਂ ਹਨ।

ਸੂਬੇ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਰਕੇ ਕੋਵਿਡ ਪਾਜ਼ੀਟਿਵ ਮਰੀਜ਼ਾਂ ਦਾ ਢੁੱਕਵਾਂ ਇਲਾਜ ਨਹੀਂ ਹੋ ਰਿਹਾ, ਜਿਸ ਕਰਕੇ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਹੁਣ ਪਿੰਡਾਂ ਵੱਲ ਰੁਖ ਕੀਤਾ ਜਾ ਰਿਹਾ ਹੈ ਕਿਉਂਕਿ ਪਿੰਡਾਂ ਵਿੱਚ ਕਰੋਨਾ ਕੇਸ ਵੱਧ ਰਹੇ ਹਨ।

Exit mobile version