The Khalas Tv Blog Punjab ਧੱਕੇਸ਼ਾਹੀ ਦੀ ਬਣਾਉਣ ਲੱਗਾ ਵੀਡੀਓ ਤਾਂ ਥਾਣੇ ਲਿਜਾ ਕੇ ASI ਨੇ ਨੌਜਵਾਨ ਦਾ ਕੀਤਾ ਅਜਿਹਾ ਹਾਲ ਕਿ ਹੁਣ ਪਰਿਵਾਰ ਮੰਗ ਰਿਹਾ ਇਨਸਾਫ਼
Punjab

ਧੱਕੇਸ਼ਾਹੀ ਦੀ ਬਣਾਉਣ ਲੱਗਾ ਵੀਡੀਓ ਤਾਂ ਥਾਣੇ ਲਿਜਾ ਕੇ ASI ਨੇ ਨੌਜਵਾਨ ਦਾ ਕੀਤਾ ਅਜਿਹਾ ਹਾਲ ਕਿ ਹੁਣ ਪਰਿਵਾਰ ਮੰਗ ਰਿਹਾ ਇਨਸਾਫ਼

Video of ASI's 'hooliganism' in Fazilka, taken to police station and severely tortured

ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦਾ ਵੀਡੀਓ ਸਾਹਮਣੇ ਆਇਆ ਹੈ। ਪਿੰਡ ਕੋਇਲਖੇੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਮੁਲਾਜ਼ਮ ਨੇ ਡੰਡੇ ਨਾਲ ਕੁੱਟਿਆ। ਥੱਪੜ ਮਾਰਿਆ, ਗਾਲ਼ਾਂ ਕੱਢੀਆਂ। ਉਹ ਪੂਰੀ ਤਰ੍ਹਾਂ ਨਸ਼ੇ ਵਿਚ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐੱਸ ਪੀ ਫ਼ਾਜ਼ਿਲਕਾ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

ASI ਨੇ ਕਾਰ ਨੂੰ ਟੱਕਰ ਮਾਰੀ, ਗਾਲ਼ਾਂ ਕੱਢੀਆਂ

ਪੀੜਤ ਸੁਰਿੰਦਰ ਪਾਲ ਸਿੰਘ ਵਾਸੀ ਪਿੰਡ ਕੋਇਲਖੇੜਾ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ। ਰਸਤੇ ਵਿਚ ਜਦੋਂ ਉਹ ਤੇਲ ਭਰਨ ਲਈ ਇੱਕ ਪੈਟਰੋਲ ਪੰਪ ‘ਤੇ ਰੁਕਿਆ ਤਾਂ ਉੱਥੇ ਦੋਸਤ ਮਿਲ ਗਏ। ਦੋਸਤ ਮਿਲ ਕੇ ਇੱਕ ਦੋਸਤ ਦਾ ਜਨਮ ਦਿਨ ਮਨਾ ਰਹੇ ਸਨ। ਦੋਸਤਾਂ ਨੇ ਉਸ ਨੂੰ ਉੱਥੇ ਜਨਮ ਦਿਨ ਦਾ ਕੇਕ ਕੱਟਣ ਲਈ ਰੋਕ ਲਿਆ। ਇਸੇ ਦੌਰਾਨ ਏਐਸਆਈ ਪ੍ਰੀਤਪਾਲ ਸਿੰਘ ਉੱਥੇ ਆ ਗਿਆ। ਉਸ ਸਮੇਂ ਉਹ ਨਸ਼ੇ ‘ਚ ਸੀ। ਉਸ ਨੇ ਆਉਂਦਿਆਂ ਹੀ ਪਹਿਲਾਂ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਥਾਣੇ ਲਿਜਾ ਕੇ ਵੀ ਤਸ਼ੱਦਦ ਕੀਤਾ

ਸੁਰਿੰਦਰ ਮੁਤਾਬਕ ਜਦੋਂ ਉਹ ਆਪਣੀ ਵੀਡੀਓ ਰਿਕਾਰਡ ਕਰਨ ਲੱਗਾ ਤਾਂ ਏਐਸਆਈ ਨੇ ਉਸ ਨੂੰ ਵੀਡੀਓ ਰਿਕਾਰਡ ਕਰਨ ਤੋਂ ਰੋਕ ਦਿੱਤਾ ਅਤੇ ਉਸ ਦੇ ਮੋਟਰਸਾਈਕਲ ਦੀਆਂ ਚਾਬੀਆਂ ਖੋਹ ਲਈਆਂ। ਉਸ ਨੂੰ ਡੰਡੇ ਨਾਲ ਬਹੁਤ ਕੁੱਟਿਆ ਗਿਆ। ਪੁਲਿਸ ਮੁਲਾਜ਼ਮ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਬੁੱਕਣਵਾਲਾ ਦੇ ਚੌਕੀ ਵਿੱਚ ਲੈ ਗਿਆ। ਉਸ ਦੇ ਕੁੱਝ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਉਸ ਨੂੰ ਥਾਣੇ ਲਿਜਾ ਕੇ ਕਾਫ਼ੀ ਤਸ਼ੱਦਦ ਕੀਤਾ ਗਿਆ।

ਸੁਰਿੰਦਰ ਦਾ ਕਹਿਣਾ ਹੈ ਕਿ ਉਸ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਉਸ ਮੁਲਾਜ਼ਮ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਨੂੰ ਇੰਨੀ ਸਜ਼ਾ ਦਿੱਤੀ ਗਈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਬੰਧਿਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਇਨਸਾਫ਼ ਦਿਵਾਇਆ ਜਾਵੇ। ਜਿਸ ਨੂੰ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਦਾਖਲ ਕਰਵਾਇਆ ਹੈ। ਕੁੱਝ ਸੱਟਾਂ ਲੱਗੀਆਂ ਪਰ ਖ਼ਤਰੇ ਤੋਂ ਬਾਹਰ ਹਾਂ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

Exit mobile version