ਸੋਨੇ ਦੀਆਂ ਕੀਮਤਾਂ ਨੇ ਲੋਕਾਂ ਦਾ ਜੀਉਣਾ ਮੁਸ਼ਕਿਲ ਕਰ ਦਿੱਤਾ ਹੈ,ਪਰ ਬਾਜ਼ਾਰ ਵਿੱਚ ਨਕਲੀ ਬੰਗਲਾਦੇਸ਼ੀ ਰੈੱਡ ਸੋਨੇ ਨੇ ਤਾਂ ਜਨਤਾ ਦੇ ਹੋਸ਼ ਉੱਡਾ ਦਿੱਤੇ ਹਨ। ਬਿਲਕੁਲ ਸੋਨੇ ਵਾਂਗ ਵਿਖਾਈ ਦੇਣ ਵਾਲੇ ਬੰਗਲਾਦੇਸ਼ੀ ਰੈੱਡ ਸੋਨੇ ਦੀ ਪੱਛਾਣ ਕਰਨਾ ਸੁਨਿਆਰਿਆਂ ਲਈ ਵੀ ਮੁਸ਼ਕਿਲ ਹੋ ਗਿਆ ਹੈ ।ਉਨ੍ਹਾਂ ਨੇ ਵੀ ਸਿਰ ਫੜ ਲਿਆ ਹੈ। ਬੰਗਲਾਦੇਸ਼ੀ ਨਕਲੀ ਰੈੱਡ ਸੋਨੇ ‘ਤੇ ਕਿਸੇ ਚੀਜ਼ ਨਾਲ ਮਾਰਨ ਜਾਂ ਫਿਰ ਗਲਾਉਣ ਦੇ ਨਾਲ ਵੀ ਉਸ ਦੇ ਨਕਲੀ ਹੋਣ ਦਾ ਸ਼ੱਕ ਨਹੀਂ ਹੁੰਦਾ । ਅੱਗ ‘ਤੇ ਗਲਾਉਣ ਤੋਂ ਬਾਅਦ ਵੀ ਬੰਗਲਾਦੇਸ਼ੀ ਰੈੱਡ ਸੋਨਾ ਅਸਲੀ ਸੋਨੇ ਵਾਂਗ ਹੀ ਗਲ ਜਾਂਦਾ ਹੈ।
ਠੰਢਾ ਹੋਣ ‘ਤੇ ਵਾਪਸ ਸੋਨੇ ਵਰਗਾ ਬਣ ਜਾਂਦਾ ਹੈ।ਇਸੇ ਲਈ ਕਾਫੀ ਜਵੈਲਰ ਅਤੇ ਗਾਹਕ ਠੱਗੇ ਜਾ ਰਹੇ ਹਨ। ਪਰ ਇਸ ਸਾਰਿਆਂ ਦੇ ਬਾਵਜੂਦ ਜੇਕਰ ਇੱਕ ਹਾਈਟੈਕ ਮਸ਼ੀਨ ਹੁੰਦੀ ਹੈ ਜਿਸ ਦੇ ਜ਼ਰੀਏ ਬੰਗਲਾਦੇਸ਼ੀ ਰੈੱਡ ਸੋਨੇ ਨੂੰ ਫੜਿਆ ਜਾ ਸਕਦਾ ਹੈ ।ਪਰ ਇਹ ਮਸ਼ੀਨ ਹਰ ਸੁਨਿਆਰੇ ਦੇ ਕੋਲ ਨਹੀਂ ਹੁੰਦੀ ਹੈ ਸਿਰਫ਼ ਵੱਡੇ ਸੁਨਿਆਰੇ ਹੀ ਇਹ ਮਸ਼ੀਨ ਰੱਖ ਦੇ ਹਨ।
ਠੱਗਾਂ ਨੇ ਵੱਧ ਤੋਂ ਵੱਧ ਮੁਨਾਫਾ ਕਮਾਇਆ
ਅਸਲੀ ਸੋਨੇ ਦੀ ਇਸ ਵੇਲੇ ਬਾਜ਼ਾਰ ਵਿੱਚ ਕੀਮਤ ਤਕਰੀਬਨ ਡੇਢ ਲੱਖ ਰੁਪਏ ਪ੍ਰਤੀ ਗਰਾਮ ਚੱਲ ਰਹੀ ਹੈ ਜਦਕਿ ਬੰਗਲਾਦੇਸ਼ੀ ਰੈੱਡ ਸੋਨ 90 ਰੁਪਏ ਪ੍ਰਤੀ ਗਰਾਮ ਵਿੱਚ ਮਿਲ ਰਿਹਾ ਹੈ। ਸੋਨੇ ਦੀ ਲਗਾਤਾਰ ਵਧੀ ਕੀਮਤਾਂ ਤੋਂ ਬਾਅਦ ਭਾਰਤ ਵਿੱਚ ਬੰਗਲਾਦੇਸ਼ੀ ਰੈੱਡ ਸੋਨੇ ਦੀ ਮੰਗ ਕਾਫੀ ਜ਼ਿਆਦਾ ਹੋ ਗਈ ਸੀ। ਠੱਗਾਂ ਨੇ ਇਸ ਦੇ ਲਈ ਜ਼ਰੀਏ ਵੱਧ ਤੋਂ ਵੱਧ ਮੁਨਾਫਾ ਕਮਾਇਆ ਹੈ।
ਬੰਗਲਾਦੇਸ਼ੀ ਰੇਡ ਗੋਲਡ ਜਾਂ Aka Stone ਇੱਕ ਅਜਿਹੀ ਨਕਲੀ ਧਾਤੂ ਪਦਾਰਥ ਹੈ ਜੋ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਇਹ ਦਿੱਖ ਵਿੱਚ ਬਿਲਕੁਲ 24 ਕੈਰਟ ਸੋਨੇ ਵਰਗਾ ਲੱਗੇ । ਇਸ ਦੀ ਚਮਕ,ਰੰਗ ਅਤੇ ਵਜ਼ਨ ਇੰਨੇ ਅਸਲੀ ਵਰਗੇ ਹੁੰਦੇ ਹਨ ਕਿ ਸਿਰਫ਼ ਆਮ ਲੋਕ ਹੀ ਨਹੀਂ, ਕਈ ਵਾਰ ਤਜਰਬੇਕਾਰ ਸੁਨਿਆਰੇ ਵੀ ਧੋਖਾ ਖਾ ਜਾਂਦੇ ਹਨ। ਇਹ ਮੈਟਰੀਅਲ ਅਸਲ ਵਿੱਚ ਸਸਤੀ ਧਾਤਾਂ ਦੇ ਮਿਸ਼ਰਣ ਨਾਲ ਬਣਾਇਆ ਜਾਂਦਾ ਹੈ।
ਇਸਨੂੰ ਖ਼ਾਸ ਕੈਮਿਕਲ ਪ੍ਰਕਿਰਿਆ ਰਾਹੀਂ ਪਾਲਿਸ਼ ਕੀਤਾ ਜਾਂਦਾ ਹੈ ਤਾਂ ਜੋ ਇਸਦਾ ਰੰਗ ਖ਼ਾਲਿਸ ਸੋਨੇ ਵਰਗਾ ਹੋ ਜਾਵੇ। ਸਿਰਫ਼ ਇੰਨਾਂ ਹੀ ਨਹੀਂ ਇਸ ‘ਤੇ ਅਜਿਹੀ ਕੋਟਿੰਗ ਕੀਤੀ ਜਾਂਦੀ ਹੈ ਜੋ ਇਸ ਨੂੰ ਹੋਰ ਵੀ ਜ਼ਿਆਦਾ ਚਮਕਦਾਰ ਅਤੇ ਭਾਰੀ ਬਣਾਉਂਦੀ ਹੈ। ਕਈ ਵਾਰ ਇਹ ਨਕਲੀ ਰੇਡ ਗੋਲਡ ਗਹਿਣਿਆਂ ਜਾਂ ਇੱਟਾਂ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ। ਕਿਉਂਕਿ ਇਹ ਬਹੁਤ ਹੀ ਸਸਤੇ ਭਾਅ ‘ਤੇ ਮਿਲ ਜਾਂਦਾ ਹੈ, ਕੁਝ ਧੋਖੇਬਾਜ਼ ਇਸਨੂੰ ਅਸਲੀ ਸੋਨਾ ਦੱਸ ਕੇ ਲੋਕਾਂ ਨੂੰ ਠੱਗ ਲੈਂਦੇ ਹਨ।
ਬੰਗਲਾਦੇਸ਼ੀ ਰੈੱਡ ਗੋਲਡ ਅਸਲ ਸੋਨਾ ਨਹੀਂ ਹੁੰਦਾ
ਬੰਗਲਾਦੇਸ਼ੀ ਰੈੱਡ ਗੋਲਡ ਅਸਲ ਸੋਨਾ ਨਹੀਂ ਹੁੰਦਾ। ਇਹ ਮੁੱਖ ਤੌਰ ‘ਤੇ ਤਾਂਬੇ ਅਤੇ ਹੋਰ ਸਸਤੀਆਂ ਧਾਤਾਂ ਦਾ ਮਿਸ਼ਰਣ ਹੁੰਦਾ ਹੈ, ਜਿਸਨੂੰ ਖਾਸ ਪ੍ਰਕਿਰਿਆ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਇਹ 22 ਜਾਂ 24 ਕੈਰਟ ਸੋਨੇ ਵਰਗਾ ਗੂੜ੍ਹਾ ਸੁਨਹਿਰਾ ਰੰਗ ਅਤੇ ਚਮਕ ਦੇ ਸਕੇ ।ਬੰਗਲਾਦੇਸ਼ੀ ਰੈੱਡ ਸੋਨੇ ਨੂੰ ਚੁੰਬਕ ਦੀ ਮਦਦ ਨਾਲ ਵੀ ਨਹੀਂ ਫੜਿਆ ਜਾ ਸਕਦਾ ਹੈ ਪਰ ਇੱਕ ਮਸ਼ੀਨ ਹੁੰਦੀ ਹੈ ਜਿਸ ਦੇ ਜ਼ਰੀਏ ਬੰਗਲਾਦੇਸ਼ੀ ਰੈੱਡ ਸੋਨੇ ਨੂੰ ਫੜਿਆ ਜਾ ਸਕਦਾ ਹੈ ਪਰ ਇਹ ਮਸ਼ੀਨ ਵੱਡੇ ਸੁਨਿਆਰੇ ਦੇ ਕੋਲ ਹੀ ਹੁੰਦੀ ਹੈ ।
ਜਿਹੜੀ ਮਸ਼ੀਨ ਬੰਗਲਾਦੇਸ਼ੀ ਰੈੱਡ ਸੋਨੇ ਨੂੰ ਫੜ ਸਕਦੀ ਹੈ ਉਸ ਦਾ ਨਾਂਅ ਹੈ XRF ਯਾਨੀ ਐਕਰੇ ਫ੍ਰੀਕਵੰਸੀ ਟੈਸਟ ।ਜਿਵੇਂ ਹੀ ਤੁਸੀਂ ਕੈਰੇਟ ਮੀਟਰ ਵਿੱਚ ਅਸਲੀ 24 ਕੈਰੇਟ ਦਾ ਸੋਨਾ ਪਾਉਗੇ ਤਾਂ ਕੈਰੇਟ ਮੀਟਰ ਵਿੱਚ AU 99, 995 ਜਾਂ ਫਿਰ 999 ਵਿਖਾਏਗਾ । ਯਾਨੀ ਇਹ ਅਸਲੀ ਸੋਨਾ ਹੈ ।ਪਰ ਜਿਵੇਂ ਹੀ ਤੁਸੀਂ ਬੰਗਲਾਦੇਸ਼ੀ ਰੈੱਡ ਗੋਲਡ ਨੂੰ ਕੈਰੇਟ ਮੀਟਰ ਵਿੱਚ ਪਾਉਗੇ ਤਾਂ AU ਗੋਲਡ ਬਿਲਕੁਲ ਜ਼ੀਰੋ ਵਿਖਾਏਗਾ ।ਜਦਕਿ CU ਯਾਨੀ ਕਾਪਰ, NI ਯਾਨੀ ਨਿਕਲ, ZN ਯਾਨੀ ਜ਼ਿੰਕ ਜਾਂ ਟਨਸਨ ਦਾ ਕੁਝ ਫੀਸਦ ਹਿੱਸਾ ਮਸ਼ੀਨ ਵਿਖਾਏਗਾ।
ਇਸ ਤੋ ਇਲਾਵਾ ਤੁਸੀਂ ਹਾਲਮਾਰਗ ਦੀ ਜਾਂਚ ਦੇ ਜ਼ਰੀਏ ਯਕੀਨੀ ਬਣਾ ਸਕਦੇ ਹੋ ਕਿ ਤੁਹਾਡਾ ਸੋਨਾ ਅਸਲੀ ਹੈ ਜਾਂ ਨਕਲੀ ਹੈ । ਭਾਰਤ ਵਿੱਚ Bureau of Indian Standards ਯਾਨੀ BIS ਵੱਲੋਂ ਹਾਲਮਾਰਕ ਲਾਜ਼ਮੀ ਕੀਤਾ ਗਿਆ ਹੈ । BIS ਦਾ ਲੋਗੋ ਦੇ ਨਾਲ ਕੈਰਟ ਦੀ ਮੋਹਰ ਜਿਵੇਂ 22K, 24K, 18K ਹੁੰਦੀ ਹੈ ।ਤੁਸੀਂ ਆਪਣੇ ਫੋਨ ਵਿੱਚ BIS Care ਨਾਂਅ ਦੀ ਐੱਪ ਵੀ ਡਾਊਨਲੋਡ ਕਰ ਸਕਦੇ ਹੋ.. ਇਹ ਐਪ Google Play Store ਅਤੇ Apple App Store ਦੋਹਾਂ ‘ਤੇ ਮੌਜੂਦ ਹੈ। ਇਹ Bureau of Indian Standards ਦਾ ਅਧਿਕਾਰਤ ਐਪ ਹੈ, ਜਿਸਨੂੰ ਸਾਲ 2020 ਵਿੱਚ ਲਾਂਚ ਕੀਤਾ ਗਿਆ ਸੀ।
ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਮੋਬਾਈਲ ਫੋਨ ਰਾਹੀਂ ਕਿਸੇ ਵੀ ਸੋਨੇ ਦੇ ਗਹਿਣੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ,ਜੇ ਉਸ ‘ਤੇ ਹਾਲਮਾਰਕ ਯੂਨੀਕ ਆਈਡੀ ਯਾਨੀ HUID ਨੰਬਰ ਦਰਜ ਹੋਇਆ ਹੋਵੇ। ਤੁਸੀਂ ਸਿਰਫ਼ HUID ਨੰਬਰ ਐਪ ਵਿੱਚ ਦਰਜ ਕਰਦੇ ਹੋ ਅਤੇ ਐਪ ਉਸ ਗਹਿਣੇ ਬਾਰੇ ਪੂਰੀ ਜਾਣਕਾਰੀ ਦਿੰਦਾ ਹੈ।
ਹੁਣ ਤੁਹਾਨੂੰ ਦੱਸਦੇ ਹਾਂ BIS Care ਐਪ ਕਿਸ ਤਰ੍ਹਾਂ ਡਾਊਨਲੋਡ ਕਰਨੀ ਹੈ। ਸਭ ਤੋਂ ਪਹਿਲਾਂ ਆਪਣੇ ਫੋਨ ਵਿੱਚ BIS Care ਐਪ ਡਾਊਨਲੋਡ ਕਰੋ ।ਫਿਰ ਆਪਣਾ ਮੋਬਾਈਲ ਨੰਬਰ, ਨਾਂਅ ਅਤੇ ਈਮੇਲ ਆਈਡੀ ਦਰਜ ਕਰਕੇ ਲਾਗ-ਇਨ ਕਰ ਲਓ ।Verify HUID ‘ਤੇ ਟੈਪ ਕਰੋ। ਐਪ ਖੋਲ੍ਹਣ ਤੋਂ ਬਾਅਦ Verify HUID ਵਾਲੇ ਓਪਸ਼ਨ ‘ਤੇ ਕਲਿੱਕ ਕਰੋ। ਗਹਿਣੇ ‘ਤੇ ਲਿਖਿਆ ਹੋਇਆ HUID ਨੰਬਰ ਦਿੱਤੀ ਗਈ ਜਗ੍ਹਾ ‘ਤੇ ਦਰਜ ਕਰੋ ।ਇਸ ਤੋਂ ਬਾਅਦ ਤੁਹਾਨੂੰ ਜਵੈਲਰਸ ਦਾ ਰਜਿਸਟ੍ਰੇਸ਼ਨ ਨੰਬਰ ।
ਹਾਲਮਾਰਕਿੰਗ ਸੈਂਟਰ AHC ਰਜਿਸਟ੍ਰੇਸ਼ਨ ਨੰਬਰ,ਆਰਟੀਕਲ ਦੀ ਕਿਸਮ,ਸੋਨੇ ਦੀ ਸ਼ੁੱਧਤਾ,ਹਾਲਮਾਰਕਿੰਗ ਦੀ ਤਾਰੀਕ,ਇਹ ਸਾਰੀਆਂ ਜਾਣਕਾਰੀਆਂ ਕਰਾਸ-ਚੈਕ ਕਰਕੇ ਤੁਸੀਂ ਗਹਿਣੇ ਦੀ ਅਸਲੀਅਤ ਅਤੇ ਸ਼ੁੱਧਤਾ ਦੀ ਪੁਸ਼ਟੀ ਕਰ ਸਕਦੇ ਹੋ,ਹਮੇਸ਼ਾ HUID ਨੰਬਰ ਦੀ ਜਾਂਚ ਕਰਨਾ ਸੁਰੱਖਿਅਤ ਖਰੀਦਾਰੀ ਲਈ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਕਿਧਰੇ ਨਕਲੀ ਸੋਨੇ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਇਸੇ ਐੱਪ ਦੀ ਮਦਦ ਨਾਲ ਆਪਣੀ ਸ਼ਿਕਾਇਤ ਵੀ ਦਰਜ ਕਰ ਸਕਦੇ ਹੋ।
BIS Care ਐੱਪ ਵਿੱਚ ਤੁਸੀਂ ਕਿਸੇ ਵੀ ਪ੍ਰੋਡਕਟ ਦੀ ਖਰਾਬ ਕੁਆਲਿਟੀ ।ਫੇਕ ਮਾਰਕ ਜਿਵੇਂ ਸ਼ਿਕਾਇਤਾਂ ਨੂੰ ਅਸਾਨੀ ਨਾਲ ਦਰਜ ਕਰਵਾ ਸਕਦੇ ਹੋ ।ਸ਼ਿਕਾਇਤ ਕਰਨ ਨਾਲ ਐੱਪ ਵਿੱਚ ਲਾਗ ਇਨ ਕਰਨਾ ਜ਼ਰੂਰੀ ਹੁੰਦਾ ਹੈ । ਇਸ ਦੇ ਬਾਅਦ ਤੁਸੀਂ ਆਪਣੀ ਸ਼ਿਕਾਇਤ ਦਾ ਆਪਸ਼ਨ ਚੁਣ ਸਕਦੇ ਹੋ। ਜਿਵੇਂ ਸਬੂਤ ਦੇ ਨਾਲ ਡਿਟੇਲਸ ਨੂੰ ਸਬਮਿਟ ਕਰਨਾ ਹੋਵੇਗਾ। ਤੁਹਾਨੂੰ ਆਪਣੀ ਸ਼ਿਕਾਇਤ ਡਿਟੇਲ SMS ਅਤੇ ਈਮੇਲ ਦੇ ਜ਼ਰੀਏ ਦੇਣੀ ਹੋਵੇਗੀ ।


