ਮੁੱਖ ਮੰਤਰੀ ਭਗਵੰਤ ਮਾਨ ਹੁਣ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪਟਿਆਲਾ ‘ਚ ਝੰਡਾ ਲਹਿਰਾਉਣਗੇ। ਝੰਡਾ ਲਹਿਰਾਉਣ ਦੀ ਥਾਂ ਬਦਲਣ ’ਤੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਕੁਝ ਰੁਝੇਵਿਆਂ ਕਰਕੇ ਮੁੱਖ ਮੰਤਰੀ ਹੁਣ ਫਰੀਦਕੋਟ ਦੀ ਬਜਾਏ ਪਟਿਆਲਾ ਚ ਤਿਰੰਗਾ ਲਹਿਰਾਉਣਗੇ।
ਅਰਪਿਤ ਸ਼ੁਕਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਝੰਡਾ ਲਹਿਰਾਉਣ ਤੋਂ ਬਾਅਦ ਜਲਦੀ ਵਾਪਸ ਚੰਡੀਗੜ੍ਹ ਪਰਤਣਾ ਹੈ ਤੇ ਉਨ੍ਹਾਂ ਦਾ ਰੁਝੇਵਿਆਂ ਕਾਰਨ ਥਾਂ ’ਚ ਬਦਲਾਅ ਕੀਤਾ ਹੈ। ਇਸ ਕਰਕੇ ਮੁੱਖ ਮੰਤਰੀ ਹੁਣ ਪਟਿਆਲਾ ਦੇ ਸਰਕਾਰੀ ਸਮਾਗਮ ਚ ਹਿੱਸਾ ਲੈਣਗੇ।
ਇਸ ਤੋਂ ਪਹਿਲਾਂ ਇਹ ਖਬਰ ਆਈ ਸੀ ਕਿ ਮੁੱਖ ਮੰਤਰੀ ਫਰੀਦਕੋਟ ਦੀ ਥਾਂ ਮੋਹਾਲੀ ਚ ਝੰਡਾ ਲਹਿਰਾਉਣਗੇ ਪਰ ਬਾਅਦ ਚ ਫਿਰ ਜਾਣਕਾਰੀ ਦਿੱਤੀ ਗਈ ਕਿ ਮੁੱਖ ਮੰਤਰੀ ਹੁਣ ਪਟਿਆਲਾ ਦੇ ਸਰਕਾਰੀ ਸਮਾਗਮ ਚ ਸ਼ਿਰਕਤ ਕਰਨਗੇ।
ਸਭ ਤੋਂ ਪਹਿਲਾਂ ਮੁੱਖ ਮੰਤਰੀ ਦੇ ਫਰੀਜਕੋਟ ਚ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਤੈਅ ਹੋਇਆ ਸੀ ਪਰ ਉੱਥੇ ਕੱਲ੍ਹ 23 ਜਨਵਰੀ ਨੂੰ ਖਾਲਿਸਤਾਨ ਦਾ ਲੱਗਾ ਝੰਡਾ ਮਿਲਿਆ ਸੀ ’ਤੇ ਸਮਾਗਮ ਦੇ ਨੇੜੇ ਕੰਧਾਂ ਤੇ ਵੀ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਸੀ।