The Khalas Tv Blog Punjab ਪੰਜਾਬ ਦੇ ਗਰੀਬਾਂ ਦੀ ਸਵਾ ਕਰੋੜ ਦੀ ਕਣਕ ਡਕਾਰਣ ਵਾਲਾ ਕਾਬੂ !
Punjab

ਪੰਜਾਬ ਦੇ ਗਰੀਬਾਂ ਦੀ ਸਵਾ ਕਰੋੜ ਦੀ ਕਣਕ ਡਕਾਰਣ ਵਾਲਾ ਕਾਬੂ !

ਬਿਉਰੋ ਰਿਪੋਰਟ : ਪੰਜਾਬ ਵਿਜੀਲੈਂਸ ਬਿਉਰੋ ਨੇ ਸਵਾ ਕਰੋੜ ਦਾ ਅਨਾਜ ਡਕਾਰਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ । ਪਨਗ੍ਰੇਨ ਦੇ ਇੰਸਪੈਕਟਰ ਬਿਕਰਮ ਸਿੰਘ ਨੇ ਸ੍ਰੀ ਖਡੂਰ ਸਾਹਿਬ ਦੇ ਗੋਦਾਮ ਵਿੱਚ ਬਤੌਰ ਇੰਚਾਰਜ ਰਹਿੰਦੇ ਹੋਏ 1.24 ਕਰੋੜ ਦੀ ਕਣਕ ਦਾ ਘੁਟਾਲਾ ਕੀਤਾ ਸੀ । ਉਸ ‘ਤੇ ਤਕਰੀਬਨ 1 ਹਜ਼ਾਰ ਕੁਵਿੰਟਲ ਖੁਰਦ-ਬੁਰਦ ਕਰਨ ਦਾ ਇਲਜ਼ਾਮ ਹੈ ।

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਜਾਂਚ ਦੇ ਬਾਅਦ ਇਲਜ਼ਾਮਾਂ ਨੂੰ ਸਹੀ ਦੱਸਿਆ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇੰਸਪੈਕਟਰ ਬਿਕਰਮਜੀਤ ਦੀ ਮੌਜੂਦਾ ਤਾਇਨਾਤੀ ਗੁਰਦਾਸਪੁਰ ਵਿੱਚ ਹੈ । ਪਰ ਘੁਟਾਲੇ ਵਿੱਚ ਨਾਂ ਆਉਣ ਦੇ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ।

2 ਸਾਲਾਂ ਵਿੱਚ ਘੁਟਾਲਾ ਹੋਇਆ

ਵਿਜੀਲੈਂਸ ਬਿਉਰੋ ਦੀ ਤਰਨਤਾਰਨ ਯੂਨਿਟ ਨੇ ਤਕਨੀਕੀ ਟੀਮ ਦੇ ਨਾਲ ਮਿਲਕੇ ਸ੍ਰੀ ਖਡੂਰ ਸਾਹਿਬ ਵਿੱਚ ਪਨਗ੍ਰੇਨ ਦੇ ਗੋਦਾਮ ਵਿੱਚ ਅਚਾਨਕ ਚੈਕਿੰਗ ਕੀਤੀ ਸੀ । ਗੋਦਾਮ ਦੇ ਸਟੋਰ ਵਿੱਚ ਇੱਕ ਸਟਾਕ 2019-2020 ਅਤੇ 2020-2021 ਦੇ ਦੌਰਾਨ 760 ਕੁਵਿੰਟਲ ਅਤੇ 229 ਕੁਵਿੰਟਲ ਕਣਕ ਗਾਇਬ ਪਾਈ ਗਈ ਸੀ । ਜਿਸ ਦੀ ਬਾਜ਼ਾਰ ਵਿੱਚ ਕੀਮਤ 1,24,93,709 ਰੁਪਏ ਦੱਸੀ ਜਾ ਰਹੀ ਹੈ । ਜਾਂਚ ਦੇ ਬਾਅਦ ਵਿਜੀਲੈਂਸ ਬਿਉਰੋ,ਅੰਮ੍ਰਿਤਸਰ ਰੇਂਜ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕਾਨੂੰਨ ਦੀ ਧਾਰਾ 13(1) ( a), 13 (2) ਅਤੇ IPC ਦੀ ਧਾਰਾ 409 ਦੇ ਤਹਿਤ 3 ਅਗਸਤ ਨੂੰ ਮਾਮਲਾ ਦਰਜ ਕੀਤਾ ਗਿਆ ਸੀ । ਵਿਜੀਲੈਂਸ ਨੇ ਹੁਣ ਬਿਕਰਮ ਸਿੰਘ ਦੀ ਸਾਰੀ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Exit mobile version