The Khalas Tv Blog Punjab ਸਵੇਰੇ-ਸਵੇਰੇ ਅਕਾਲ ਤਖ਼ਤ ਸਾਹਿਬ ਪਹੁੰਚੇ ਵਲਟੋਹਾ, ਗਿਆਨੀ ਹਰਪ੍ਰੀਤ ਸਿੰਘ ਦੇ ਇਲਜ਼ਾਮਾਂ ਨੂੰ ਦੱਸਿਆ ਗਲਤ
Punjab Religion

ਸਵੇਰੇ-ਸਵੇਰੇ ਅਕਾਲ ਤਖ਼ਤ ਸਾਹਿਬ ਪਹੁੰਚੇ ਵਲਟੋਹਾ, ਗਿਆਨੀ ਹਰਪ੍ਰੀਤ ਸਿੰਘ ਦੇ ਇਲਜ਼ਾਮਾਂ ਨੂੰ ਦੱਸਿਆ ਗਲਤ

ਅੰਮ੍ਰਿਤਸਰ : ਪਿਛਲੇ ਦਿਨਾਂ ਤੋਂ ਵਿਰਸਾ ਸਿੰਘ ਵਲਟੋਹਾ ਖੂਬ ਚਰਚਾ ‘ਚ ਹਨ। ਦੱਸ ਦਈਏ ਕਿ ਅੱਜ ਸਵੇਰੇ-ਸਵੇਰੇ ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਹਨ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਸਾਹਮਣੇ ਖੜ੍ਹੇ ਹੋ ਕੇ ਅਰਦਾਸ ਕੀਤੀ ਹੈ। ਇਸਦੇ ਨਾਲ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ। ਉਨ੍ਹਾਂਨੇ ਕਿਹਾ ਕਿ ਮੈਂ ਬਹੁਤ ਵੱਡੀ ਪੀੜਾ ‘ਚੋਂ ਲੰਘ ਰਿਹਾ ਹਾਂ।

ਵਲਟੋਹਾ ਨੇ ਕਿਹਾ ਕਿ ਮੈਂ ਗੁਰੂ ਦੀ ਕਚਿਹਰੀ ‘ਚ ਆਇਆ ਹਾਂ ਅਤੇ ਮੈਨੂੰ ਯਕੀਨ ਹੈ ਕਿ ਗੁਰੂ ਇਨਸਾਫ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੇ ਮੇਰੇ ‘ਤੇ ਝੂਠੇ ਇਲਜ਼ਾਮ ਲਗਾਏ’। ‘ਮੈਂ ਗੁਰੂ ਚਰਨਾ ‘ਚ ਆਪਣਾ ਦਰਦ ਰੱਖ ਰਿਹਾ ਹਾਂ।

ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਵਲਟੋਹਾ ਨੇ ਕਿਹਾ ਕਿ ਇਨਸਾਫ ਲਈ ਅਰਦਾਸ….

ਅੱਜ ਸ਼੍ਰੀ ਗੁਰੂ ਹਰਿਗੋਬਿੰਦ ਸੱਚੇ ਪਾਤਿਸ਼ਾਹ ਦੀ ਕਚਹਿਰੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਥੱਲੇ ਹਾਜ਼ਰ ਹੋ ਕੇ 16 ਅਕਤੂਬਰ ਨੂੰ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜੋ ਮੇਰੇ ਉੱਤੇ ਝੂਠੇ ਦੋਸ਼ ਲਾਏ ਗਏ ਸਨ ਕਿ,

 

1)ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਧਮਕੀ ਦਿੱਤੀ ਹੈ।

2)ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਧੀਆਂ ਨੂੰ ਲੈਕੇ ਭੈੜੇ ਦੋਸ਼ ਲਾਏ ਸਨ।

3)ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਾਤ ਪਰਖੀ ਹੈ।

ਸੰਬੰਧੀ ਸਤਿਗੁਰਾਂ ਤੋਂ ਇਨਸਾਫ ਦੀ ਮੰਗ ਕੀਤੀ।

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਾਏ ਏਨਾਂ ਦੋਸ਼ਾਂ ਨੇ ਮੈਨੂੰ ਮਾਨਸਿਕ ਤੌਰ ‘ਤੇ ਬਹੁਤ ਪੀੜਾ ਦਿੱਤੀ ਹੈ। ਮੈਂ ਜਿੰਦਗੀ ‘ਚ ਬੜੇ ਜਫਰ ਜਾਲੇ ਹਨ ਅਤੇ ਜਬਰ ਝੱਲੇ ਹਨ।ਪਰ ਏਨਾਂ ਜਬਰਾਂ ਨੂੰ ਮੈਂ ਹਮੇਸ਼ਾਂ ਚੜਦੀ ਕਲਾ ਨਾਲ ਬਰਦਾਸ਼ਤ ਕੀਤਾ ਹੈ। ਅੱਜ ਮੈਂ ਆਪਣੇ ਇਸ ਸਾਰੇ ਦਰਦ ਨੂੰ ਗੁਰੂ ਪੰਥ ਨਾਲ ਸਾਂਝਾ ਕਰਦਿਆਂ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਕਚਹਿਰੀ ਵਿੱਚ ਰੱਖਿਆ ਹੈ। ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਉ ਦਾਸ ਨਾਲ ਨਿਸਚੈ ਹੀ ਇਨਸਾਫ ਕਰਨਗੇ।ਮੈਂ ਤੇਰਾ ਇੱਕ ਨਿਮਾਣਾ ਸਿੱਖ ਹਾਂ।ਮੈਂ ਸੱਚਾ ਹਾਂ। ਹਾਂ,ਜੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਮੇਰੇ ਉੱਤੇ ਲਾਏ ਦੋਸ਼ਾਂ ਸੰਬੰਧੀ ਕਿਸੇ ਵੀ ਤਰਾਂ ਦਾ ਉਨਾਂ ਕੋਲ ਕੋਈ ਸਬੂਤ ਹੈ ਤਾਂ ਉਹ ਕਿਰਪਾ ਕਰਕੇ ਗੁਰੂ ਪੰਥ ਦੀ ਕਚਹਿਰੀ ਵਿੱਚ ਰੱਖਣ।

 

Exit mobile version