‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਖਿਲਾਫ ਜਾਂਚ ਵਿੱਚ ਸ਼ਾਮਿਲ ਮੁਹਾਲੀ ਦੇ ਵਿਜੀਲੈਂਸ ਵਰੁਣ ਕਪੂਰ ਨਾਲ ਕੁੱਝ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਵਰੁਣ ਨਾਲ ਮੁਹਾਲੀ ਦੇ ਚੱਪੜਚਿੜੀ ਨੇੜੇ ਲੰਘੀ ਰਾਤ ਕਰੀਬ 8 ਹਮਲਾ ਕੀਤਾ ਗਿਆ। ਇਹ ਦੱਸਿਆ ਗਿਆ ਹੈ ਕਿ ਹਮਲਾਵਰਾਂ ਨੇ ਰਾਹ ਪੁੱਛਣ ਲਈ ਵਰੁਣ ਦੀ ਗੱਡੀ ਰੁਕਵਾਈ ‘ਤੇ ਬਾਅਦ ਵਿੱਚ ਕੁੱਟਮਾਰ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਕਰਨ ਵਾਲੇ ਕਹਿ ਰਹੇ ਸਨ ਕਿ ਸੈਣੀ ਦੀ ਸੀਸੀਟੀਵੀ ਫੁਟੇਜ ਵਾਇਰਲ ਕਰਨ ਦਾ ਹੁਣ ਸਬਕ ਸਿਖਾਵਾਂਗੇ।ਇਸ ਘਟਨਾ ਨੂੰ ਲੈ ਕੇ ਬਲੌਂਗੀ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ, ਜਿਸ ਵਿੱਚ ਸੈਣੀ ਥਾਣੇ ਦੇ ਬੰਦੀ ਘਰ ਵਿੱਚ ਗਸ਼ ਖਾ ਡਿੱਗਦੇ ਦਿਸ ਰਹੇ ਹਨ। ਇਸ ਤੋਂ ਪਹਿਲਾਂ ਵੀ 18 ਅਗਸਤ ਨੂੰ ਸੈਣੀ ਨੂੰ ਗ੍ਰਿਫਤਾਰ ਕਰਨ ਬਾਅਦ ਕੁੱਝ ਫੋਟੋਆਂ ਤੇ ਸੀਸੀਟੀਵੀ ਦੀ ਫੁਟੇਜ ਵਾਇਰਲ ਹੋਈ ਸੀ ਤੇ ਇਸ ਸਾਰੀ ਸੀਸੀਟੀਵੀ ਦਾ ਜਿੰਮਾ ਵਰੁਣ ਕਪੂਰ ਦੇ ਜਿੰਮੇਦਾਰ ਸੀ।