The Khalas Tv Blog International ਹਫ਼ਤੇ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਮੌਤ ! 2 ਧੀਆਂ ਦੇ ਪਿਤਾ ਦੀ ਅਚਾਨਕ ਮੌਤ ਦਾ ਕਾਰਨ ਹਿੱਲਾ ਦੇਣ ਵਾਲਾ !
International Punjab

ਹਫ਼ਤੇ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਮੌਤ ! 2 ਧੀਆਂ ਦੇ ਪਿਤਾ ਦੀ ਅਚਾਨਕ ਮੌਤ ਦਾ ਕਾਰਨ ਹਿੱਲਾ ਦੇਣ ਵਾਲਾ !

ਬਿਉਰੋ ਰਿਪੋਰਟ – ਕਪੂਰਥਲਾ (kapurthala) ਦੇ ਭੁੱਲਥ ਤੋਂ ਕੁਝ ਦਿਨ ਪਹਿਲਾਂ ਕੈਨੇਡਾ (canada) ਗਏ ਨੌਜਵਾਨ ਦੀ ਮੌਤ ਦੀ ਖ਼ਬਰ ਨੇ ਪੂਰੇ ਇਲਾਕੇ ਨੂੰ ਹਿੱਲਾ ਕੇ ਰੱਖ ਦਿੱਤਾ ਹੈ । ਪਿੰਡ ਮੰਡੇਰ ਦਾ 33 ਸਾਲ ਦਾ ਵਰਿੰਦਰ ਪਿਛਲੇ ਹਫਤੇ ਹੀ ਕੈਨੇਡਾ ਵਿੱਚ ਚੰਗੇ ਭਵਿੱਖ ਦੇ ਲਈ ਰਵਾਨਾ ਹੋਇਆ ਸੀ । ਬੀਤੇ ਦਿਨੀ ਉਸ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ । ਪਰਿਵਾਰ ਦੇ ਮੁਤਾਬਿਕ ਜਾਣਕਾਰੀ ਪੁੱਤਰ ਦੇ ਨਾਲ ਕਮਰੇ ਵਿੱਚ ਰਹਿਣ ਵਾਲੇ ਨਕੋਦਰ ਦੇ ਜਸਵੰਤ ਸਿੰਘ ਨੇ ਦਿੱਤੀ ਹੈ । ਉਸ ਨੇ ਦੱਸਿਆ ਵਰਿੰਦਰ ਦੀ ਮੌਤ ਦੇ ਪਿੱਛੇ ਬ੍ਰੇਨ ਸਟ੍ਰੋਕ ਹੈ ।

2 ਧੀਆਂ ਦਾ ਪਿਉ ਸੀ ਵਰਿੰਦਰ

ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਵਰਿੰਦਰ ਦਾ ਤਕਰੀਬਨ 6 ਸਾਲ ਪਹਿਲਾਂ 2018 ਵਿੱਚ ਵਿਆਹ ਹੋਇਆ ਸੀ । ਉਸ ਦੀਆਂ 2 ਧੀਆਂ ਵੀ ਸਨ । ਇਸ ਤੋਂ ਪਹਿਲਾਂ ਵਰਿੰਦਰ ਸਿੰਘ ਪਿਛਲੇ ਸਾਲ ਮਲੇਸ਼ੀਆ ਅਤੇ ਇੰਗਲੈਂਡ ਵੀ ਗਿਆ ਸੀ ਜਿੱਥੋਂ ਉਹ ਵਾਪਸ ਆਉਣ ਦੇ ਬਾਅਦ ਹੁਣ ਕੈਨੇਡਾ ਚੱਲਾ ਗਿਆ ਸੀ । ਪਰਿਵਾਰ ਨੇ ਮੁਤਾਬਿਕ ਉਹ ਪੁੱਤਰ ਵਰਿੰਦਰ ਦੇ ਵਿਦੇਸ਼ ਜਾਣ ਦੀਆਂ ਖੁਸ਼ੀਆਂ ਹੀ ਮਨਾ ਰਿਹਾ ਸੀ । ਇਸੇ ਦੌਰਾਨ ਉਸ ਦੀ ਮੌਤ ਦੀ ਖ਼ਬਰ ਆਉਣ ਨਾਲ ਪਰਿਵਾਰ ਸੋਗ ਵਿੱਚ ਡੁੱਬ ਗਿਆ । ਮ੍ਰਿਤਕ ਵਰਿੰਦਰ ਸਿੰਘ ਦੇ ਪਿਤਾ ਬਲਕਾਰ ਸਿੰਘ ਨੇ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਸਰਕਾਰ ਵਾਪਸ ਲਿਆਉਣ ਦੇ ਲਈ ਮਦਦ ਕਰੇ ਤਾਂਕਿ ਪਰਿਵਾਰ ਅਖੀਰਲੀ ਵਾਰ ਉਸ ਨੂੰ ਵੇਖ ਸਕੇ ।

 

Exit mobile version