The Khalas Tv Blog Punjab ਭਾਈ ਅੰਮ੍ਰਿਤਪਾਲ ਸਿੰਘ ‘ਤੇ ਵਰਿੰਦਰ ਦਾ ਬਿਆਨ ! ‘ਪਾਗਲ ਹੋਣ ਬਾਰੇ ਕਿਸ ਡਾਕਟਰ ਨੇ ਦੱਸਿਆ ?
Punjab

ਭਾਈ ਅੰਮ੍ਰਿਤਪਾਲ ਸਿੰਘ ‘ਤੇ ਵਰਿੰਦਰ ਦਾ ਬਿਆਨ ! ‘ਪਾਗਲ ਹੋਣ ਬਾਰੇ ਕਿਸ ਡਾਕਟਰ ਨੇ ਦੱਸਿਆ ?

ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਵਾਰ-ਵਾਰ ਸ਼ਿਕਾਇਤਕਰਤਾ ਵਰਿੰਦਰ ਸਿੰਘ ਨੂੰ ਪਾਗਲ ਦੱਸ ਰਹੇ ਹਨ । ਉਨਾਂ ਨੇ ਪੰਜਾਬ ਪੁਲਿਸ ਨੂੰ ਵੀ PGI ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਜਿਸ ਨੂੰ ਡਾਕਟਰਾਂ ਨੇ ਪਾਗਲ ਦੱਸਿਆ ਹੈ ਉਸ ਦੀ ਗੱਲ ਨੂੰ ਪੁਲਿਸ ਨੇ ਕਿਵੇਂ ਸੰਜੀਦਗੀ ਨਾਲ ਲਿਆ ? ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਇਸੇ ਬਿਆਨ ਨੂੰ ਆਧਾਰ ਬਣਾ ਕੇ ਸ਼ਿਕਾਇਤਕਰਤਾ ਵਰਿੰਦਰ ਸਿੰਘ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਅਤੇ ਉਸ ਨੇ ਸਿੱਧੀ ਚੁਣੌਤੀ ਵੀ ਦਿੱਤੀ ਹੈ ।

ਕੁੱਟਮਾਰ ਦੀ ਇਜਾਜ਼ਤ ਕਦੇ ਵੀ ਨਹੀਂ

ਵਰਿੰਦਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁੱਛਿਆ ਕਿ ਕਿਹੜੇ ਡਾਕਟਰ ਨੇ ਤੁਹਾਨੂੰ ਮੇਰੇ ਪਾਗਲ ਹੋਣ ਬਾਰੇ ਦੱਸਿਆ ? ਜੇਕਰ ਮੈਂ ਪਾਗਲ ਹਾਂ ਤਾਂ ਮੇਰੀ ਗੱਲਾਂ ਨੂੰ ਸੀਰੀਅਸ ਕਿਉਂ ਲਿਆ ? ਮੈਂ ਪਾਗਲ ਸੀ ਤਾਂ ਮੈਨੂੰ ਦਰਬਾਰ ਸਾਹਿਬ ਮੱਥਾ ਟੇਕਣ ਦੇ ਬਹਾਨੇ ਧੋਖੇ ਨਾਲ ਕਿਉਂ ਅਗਵਾ ਕੀਤਾ ਗਿਆ ਅਤੇ ਕੁੱਟਮਾਰ ਕੀਤੀ । ਅੰਮ੍ਰਿਤਪਾਲ ਸਿੰਘ ਨੇ ਆਪ ਉਸ ਨੂੰ ਮਾਂ-ਭੈਣਾਂ ਦੀਆਂ ਗਾਲਾਂ ਕੱਢੀਆਂ। ਵਰਿੰਦਰ ਸਿੰਘ ਨੇ ਕਿਹਾ ਜੇਕਰ ਪਾਗਲ ਹਾਂ ਤਾਂ ਕਾਨੂੰਨ ਕੁੱਟਮਾਰ ਅਤੇ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਦੀ ਇਜਾਜ਼ਤ ਨਹੀਂ ਦਿੰਦਾ ਹੈ। ਜੇਕਰ ਰੱਬ ‘ਤੇ ਭਰੋਸਾ ਸੀ ਤਾਂ ਜਿਹੜੀ ਕਾਨੂੰਨੀ ਕਾਰਵਾਈ ਚੱਲ ਰਹੀ ਸੀ ਉਸ ਨੂੰ ਚੱਲਣ ਦਿੰਦੇ । ਇਸ ਤੋਂ ਇਲਾਵਾ ਵਰਿੰਦਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਚੁਣੌਤੀ ਵੀ ਦਿੱਤੀ ਹੈ ।

ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਉਣ ਦੀ ਚੁਣੌਤੀ

ਵਰਿੰਦਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਹਜ਼ੂਰੀ ਵਿੱਚ ਆਉਣ ਦੀ ਚੁਣੌਤੀ ਦਿੱਤੀ । ਵਰਿੰਦਰ ਦਾ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਟਕਸਾਲ ਦੇ ਲਈ ਜੋ ਮਾੜਾ ਪ੍ਰਚਾਰ ਕੀਤਾ ਹੈ ਇਹ ਉਸੇ ਦੇ ਨਤੀਜਾ ਹੈ । ਵਰਿੰਦਰ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਕੇ ਕਹਿਣ ਕਿ ਉਨ੍ਹਾਂ ਨੇ ਕੁੱਟਮਾਰ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਮੈਨੂੰ ਮਹਾਰਾਜ ‘ਤੇ ਪੂਰਾ ਭਰੋਸਾ ਹੈ ਅਤੇ ਮੈਨੂੰ ਇਨਸਾਫ਼ ਜ਼ਰੂਰ ਮਿਲੇਗਾ ।

Exit mobile version