The Khalas Tv Blog Punjab ਵੇਰਕਾ ਨੇ ਕਾਂਗਰਸ ਦੇ ਰੁੱਸੇ ਲੀਡਰਾਂ ਦੇ ਜਲਦ ਮੰਨਣ ਦੀ ਜਤਾਈ ਉਮੀਦ
Punjab

ਵੇਰਕਾ ਨੇ ਕਾਂਗਰਸ ਦੇ ਰੁੱਸੇ ਲੀਡਰਾਂ ਦੇ ਜਲਦ ਮੰਨਣ ਦੀ ਜਤਾਈ ਉਮੀਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਅੱਜ ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਲਈ ਤਿੰਨ ਮੈਂਬਰੀ ਕਮੇਟੀ ਨੇ ਕਾਂਗਰਸ ਦੇ ਵੱਡੇ ਚਿਹਰਿਆਂ ਸਮੇਤ 25 ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਰਾਜ ਕੁਮਾਰ ਵੇਰਕਾ, ਓ.ਪੀ.ਸੋਨੀ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਰਾਣਾ ਕੇ.ਪੀ ਸਿੰਘ, ਸ਼ਾਮ ਸੁੰਦਰ ਅਰੋੜਾ, ਸੁਖਜਿੰਦਰ ਰੰਧਾਵਾ, ਡਾ. ਰਾਜਕੁਮਾਰ ਚੱਬੇਵਾਲ, ਸੰਗਤ ਸਿੰਘ ਗਿਲਜੀਆਂ ਸਮੇਕ ਹੋਰ ਵੀ ਕਈ ਲੀਡਰ ਸ਼ਾਮਿਲ ਹੋਏ।

ਰਾਜਕੁਮਾਰ ਵੇਰਕਾ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ‘ਕਮੇਟੀ 25 /25 ਦੇ ਬੈਚ ਬਣਾ ਕੇ ਵਿਧਾਇਕਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਮਸਲਾ ਜਲਦ ਹੀ ਹੱਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਨ ਵਿੱਚ ਘੱਟ ਗਿਣਤੀ ਭਾਈਚਾਰੇ ਵਿੱਚੋਂ ਪੰਜਾਬ ਦਾ ਉਪ-ਮੁੱਖ ਮੰਤਰੀ ਬਣਾਉਣ ਬਾਰੇ ਚਰਚਾ ਹੋ ਰਹੀ ਹੈ’।

ਸੁਖਜਿੰਦਰ ਸਿੰਘ ਰੰਧਾਵਾ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ‘ਮੀਟਿੰਗ ਦੌਰਾਨ ਜੋ ਵੀ ਗੱਲ ਹੋਈ ਹੈ, ਉਹ ਉਸਨੂੰ ਮੀਡੀਆ ਨਾਲ ਸਾਂਝੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਆਪਣੇ ਸਟੈਂਡ ‘ਤੇ ਕਾਇਮ ਹਾਂ ਕਿ ਬੇਅਦਬੀ ਮਾਮਲੇ ਵਿੱਚ ਜਲਦ ਕੋਈ ਸੁਣਵਾਈ ਹੋਵੇ। ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ’।

Exit mobile version