The Khalas Tv Blog Punjab ਵਲਟੋਹਾ ਨੇ ਜਥੇਦਾਰਾਂ ’ਤੇ ਲਾਏ ਗਾਲ਼ਾਂ ਕੱਢਣ ਦੇ ਇਲਜ਼ਾਮ
Punjab Religion

ਵਲਟੋਹਾ ਨੇ ਜਥੇਦਾਰਾਂ ’ਤੇ ਲਾਏ ਗਾਲ਼ਾਂ ਕੱਢਣ ਦੇ ਇਲਜ਼ਾਮ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਤਲਬ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਇੱਕ ਵਾਰ ਫਿਰ ਤੋਂ ਪੰਜ ਜਥੇਦਾਰ ਸਾਹਿਬਾਨਾਂ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਵਲਟੋਹਾ ਨੇ ਕਿਹਾ ਕਿ ਜਿਸ ਦਿਨ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ ਤਾਂ ਉਸ ਮੌਕੇ ਜਥੇਦਾਰਾਂ ਨੇ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ ਹਨ।

ਵਲਟੋਹਾ ਨੇ ਕਿਹਾ ਕਿ ਤਲਖੀ ’ਚ ਆ ਕੇ ਜਥੇਦਾਰਾਂ ਨੇ ਮੈਨੂੰ ਗਾਲ਼ਾਂ ਕੱਢੀਆਂ ਸਨ। ਉਨ੍ਹਾਂ ਨੇ ਸਬੂਤ ਲਈ ਵੀਡੀਓ ਜਾਰੀ ਕਰਨ ਦੀ ਕੀਤੀ ਮੰਗ ਹੈ। ਇੱਕ ਪੋਸਟ ਸਾਂਝੀ ਕਰਦਿਆਂ ਵਲਟੋਹਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬ ਕੀਤੇ ਸਿੱਖ ਸਾਮਣੇ ਕਿਸੇ “ਜਥੇਦਾਰ ਸਾਹਿਬ” ਵੱਲੋਂ ਤਲਖੀ ਵਿੱਚ ਆ ਕੇ

………………….. ਸ਼ਬਦ ਦੀ ਵਰਤੋਂ ਕੀਤੀ ਸੀ।

 

ਉਨ੍ਹਾਂ ਨੇ ਸਵਾਲ ਕੀਤਾ ਕਿ ਇਸ ਸ਼ਬਦ ਦੀ ਵਰਤੋਂ ਕਰਨਾ ਕੀ ਜਾਇਜ ਹੈ ? ਨਾਸ ਵਲਟੋਹਾ ਨੇ ਸਬੂਤ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜਾਰੀ ਕਰਨ ਦੀ ਮੰਗ ਕੀਤੀ ਹੈ।

 

Exit mobile version