The Khalas Tv Blog Punjab ਅਮਰੀਕਾ ਨੇ ਨਿੱਝਰ ਦੇ ਕਤਲ ਦਾ ਪੰਨੂ ਨਾਲ ਲਿੰਕ ਜੋੜਿਆ ! ਭਾਰਤੀ ਏਜੰਟ ਵਿਕਾਸ ਯਾਦਵ ਦਾ ਦੋਵਾਂ ‘ਚ ਨਾਂ !
Punjab

ਅਮਰੀਕਾ ਨੇ ਨਿੱਝਰ ਦੇ ਕਤਲ ਦਾ ਪੰਨੂ ਨਾਲ ਲਿੰਕ ਜੋੜਿਆ ! ਭਾਰਤੀ ਏਜੰਟ ਵਿਕਾਸ ਯਾਦਵ ਦਾ ਦੋਵਾਂ ‘ਚ ਨਾਂ !

ਬਿਉਰੋ ਰਿਪੋਰਟ – SFJ ਦੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੇ ਕਤਲ ਵਿੱਚ ਭਾਰਤੀ ਪੁਲਿਸ ਅਫਸਰ ਵਿਕਾਸ ਯਾਦਵ (Vikash Yadav) ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਯੂਐੱਸ ਡਿਪਾਰਟਮੈਂਟ ਆਫ ਜਸਟਿਸ (US Departpartment Of Justice) ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਯਾਦਵ ਨੂੰ ਕੈਨੇਡਾ ਵਿੱਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਦੀ ਸਾਜਿਸ਼ ਬਾਰੇ ਪਹਿਲਾਂ ਤੋਂ ਹੀ ਪਤਾ ਸੀ ।

ਯੂਐੱਸ ਡਿਪਾਰਟਮੈਂਟ ਮੁਤਾਬਿਕ ਵਿਕਾਸ ਯਾਦਵ ਨੇ ਜਿਸ ਨਿਖਲ ਗੁਪਤਾ ਨੂੰ ਪੰਨੂ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ ਉਸ ਨੇ ਅੱਗੇ ‘ਹਿੱਟ ਮੈਨ’ ਜਿਸ ਨੂੰ SFJ ਦੇ ਮੁਖੀ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਉਸ ਨੂੰ ਦੱਸਿਆ ਕਿ ਸਾਡੇ ਟਾਰਗੇਟ ‘ਤੇ ਹੋਰ ਵੀ ਕਈ ਲੋਕ ਹਨ । ਇਸ ਦੌਰਾਨ 18 ਜੂਨ 2023 ਨੂੰ ਜਦੋਂ ਹਰਦੀਪ ਸਿੰਘ ਨਿੱਝਰ (Hardeep Singh Nijjar) ਦਾ ਕਤਲ ਹੋਇਆ ਤਾਂ ਵਿਕਾਸ ਯਾਦਵ ਨੇ ਹੀ ਨਿੱਝਰ ਦੀ ਕਾਰ ਜਿਸ ਵਿੱਚ ਕਤਲ ਹੋਇਆ ਸੀ ਉਸ ਦੀਆਂ ਵੀਡੀਓ ਨਿਖਿਲ ਗੁਪਤਾ ਨੂੰ ਭੇਜੀ ਅਤੇ ਉਸ ਨੇ ਅੱਗੇ ‘ਹਿੱਟ ਮੈਨ’ ਨੂੰ ਭੇਜੀ,ਜੋ ਅਸਲ ਵਿੱਚ ਅਮਰੀਕਾ ਦੀ ਖੁਫਿਆ ਏਜੰਸੀ ਦਾ ਏਜੰਟ ਸੀ । ਜਿਸ ਦੇ ਖੁਲਾਸੇ ਤੋਂ ਬਾਅਦ ਹੀ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਹੋਈ ਅਤੇ ਫਿਰ ਵਿਕਾਸ ਯਾਦਵ ਦਾ ਪੰਨੂ ਨੂੰ ਮਾਰਨ ਦਾ ਪੂਰਾ ਪਲਾਨ ਹੀ ਫੇਲ੍ਹ ਹੋ ਗਿਆ ।

ਬੀਤੇ ਦਿਨ ਹੀ ਅਮਰੀਕਾ ਦੇ ਜਸਟਿਸ ਵਿਭਾਗ ਨੇ ਭਾਰਤੀ ਪੁਲਿਸ ਅਧਿਕਾਰੀ ਵਿਕਾਸ ਯਾਦਵ ਦਾ ਨਾਂ ਨਸ਼ਰ ਕਰਦੇ ਹੋਏ ਕਿਹਾ ਸੀ ਇਹ ਹੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਲਈ ਹਾਇਰਿੰਗ ਅਤੇ ਮਨੀਲਾਂਡਰਿੰਗ ਵਿੱਚ ਸ਼ਾਮਲ ਹੈ । ਭਾਰਤੀ ਪੁਲਿਸ ਕੰਮ ਕਰ ਰਹੇ ਵਿਕਾਸ ਯਾਦਵ ਜਿਸ ਦੀ ਉਮਰ 39 ਸਾਲ ਹੈ ਉਸ ਦੇ ਖਿਲਾਫ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕਤਲ ਦੀ ਸਾਜਿਸ਼ ਦਾ ਚਾਰਜ ਲਗਾਇਆ ਗਿਆ ਹੈ । FBI ਨੇ ਯਾਦਵ ਨੂੰ ਆਪਣੀ ਵਾਂਟਿਡ ਲਿਸਟ ਵਿੱਚ ਪਾ ਦਿੱਤਾ ।

ਚਾਰਸ਼ੀਟ ਮੁਤਾਬਿਕ ਵਿਕਾਸ ਯਾਦਵ ਨੇ ਹੀ ਨਿਖਿਲ ਗੁਪਤਾ ਨੂੰ SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਲਈ 15 ਹਜ਼ਾਰ ਕੈਸ਼ ਡਾਲਰ ਨਿਊਯਾਰਕ ਵਿੱਚ ਅਡਵਾਂਸ ਵਿੱਚ ਦਿੱਤੇ ਸਨ । ਪਰ ਜਿਸ ਸ਼ਖਸ ਨੂੰ ਮਾਰਨ ਦੇ ਲਈ ਨਿਖਿਲ ਗੁਪਤਾ ਨੇ ਚੁਣਿਆ ਸੀ ਉਹ ਅਮਰੀਕਾ ਦੀ ਖੁਫਿਆ ਏਜੰਸੀ ਦਾ ਹੀ ਮੁਲਾਜ਼ਮ ਨਿਕਲਿਆ ਜਿਸ ਤੋਂ ਬਾਅਦ ਚੈੱਕ-ਰਿਪਬਲਿਕ ਵਿੱਚ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਹੋਈ ਸੀ ਜਿੱਥੋਂ ਅਮਰੀਕਾ ਉਸ ਨੂੰ ਲੈਕੇ ਆਇਆ ਹੈ ।

Exit mobile version