The Khalas Tv Blog India ਲਖੀਮਪੁਰ ਘਟਨਾ ਨੂੰ ‘ਹਿੰਦੂ ਬਨਾਮ ਸਿੱਖ’ ਬਣਾਉਣ ਦੀਆਂ ਕੋਸ਼ਿਸ਼ਾਂ : ਵਰੁਣ ਗਾਂਧੀ
India

ਲਖੀਮਪੁਰ ਘਟਨਾ ਨੂੰ ‘ਹਿੰਦੂ ਬਨਾਮ ਸਿੱਖ’ ਬਣਾਉਣ ਦੀਆਂ ਕੋਸ਼ਿਸ਼ਾਂ : ਵਰੁਣ ਗਾਂਧੀ

‘ਦ ਖ਼ਾਲਸ ਟੀਵੀ ਬਿਊਰੋ :- ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਲਖੀਮਪੁਰ ਖੀਰੀ ਹਿੰਸਾ ਨੂੰ ਹਿੰਦੂ ਬਨਾਮ ਸਿੱਖ ਬਣਾਉਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਨਾ ਸਿਰਫ ‘ਅਨੈਤਿਕ ਅਤੇ ਗਲਤ ਧਾਰਨਾ’ ਪੈਦਾ ਕਰ ਰਹੀ ਹੈ ਬਲਕਿ ‘ਖਤਰਨਾਕ’ ਵੀ ਹੈ। ਐਤਵਾਰ ਨੂੰ ਵਰੁਣ ਨੇ ਆਪਣੇ ਟਵੀਟ ਵਿੱਚ ਦਾਅਵਾ ਕੀਤਾ ਕਿ ਲਖੀਮਪੁਰ ਖੀਰੀ ਨੂੰ ਹਿੰਦੂ ਬਨਾਮ ਸਿੱਖ ਲੜਾਈ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਰੁਣ ਨੇ ਲਿਖਿਆ, ‘ਲਖੀਮਪੁਰ ਖੀਰੀ ਨੂੰ ਹਿੰਦੂ ਬਨਾਮ ਸਿੱਖ ਲੜਾਈ ਵਿੱਚ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਨਾ ਸਿਰਫ ਇੱਕ ਅਨੈਤਿਕ ਅਤੇ ਗਲਤ ਬਿਰਤਾਂਤ ਹੈ ਬਲਕਿ ਖਤਰਨਾਕ ਵੀ ਹੈ। ਉਨ੍ਹਾਂ ਜ਼ਖ਼ਮਾਂ ਨੂੰ ਦੁਬਾਰਾ ਖੁਰਚਨਾ ਖਤਰਨਾਕ ਹੈ ਜਿਨ੍ਹਾਂ ਨੂੰ ਭਰਨ ਵਿਚ ਇੱਕ ਪੀੜ੍ਹੀ ਲੱਗ ਗਈ। ਸਾਨੂੰ ਸਿਆਸੀ ਲਾਭਾਂ ਨੂੰ ਰਾਸ਼ਟਰੀ ਏਕਤਾ ਤੋਂ ਉੱਪਰ ਨਹੀਂ ਰੱਖਣਾ ਚਾਹੀਦਾ।

Exit mobile version