The Khalas Tv Blog India ਮਨੋਹਰ ਲਾਲ ਖੱਟੜ ਵੱਲੋਂ ਮੱਤਾ ਪੇਸ਼ ਕਰਨ ਤੋਂ ਬਾਅਦ 15 ਮਿੰਟ ਲਈ ਉਠਾਈ ਵਿਧਾਨ ਸਭਾ
India

ਮਨੋਹਰ ਲਾਲ ਖੱਟੜ ਵੱਲੋਂ ਮੱਤਾ ਪੇਸ਼ ਕਰਨ ਤੋਂ ਬਾਅਦ 15 ਮਿੰਟ ਲਈ ਉਠਾਈ ਵਿਧਾਨ ਸਭਾ

‘ਦ ਖਾਲਸ ਬਿਉਰੋ:ਚੰਡੀਗੜ੍ਹ ਦੇ ਮਸਲੇ ਤੇ ਪੰਜਾਬ ਵਲੋਂ 1 ਅਪ੍ਰੈਲ ਨੂੰ ਵਿਧਾਨ ਸਭਾ ਦਾ ਖਾਸ ਸੈਸ਼ਨ ਬੁਲਾਏ ਜਾਣ ਤੋਂ ਬਾਅਦ ਅੱਜ ਹਰਿਆਣਾ ਨੇ ਵੀ ਇਸ ਵਿਸ਼ੇ ਨੂੰ ਲੈ ਕੇ ਵਿਧਾਨ ਸਭਾ ਦਾ ਖਾਸ ਸਾਸ਼ਨ ਬੁਲਾਇਆ ਹੈ । ਜਿਸ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮਤਾ ਜਾਰੀ ਕੀਤਾ ਤੇ ਪੰਜਾਬ ਵਲੋਂ ਪਾਸ ਕੀਤੇ ਗਏ ਮਤੇ ਤੇ ਇਤਰਾਜ਼ ਜਤਾਇਆ।

ਉਹਨਾਂ ਪੇਸ਼ ਕੀਤੇ ਗਏ ਮਤੇ ਵਿੱਚ ਜਿਥੇ ਹਰਿਆਣੇ ਲਈ ਅਲਗ ਹਾਈ ਕੋਰਟ ਦੀ ਮੰਗ ਕੀਤੀ ,ਉਥੇ ਚੰਡੀਗੜ੍ਹ ਪ੍ਰਸ਼ਾਸਨ  ਵਿੱਚ ਹਰਿਆਣਾ ਵਾਸੀਆਂ ਦੀ ਸੰਖਿਆ ਨਿਰਧਾਰਿਤ ਅਨੁਪਾਤ ਵਿੱਚ ਜਾਰੀ ਰਖਣ ਦੀ ਵੀ ਮੰਗ ਕੀਤੀ।  ਉਹਨਾਂ ਪਿਛਲੇ ਕਈ ਸਾਲਾਂ ਤੋਂ ਬੰਦ ਪਏ  ਸਤਲੁਜ-ਜਮਨਾ ਲਿੰਕ  ਨਹਿਰ ਤੇ ਹਾਂਸੀ ਬੁਟਾਣਾ ਨਹਿਰ ਦੇ ਕੰਮ ਨੂੰ  ਜਲਦੀ ਤੋਂ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਕਿ ਹਿੰਦੀ ਬੋਲਦੇ ਰਹਿੰਦੇ ਇਲਾਕੇ ਹਰਿਆਣੇ ਨੂੰ ਦਿਤੇ ਜਾਣ।

Exit mobile version