The Khalas Tv Blog Punjab ਵਿਸਾਖੀ ‘ਤੇ ਸਿੱਖ ਪੰਥ ਦੇ ਨਾਂ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਤੇ ਅਹਿਮ ਸੁਨੇਹਾ ! ਅਫੜਾ ਤਫੜੀ ਦਾ ਮਾਹੌਲ ! ਸੰਗਤਾਂ ਬੇਪਰਵਾਹ ਹੋ ਕੇ ਪਹੁੰਚੇ
Punjab

ਵਿਸਾਖੀ ‘ਤੇ ਸਿੱਖ ਪੰਥ ਦੇ ਨਾਂ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਤੇ ਅਹਿਮ ਸੁਨੇਹਾ ! ਅਫੜਾ ਤਫੜੀ ਦਾ ਮਾਹੌਲ ! ਸੰਗਤਾਂ ਬੇਪਰਵਾਹ ਹੋ ਕੇ ਪਹੁੰਚੇ

ਬਿਊਰੋ ਰਿਪੋਰਟ : ਵਿਸਾਖੀ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਵੱਡਾ ਤੇ ਅਹਿਮ ਸੁਨੇਹਾ ਦਿੱਤਾ ਹੈ । ਉਨ੍ਹਾਂ ਨੇ ਸੰਗਤਾਂ ਨੂੰ ਬੇਪਰਵਾਹ ਅਤੇ ਬੇਖੌਫ ਹੋਕੇ ਵਿਸਾਖੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਆਉਣ ਦਾ ਸੱਦਾ ਦਿੱਤਾ ਹੈ । ਜਥੇਦਾਰ ਸਾਹਿਬ ਦਾ ਇਹ ਬਿਆਨ ਕਾਫੀ ਅਹਿਮ ਹੈ ਕਿਉਂਕਿ ਉਨ੍ਹਾਂ ਨੇ 7 ਅਪ੍ਰੈਲ ਨੂੰ ਪੱਤਰਕਾਰਾਂ ਨਾਲ ਹੋਏ ਇਕੱਠ ਵਿੱਚ ਕਿਹਾ ਸੀ ਕਿ ਸਰਕਾਰਾਂ ਖੌਫ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ। ਤਖਤ ਸਾਹਿਬ ਦੇ ਆਲੇ-ਦੁਆਲੇ ਫਲੈਗ ਮਾਰਚ ਹੋ ਰਹੇ ਹਨ । ਸੰਗਤਾਂ ਦੇ ਮਨ ਵਿੱਚ ਡਰ ਹੈ ਇਸ ਨੂੰ ਦੂਰ ਕਰਨ ਦੀ ਜ਼ਰੂਰਤ ਹੈ । ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਸੰਗਤਾਂ ਡਰ ਦੇ ਮਾਹੌਲ ਦੀ ਵਜ੍ਹਾ ਕਰਕੇ ਘੱਟ ਗਿਣਤੀ ਵਿੱਚ ਆ ਰਹੀਆਂ ਹਨ । ਜਥੇਦਾਰ ਸਾਹਿਬ ਦੇ ਇਸ ਬਿਆਨ ਦੀ ਵਜ੍ਹਾ ਕਰਕੇ 2 ਦਿਨ ਪਹਿਲਾਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਸੀ । ਉਨ੍ਹਾਂ ਨੇ ਕਿਹਾ ਸੀ ਅਸੀਂ ਸੰਗਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਦੇ ਹੋਏ ਇੰਤਜ਼ਾਮ ਕੀਤੇ ਹਨ । ਡੀਜੀਪੀ ਨੇ ਇਹ ਅਪੀਲ ਕੀਤੀ ਸੀ ਕਿ ਕੋਈ ਵੀ ਸ਼ਖਸ ਧਾਰਮਿਕ ਥਾਂ ਦੀ ਵਰਤੋਂ ਆਪਣੇ ਫਾਇਦੇ ਵਿੱਚ ਨਾ ਕਰੇ । ਉਧਰ ਵਿਸਾਖੀ ਦੇ ਸੁਨੇਹੇ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਹੋਰ ਖਾਸ ਅਪੀਲ ਵੀ ਕੀਤੀ ਹੈ।

ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸਿੱਖਾਂ ਵਿੱਚ ਅਫੜਾ-ਤਫੜੀ ਦਾ ਮਾਹੌਲ ਹੈ ਕਿਉਂਕਿ ਉਹ ਸਿਧਾਂਤ ਤੋਂ ਟੁੱਟ ਚੁੱਕੇ ਹਨ । ਉਨ੍ਹਾਂ ਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ, ਉਨ੍ਹਾਂ ਦੱਸਿਆ ਕਿ 10 ਅਪ੍ਰੈਲ ਤੋਂ ਸਮਾਗਮ ਸ਼ੁਰੂ ਹੋ ਗਏ ਹਨ,ਸ਼ਾਮ 7 ਵਜੇ ਤੋਂ 10 ਵਜੇ ਤੱਕ ਧਾਰਮਿਕ ਪ੍ਰੋਗਰਾਮ ਹੋ ਰਹੇ ਹਨ । 13,14 ਅਤੇ 15 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਅੰਮ੍ਰਿਤਪਾਨ ਦੇ ਪ੍ਰੋਗਰਾਮ ਕਰਵਾਏ ਜਾਣਗੇ,ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਵਾਲਾ ਬਣਨ ।

Exit mobile version