‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਦੌਰਾਨ ਅੱਜ ਅਕਾਲੀਆਂ ਨੇ ਸਦਨ ਚੋਂ ਵਾਕਆਉਟ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਦੇ ਭਾਸ਼ਣ ਦਾ ਜਬਰਦਸਤ ਵਿਰੋਧ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦੇ ਦਲ ਬਿਕਰਮ ਸਿੰਘ ਮਜੀਠੀਆ ਦਰਮਿਆਨ ਝੜਪਾਂ ਹੋਈਆਂ। ਇਹ ਵੀ ਦੱਸ ਦਈਏ ਕਿ ਬੀਐੱਸਐੱਸ ਦੇ ਦਾਇਰੇ ਨਾਲ ਜੁੜਿਆ ਮਤਾ ਸਦਨ ਵਿੱਚ ਮਤਾ ਪਾਸ ਹੋ ਗਿਆ ਹੈ, ਜਦੋਂ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਮਤਾ ਪੇਸ਼ ਕੀਤਾ ਗਿਆ ਹੈ। ਸਦਨ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੈ ਮੋਦੀ ਸਰਕਾਰ ਤੇ ਅਕਾਲੀ ਦਲ ਜੌੜੇ ਭਾਈ ਹਨ।
ਕੇਂਦਰ ਸਰਕਾਰ ਤੋਂ ਸੇਧ ਲੈ ਕੇ ਤਿੰਨ ਕਾਲੇ ਕਾਨੂੰਨ ਬਣਾਏ ਸਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸਦਨ ਚੋਂ ਵਾਕਆਉਟ ਕਰ ਗਏ। ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸਰਕਾਰ ਸਵਾਲਾਂ ਦੇ ਜਵਾਬ ਦੇਣ ਤੋਂ ਦੌੜ ਰਹੀ ਹੈ।