The Khalas Tv Blog Punjab ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ’ਚ ਵੱਡਾ ਘਪਲਾ! 2 ਗ੍ਰਿਫ਼ਤਾਰ, ANM-GNM ਪ੍ਰੀਖਿਆ ਤੇ ਸੀਟ ਅਲਾਟਮੈਂਟ ’ਚ ਵੱਡੀ ਧਾਂਦਲੀ
Punjab

ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ’ਚ ਵੱਡਾ ਘਪਲਾ! 2 ਗ੍ਰਿਫ਼ਤਾਰ, ANM-GNM ਪ੍ਰੀਖਿਆ ਤੇ ਸੀਟ ਅਲਾਟਮੈਂਟ ’ਚ ਵੱਡੀ ਧਾਂਦਲੀ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਮੁਹਾਲੀ (PNRC) ਦੀ ਸਾਬਕਾ ਰਜਿਸਟਰਾਰ ਚਰਨਜੀਤ ਕੌਰ ਚੀਮਾ ਅਤੇ ਨਰਸਿੰਗ ਟ੍ਰੇਨਿੰਗ ਸਕੂਲ ਗੁਰਦਾਸਪੁਰ ਦੇ ਸੇਵਾਮੁਕਤ ਪ੍ਰਿੰਸੀਪਲ ਅਤੇ ਹੁਸ਼ਿਆਰਪੁਰ ਦੇ ਡਾ: ਅਰਵਿੰਦਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ’ਤੇ ਏਐਨਐਮ-ਜੀਐਨਐਮ ਕੋਰਸ ਦੀ ਪ੍ਰੀਖਿਆ ਅਤੇ ਸੀਟ ਅਲਾਟਮੈਂਟ ਵਿੱਚ ਧਾਂਦਲੀ ਦਾ ਇਲਜ਼ਾਮ ਲੱਗਾ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ.ਐਨ.ਆਰ.ਸੀ. ਨੂੰ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਨਰਸਿੰਗ ਕਾਲਜਾਂ ਅਤੇ ਸੰਸਥਾਵਾਂ ਨੂੰ ਸੀਟਾਂ ਦੀ ਅਲਾਟਮੈਂਟ ਨੂੰ ਪ੍ਰਵਾਨਗੀ ਦੇਣ ਅਤੇ ਏ.ਐਨ.ਐਮ ਅਤੇ ਜੀ.ਐਨ.ਐਮ ਕੋਰਸ-ਪ੍ਰੀਖਿਆਵਾਂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਸੰਸਥਾ ਵੱਲੋਂ ਦਾਖ਼ਲਿਆਂ ਅਤੇ ਪ੍ਰੀਖਿਆਵਾਂ ਵਿੱਚ ਨਕਲ ਤੇ ਧੋਖਾਧੜੀ ਸਬੰਧੀ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਕੇ.ਡੀ.ਕਾਲਜ ਆਫ਼ ਨਰਸਿੰਗ ਮਾਹਿਲਪੁਰ ਹੁਸ਼ਿਆਰਪੁਰ ਨੂੰ 25 ਸਤੰਬਰ 2019 ਨੂੰ ਨਰਸਿੰਗ ਕੌਂਸਲ ਆਫ਼ ਇੰਡੀਆ ਨਵੀਂ ਦਿੱਲੀ ਅਤੇ ਪੀ.ਐਨ.ਆਰ.ਸੀ ਵੱਲੋਂ 29 ਨਵੰਬਰ 2012 ਨੂੰ ਮਾਨਤਾ ਪ੍ਰਾਪਤ ਹੈ ਜਦਕਿ ਪੀ.ਐਨ.ਆਰ.ਸੀ.ਮੁਹਾਲੀ ਵੱਲੋਂ ਜਾਰੀ ਕੀਤੇ ਗਏ ਦਾਖ਼ਲਾ ਫਾਰਮ ਅਤੇ ਰਸੀਦ ਨੰਬਰ ਇਸ ਕਾਲਜ ਦੀ ਮਾਨਤਾ ਤੋਂ ਕਾਫ਼ੀ ਪਹਿਲਾਂ ਪਾਏ ਗਏ ਸਨ।

ਪੁਲਿਸ ਵੱਲੋਂ ਮਾਮਲਾ ਦਰਜ

ਵਿਜੀਲੈਂਸ ਬਿਓਰੋ ਨੇ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਜਾਂਚ ਜਾਰੀ ਹੈ।

ਕਿਵੇਂ ਕੀਤੀ ਗਈ ਧੋਖਾਧੜੀ?

ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਕਾਲਜ ਨਾਲ ਸਬੰਧਿਤ ਪੰਜ ਰੋਲ ਨੰਬਰਾਂ ਦੇ ਦਾਖ਼ਲਾ ਫਾਰਮ ਪਾਏ ਗਏ ਸਨ, ਪਰ ਇਹ ਦਾਖ਼ਲਾ ਫਾਰਮ ਅਤੇ ਰੋਲ ਨੰਬਰ ਪੀਐਨਆਰਸੀ ਵੱਲੋਂ ਪ੍ਰਿੰਸਟਨ ਇੰਸਟੀਚਿਊਟ ਆਫ਼ ਨਰਸਿੰਗ ਗੁਰਦਾਸਪੁਰ ਨੂੰ ਜਾਰੀ ਕੀਤੇ ਗਏ ਸਨ। ਕਾਲਜ ਨੂੰ ਮਾਨਤਾ ਮਿਲਣ ਤੋਂ ਬਹੁਤ ਪਹਿਲਾਂ ਅਕਤੂਬਰ 2012 ਵਿੱਚ ਇਨ੍ਹਾਂ ਪੰਜ ਵਿਦਿਆਰਥੀਆਂ ਦੀ ਫਰਜ਼ੀ ਦਾਖ਼ਲਾ ਸੂਚੀ ਤਿਆਰ ਕੀਤੀ ਗਈ ਸੀ।

ਇਸ ਦਾਖ਼ਲਾ ਸੂਚੀ ਦੇ ਆਧਾਰ ’ਤੇ ਇਨ੍ਹਾਂ ਵਿਦਿਆਰਥੀਆਂ ਦੇ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਦੀ ਰਸੀਦ ’ਤੇ ਇਨ੍ਹਾਂ ਰੋਲ ਨੰਬਰਾਂ ਨਾਲ ਸਬੰਧਿਤ ਕਟ ਆਫ ਲਿਸਟ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਜੀ.ਆਰ.ਡੀ. ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਟਾਂਡਾ ਉੜਮੁੜ ਹੁਸ਼ਿਆਰਪੁਰ ਨਾਲ ਸਬੰਧਿਤ 27 ਵਿਦਿਆਰਥੀਆਂ ਦੀ ਦਾਖ਼ਲਾ ਸੂਚੀ ਪੀ.ਐਨ.ਆਰ.ਸੀ. ਵੱਲੋਂ ਤਿਆਰ ਕਰਕੇ ਵੈਬਸਾਈਟ ’ਤੇ ਅਪਲੋਡ ਕੀਤੀ ਗਈ।

ਇਸ ਤੋਂ ਬਾਅਦ ਕੇ.ਡੀ.ਕਾਲਜ ਆਫ ਨਰਸਿੰਗ ਮਾਹਿਲਪੁਰ ਦੇ 2 ਰੋਲ ਨੰਬਰਾਂ ਨਾਲ ਸਬੰਧਿਤ ਦਾਖ਼ਲਿਆਂ ਨੂੰ ਇਸ ਕਾਲਜ ਦੇ 30 ਵਿਦਿਆਰਥੀਆਂ ਦੀ ਸੋਧੀ ਸੂਚੀ ਵਿੱਚ ਦਿਖਾਇਆ ਗਿਆ। ਇਸ ਤਰ੍ਹਾਂ ਉਪਰੋਕਤ ਦੋਵਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ਇਨ੍ਹਾਂ ਰੋਲ ਨੰਬਰਾਂ ਨਾਲ ਸਬੰਧਿਤ ਜਾਰੀ ਕੀਤੀਆਂ ਗਈਆਂ ਸੂਚੀਆਂ ਦੌਰਾਨ ਹੋਏ ਅਤੇ ਵਿਦਿਆਰਥੀਆਂ ਦੀ ਬਦਲੀ ਪੀ.ਐਨ.ਆਰ.ਸੀ. ਦੀ ਪ੍ਰੀਖਿਆ ਸ਼ਾਖਾ ਦੇ ਹੱਥੀਂ ਕੰਮ ਕਰਨ ਦੀ ਤਾਇਨਾਤੀ ਦੌਰਾਨ ਹੋਈ।

Exit mobile version