The Khalas Tv Blog Punjab ਵਿਧਾਨ ਸਭਾ ਡਿਪਟੀ ਸਪੀਕਰ ਦਾ ਪੁੱਤਰ ਸਕੂਲ ’ਚੋਂ ਲਾਪਤਾ! 10 ਘੰਟੇ ਬਾਅਦ ਸਕੂਲ ਤੋਂ ਕੁਝ ਦੂਰ ਮੀਂਹ ’ਚ ਬੈਠਾ ਮਿਲਿਆ
Punjab

ਵਿਧਾਨ ਸਭਾ ਡਿਪਟੀ ਸਪੀਕਰ ਦਾ ਪੁੱਤਰ ਸਕੂਲ ’ਚੋਂ ਲਾਪਤਾ! 10 ਘੰਟੇ ਬਾਅਦ ਸਕੂਲ ਤੋਂ ਕੁਝ ਦੂਰ ਮੀਂਹ ’ਚ ਬੈਠਾ ਮਿਲਿਆ

ਬਿਉਰੋ ਰਿਪੋਰਟ: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਸਵੇਰ ਤੋਂ ਲਾਪਤਾ ਸੀ। ਉਨ੍ਹਾਂ ਦਾ ਪੁੱਤਰ ਪੀਪੀਐੱਸ ਨਾਭਾ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਹੈ। ਸਵੇਰੇ 4 ਵਜੇ ਬਿਨਾਂ ਦੱਸੇ ਹੋਸਟਲ ਤੋਂ ਕਿਤੇ ਚਲਾ ਗਿਆ ਸੀ। ਜਦੋਂ ਸਕੂਲ ਵਿੱਚ ਹਾਜ਼ਰੀ ਲੱਗੀ ਤਾਂ ਪਤਾ ਚੱਲਿਆ ਕਿ ਬੱਚਾ ਗਾਇਬ ਸੀ।

ਪਰ ਹੁਣ ਖ਼ਬਰ ਮਿਲੀ ਹੈ ਕਿ ਤਕਰੀਬਨ 10 ਘੰਟੇ ਬਾਅਦ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦਾ ਪੁੱਤਰ ਮਿਲ ਗਿਆ ਹੈ। ਸਕੂਲ ਤੋਂ ਕੁਝ ਹੀ ਦੂਰੀ ’ਤੇ ਬੱਚਾ ਮੀਂਹ ਵਿੱਚ ਬੈਠਾ ਹੋਇਆ ਮਿਲਿਆ।

ਡਿਪਟੀ ਸਪੀਕਰ ਦੇ ਲਾਪਤਾ ਪੁੱਤਰ ਨੂੰ ਲੱਭਣ ਲਈ ਪਟਿਆਲਾ ਦੇ ਐਸਐਸਪੀ ਤੋਂ ਇਲਾਵਾ ਕਈ ਅਧਿਕਾਰੀ ਪਹੁੰਚੇ ਹੋਏ ਸਨ। ਖ਼ੁਦ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਸਕੂਲ ਵਿੱਚ ਪਹੁੰਚੇ ਹੋਏ ਸਨ।

Exit mobile version