The Khalas Tv Blog Punjab ਵਿਧਾਨ ਸਭਾ ਸੈਸ਼ਨ ਜਾਰੀ : ਸੁਖਪਾਲ ਸਿੰਘ ਖਹਿਰਾ ਨੇ ਜਤਾਈ ਨਾਰਾਜ਼ਗੀ,ਦੱਸਿਆ ਆਹ ਕਾਰਨ
Punjab

ਵਿਧਾਨ ਸਭਾ ਸੈਸ਼ਨ ਜਾਰੀ : ਸੁਖਪਾਲ ਸਿੰਘ ਖਹਿਰਾ ਨੇ ਜਤਾਈ ਨਾਰਾਜ਼ਗੀ,ਦੱਸਿਆ ਆਹ ਕਾਰਨ

ਚੰਡੀਗੜ੍ਹ :  ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ‘ਤੇ ਵਰਦਿਆਂ ਕਿਹਾ ਹੈ ਕਿ ਅੱਜ ਇੱਕ ਵਾਰ ਫਿਰ ਆਪ ਦਾ ਪੰਜਾਬ ਅਤੇ ਸਿੱਖ ਵਿਰੋਧੀ ਚਿਹਰਾ ਵਿਧਾਨ ਸਭਾ ਸੈਸ਼ਨ ਵਿੱਚ ਸਾਹਮਣੇ ਆਇਆ ਹੈ ।

ਖਹਿਰਾ ਨੇ ਨਾਰਾਜ਼ਗੀ ਜਾਹਿਰ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ‘ਤੇ ਨਿਸ਼ਾਨਾ ਲਾਇਆ ਹੈ ਤੇ ਇਹ ਕਿਹਾ ਕਿ ਉਹਨਾਂ ਵੱਲੋਂ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਬਿੱਲ ਵਿੱਚ ਗੈਰ-ਪੰਜਾਬੀਆਂ ਨੂੰ ਪੰਜਾਬ ਵਿੱਚ ਜ਼ਮੀਨ ਖ਼ਰੀਦਣ,ਖੇਤੀ ਜ਼ਮੀਨ ਦੇ ਮਾਲਕ ਬਣਨ ਲਈ ਕੁੱਝ ਸ਼ਰਤਾਂ ਲਗਾਉਣ ਦੀ ਮੰਗ ਕੀਤੀ ਗਈ ਸੀ,ਜਿਵੇਂ ਕਿ HP ਕਿਰਾਏਦਾਰੀ ਐਕਟ 1972 ਤੇ ਰਾਜਸਥਾਨ, ਗੁਜਰਾਤ ਆਦਿ ਵਿੱਚ ਲਾਇਆ ਜਾਂਦਾ ਹੈ।

 

ਖਹਿਰਾ ਨੇ ਇਸ ਤੋਂ ਪਹਿਲਾਂ ਕੀਤੇ ਟਵੀਟ ਵਿੱਚ ਸਾਫ਼ ਕੀਤਾ ਹੈ ਕਿ ਇਸ ਬਿੱਲ ਨੂੰ ਪੇਸ਼ ਕਰਨ ਦਾ ਤਰਕ ਪੰਜਾਬ ਦੀ ਪਛਾਣ ਅਤੇ ਜਨਸੰਖਿਆ ਦੀ ਸਥਿਤੀ ਨੂੰ ਬਚਾਉਣਾ ਸੀ ਕਿਉਂਕਿ ਲਗਭਗ 3 ਕਰੋੜ ਆਬਾਦੀ ਵਿੱਚੋਂ 50 ਲੱਖ ਲੋਕ ਵਿਦੇਸ਼ਾਂ ਵਿੱਚ ਚਲੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਗੈਰ-ਪੰਜਾਬੀ ਪੰਜਾਬ ਦੇ ਮਾਲਕ ਅਤੇ ਵੋਟਰ ਬਣ ਰਹੇ ਹਨ। ਖਹਿਰਾ ਨੇ ਇਹ ਵੀ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਇਸ ਰੁਝਾਨ ਨੂੰ ਨਾ ਰੋਕਿਆ ਤਾਂ 10-15 ਸਾਲਾਂ ‘ਚ ਸਿੱਖ ਤੇ ਪੰਜਾਬੀ ਘੱਟ ਗਿਣਤੀ ‘ਚ ਹੋ ਜਾਣਗੇ।

Exit mobile version