The Khalas Tv Blog Punjab ਵਿਜੀਲੈਂਸ ਦਾ ਖੁਲਾਸਾ , ਪਟਵਾਰੀ ਨੇ 21 ਸਾਲ ਦੀ ਨੌਕਰੀ ‘ਚ ਬਣਾਈ 55 ਕਿੱਲੇ ਜ਼ਮੀਨ…
Punjab

ਵਿਜੀਲੈਂਸ ਦਾ ਖੁਲਾਸਾ , ਪਟਵਾਰੀ ਨੇ 21 ਸਾਲ ਦੀ ਨੌਕਰੀ ‘ਚ ਬਣਾਈ 55 ਕਿੱਲੇ ਜ਼ਮੀਨ…

Vigilance revealed, Patwari built 55 kilos of land in 21 years of work...

ਸੰਗਰੂਰ : ਪਟਵਾਰੀਆਂ ਦੇ ਮੁੱਦੇ ਤੇ ਚੱਲ ਰਾਹੀਂ ਗਰਮ-ਗਰਮੀ ਦੌਰਾਨ ਮਾਲ ਮਹਿਕਮੇ ਵਿੱਚ ਪਤਵਰੀ ਪੱਧਰ ਤੇ ਭ੍ਰਿਸ਼ਟਾਚਾਰ ਬਾਰੇ ਸਨਸਨੀ ਖੇਜ਼ ਕੇਸ ਸਾਹਮਣੇ ਆਇਆ ਹੈ । ਵਿਜੀਲੈਂਸ ਦੇ ਵਲੋਂ ਹਲਕਾ ਖਨੌਰੀ ’ਚ ਤਾਇਨਾਤ ਰਹੇ ਪਟਵਾਰੀ ਬਲਕਾਰ ਸਿੰਘ ਦੀ ਜਾਇਦਾਦ ਬਾਰੇ ਵੱਡਾ ਖੁਲਾਸਾ ਕੀਤਾ ਹੈ।

ਇਹ ਗੱਲ ਸਾਹਮਣੇ ਆਈ ਹੈ ਕਿ ਬਲਕਾਰ ਸਿੰਘ ਨੇ 21 ਸਾਲਾਂ ਦੀ ਨੌਕਰੀ ਦੌਰਾਨ 54 ਥਾਵਾਂ ’ਤੇ 55 ਏਕੜ ਜ਼ਮੀਨ ਖਰੀਦੀ। ਖਨੌਰੀ ‘ਚ ਸੁਦਰਸ਼ਨ ਰਾਏ ਨਾਲ ਧੋਖਾਦੇਹੀ ਦੇ ਮਾਮਲੇ ਦੀ ਜਾਂਚ ਦੌਰਾਨ ਬਲਕਾਰ ਸਿੰਘ ਵੱਲੋਂ ਵੱਖ-ਵੱਖ ਥਾਵਾਂ ‘ਤੇ ਭ੍ਰਿਸ਼ਟਾਚਾਰ ਰਾਹੀਂ ਖਰੀਦੀ ਗਈ ਜ਼ਮੀਨ ਬਾਰੇ ਜਾਣਕਾਰੀ ਮਿਲੀ ਸੀ।

ਬਲਕਾਰ ਸਿੰਘ ਨੇ ਸੰਗਰੂਰ ਦੇ ਪਿੰਡ ਢੀਂਡਸਾ ਵਿਚ ਸਭ ਤੋਂ ਵੱਧ ਜ਼ਮੀਨ ਖਰੀਦੀ ਹੈ। ਇਸ ਤੋਂ ਇਲਾਵਾ ਭੁਟਾਲ ਕਲਾਂ, ਜਲੂਰ, ਗੁਜਰਾਂ, ਬਲਰਾਣ, ਕਲੀਪੁਰ, ਹਮੀਰਗੜ੍ਹ, ਮਕੜ ਸਾਹਿਬ, ਰੋਡੇਵਾਲ, ਘੋੜੇਨਬ, ਭੁਟਾਲ ਖੁਰਦ ਵਿੱਚ ਵੀ ਜ਼ਮੀਨਾਂ ਖਰੀਦੀਆਂ ਗਈਆਂ ਹਨ। ਵਿਜੀਲੈਂਸ ਨੇ 54 ਥਾਵਾਂ ‘ਤੇ ਜ਼ਮੀਨਾਂ ਦੀ ਖਰੀਦ ਦਾ ਪਤਾ ਲਗਾਇਆ ਹੈ, ਕੁਝ ਹੋਰ ਜ਼ਮੀਨਾਂ ਦਾ ਪਤਾ ਲਗਾਉਣਾ ਬਾਕੀ ਹੈ।

ਖਨੌਰੀ ਨਿਵਾਸੀ ਸੁਦਰਸ਼ਨ ਰਾਏ ਨਾਲ ਹੋਈ ਧੋਖਾਧੜੀ ਤੋਂ ਬਾਅਦ ਬਲਕਾਰ ਸਿੰਘ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ। ਖਨੌਰੀ ਵਿਚ ਸੁਦਰਸ਼ਨ ਦੇ ਨਾਂ ’ਤੇ 14 ਕਨਾਲ 11 ਮਰਲੇ ਜ਼ਮੀਨ ਸੀ। ਪਰਿਵਾਰ ਦਿੱਲੀ ਸ਼ਿਫਟ ਹੋ ਗਿਆ ਸੀ। ਘੱਗਰ ਦਰਿਆ ਨੂੰ ਚੌੜਾ ਕਰਨ ਲਈ ਉਸ ਦੀ ਜ਼ਮੀਨ ਵਿਚੋਂ 2 ਕਨਾਲ 12 ਮਰਲੇ ਜ਼ਮੀਨ ਸਰਕਾਰ ਨੇ ਐਕੁਆਇਰ ਕੀਤੀ ਸੀ। ਬਾਕੀ 11 ਕਨਾਲ 19 ਮਰਲੇ ਜ਼ਮੀਨ ਖਨੌਰੀ ਸ਼ਹਿਰ ਵਿਚ ਪੈਂਦੀ ਸੀ।

ਦੋਸ਼ ਹੈ ਕਿ ਇਸ ਨੂੰ ਹੜੱਪਣ ਲਈ ਦੀਪਕ ਰਾਜ, ਪਟਵਾਰੀ ਬਲਕਾਰ ਸਿੰਘ, ਦਰਸ਼ਨ ਸਿੰਘ ਫੀਲਡ ਕਾਨੂੰਗੋ ਅਤੇ ਤਹਿਸੀਲਦਾਰ ਮੂਨਕ ਵਿਪਨ ਭੰਡਾਰੀ ਨੇ ਹੱਥ ਮਿਲਾਇਆ। ਪੂਰੀ ਖੇਡ 2018 ਵਿਚ ਖੇਡੀ ਗਈ ਸੀ। ਜਾਅਲੀ ਵਸੀਅਤ ਤਿਆਰ ਕਰਕੇ ਦੀਪਕ ਰਾਜ ਦੇ ਨਾਂ ‘ਤੇ ਜ਼ਮੀਨ ਤਬਦੀਲ ਕਰ ਦਿੱਤੀ ਗਈ। ਪੂਰੇ ਪਰਿਵਾਰ ਦੇ ਫਰਜ਼ੀ ਬਿਆਨ ਦਿੱਤੇ ਗਏ। ਸੁਦਰਸ਼ਨ ਨੇ ਸ਼ਿਕਾਇਤ ਕੀਤੀ ਤਾਂ ਜਾਂਚ ਤੋਂ ਬਾਅਦ ਪਟਵਾਰੀ ਬਲਕਾਰ ਦੀ ਸਾਰੀ ਖੇਡ ਦਾ ਪਰਦਾਫਾਸ਼ ਹੋ ਗਿਆ।

ਬਲਕਾਰ ਅਤੇ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਦੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਰੈਵੀਨਿਊ ਪਟਵਾਰ ਯੂਨੀਅਨ ਅਤੇ ਰੈਵੀਨਿਊ ਕਾਨੂੰਗੋ ਯੂਨੀਅਨ ਨੇ ਪੀਸੀਐਸ ਆਫੀਸਰਜ਼ ਐਸੋਸੀਏਸ਼ਨ ਅਤੇ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਨੂੰ 1 ਸਤੰਬਰ ਤੋਂ ਕਲਮ ਛੋੜ ਹੜਤਾਲ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।

ਯੂਨੀਅਨ ਨੇ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਦੀ ਧਾਰਾ 17-ਏ ਤਹਿਤ ਕੇਸ ਦਰਜ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਵਿੱਤ ਕਮਿਸ਼ਨਰ (ਮਾਲ) ਤੋਂ ਮਨਜ਼ੂਰੀ ਨਹੀਂ ਲਈ ਗਈ ਸੀ।

ਬਲਕਾਰ ਖ਼ਿਲਾਫ਼ ਵਿਜੀਲੈਂਸ ਵੱਲੋਂ ਆਈਪੀਸੀ ਦੀਆਂ ਧਾਰਾਵਾਂ 409, 465, 467, 468, 471 ਅਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13(1ਏ) ਅਤੇ 13(2) ਤਹਿਤ ਕੇਸ ਦਰਜ ਕੀਤਾ ਗਿਆ ਹੈ।

Exit mobile version