The Khalas Tv Blog India ਚੰਗੀ ਖ਼ਬਰ: ਖ਼ ਤਰਨਾਕ Monkeypox ਦੀ Vaccine ਨੂੰ ਮਨਜ਼ੂਰੀ,ਇਹ ਹੁੰਦੇ ਨੇ ਲੱਛਣ
India International

ਚੰਗੀ ਖ਼ਬਰ: ਖ਼ ਤਰਨਾਕ Monkeypox ਦੀ Vaccine ਨੂੰ ਮਨਜ਼ੂਰੀ,ਇਹ ਹੁੰਦੇ ਨੇ ਲੱਛਣ

ਯੂਰੋਪੀਅਨ ਯੂਨੀਅਨ ਨੇ Monkeypox vaccine ਨੂੰ ਦਿੱਤੀ ਮਨਜ਼ੂਰੀ

ਦ ਖ਼ਾਲਸ ਬਿਊਰੋ : ਕੋਰੋਨਾ ਤੋਂ ਬਾਅਦ ਤੇਜੀ ਨਾਲ ਫੈਲ ਰਹੇ Monkeyvox ਨੂੰ ਲੈ ਕੇ ਵੱਡੀ ਰਾਹਤ ਦੀ ਖ਼ਬਰ ਆਈ ਹੈ। ਯੂਰੋਪੀਅਨ ਯੂਨੀਅਨ ਨੇ Monkeypox ਦੇ ਲਈ ਇੱਕ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਸਮਾਲ ਪਾਕਸ (smallpox) ਦੇ ਲਈ ਵਰਤੀ ਜਾਣ ਵਾਲੀ ਵੈਕਸੀਨ ਨੂੰ Monkeypox ਲਈ ਵਰਤਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ WHO ਨੇ Monkeypox ਨੂੰ ਕੌਮਾਂਤਰੀ ਐਮਰਜੈਂਸੀ ਐਲਾਨਿਆ ਸੀ, ਹੁਣ ਤੱਕ ਮਿਲੀ ਜਾਣਕਾਰੀ ਦੇ ਮੁਕਾਬਿਕ ਭਾਰਤ ਸਮੇਤ 72 ਦੇਸਾਂ ਵਿੱਚ Monkeypox ਦੇ 16 ਹਜ਼ਾਰ ਤੋਂ ਵੱਧ ਮਾਮਲੇ ਆ ਚੁੱਕੇ ਹਨ। ਕੇਰਲ ਵਿੱਚ Monkeypox ਦੇ ਤਿੰਨ ਮਾਮਲੇ ਸਾਹਮਣੇ ਆਏ ਹਨ ਜਦਕਿ ਸ਼ਨਿੱਚਰਵਾਰ ਨੂੰ 1 ਮਰੀਜ ਦਿੱਲੀ ਵੀ ਪੋਜ਼ੀਟਿਵ ਆਇਆ ਹੈ।

ਇਮਵਾਨੈੱਕਸ (imvanex) ਹੈ Monkeypox ਲਈ ਵੈਕਸੀਨ

ਯੂਰੋਪੀਅਨ ਯੂਨੀਅਨ ਨੇ ਸਮਾਲ ਪਾਸ (smallpox) ਲਈ ਵਰਤੀ ਜਾਣ ਵਾਲੀ ਇਮਵੈਨਐਕਸ (imvanex) ਵੈਕਸੀਨ ਨੂੰ Monkeypox ਲਈ ਵਰਤੇ ਜਾਣ ਨੂੰ ਇਜਾਜ਼ਤ ਦਿੱਤੀ ਹੈ।ਇਹ ਨਿਰਦੇਸ਼ ਯੂਰੋਪੀਅਨ ਯੂਨੀਅਨ ਅਧੀਨ ਆਉਣ ਵਾਲੇ ਸਾਰੇ ਦੇਸ਼ਾਂ ਦੇ ਲਾਗੂ ਹੋਵੇਗੀ। ਸਿਹਤ ਮਾਹਿਰ ਇਸ ਨੂੰ Monkeypox ‘ਤੇ ਸਭ ਤੋਂ ਪ੍ਰਭਾਵੀ ਦੱਸ ਰਹੇ ਹਨ ਕਿਉਂਕਿ smallpox ਅਤੇ monkeypox ਵਿੱਚ ਕਾਫ਼ੀ ਕੁਝ ਮਿਲ ਦਾ ਹੈ।ਯੂਰੋਪੀਅਨ ਯੂਨੀਅਨ ਵਿੱਚ 1980 ਵਿੱਚ smallpox ਖ਼ਤਮ ਹੋ ਗਿਆ ਸੀ।

Monkey pox ਦੇ ਲੱਛਣ

Monkey pox ਨਾਲ ਪਹਿਲੇ 5 ਦਿਨ ਬੁਖਾਰ ਆਉਂਦਾ ਹੈ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਪਿੱਠ ਵਿੱਚ ਦਰਦ,ਇਸ ਨਾਲ ਚਿਹਰੇ, ਹੱਥਾਂ ਅਤੇ ਤਲੀਆਂ ਵਿੱਚ ਰੈਸ਼ਿਜ ਹੋ ਜਾਂਦੇ ਨੇ ਇਸ ਤੋਂ ਬਾਅਦ ਜ਼ਖ਼ਮ ਹੋ ਜਾਂਦੇ ਨੇ ਅਤੇ ਮਾਸ ‘ਤੇ ਪਪੜੀ ਬਨ ਜਾਂਦੀ ਹੈ।

Monkeypox virus. Monkeypox virus banner design. Scars on the body. Vector design.

ਭਾਰਤ ਵਿੱਚ ਹੁਣ ਤੱਕ 4 ਮਾਮਲੇ

ਭਾਰਤ ਵਿੱਚ Monkey pox ਦੇ ਹੁਣ ਤੱਕ 4 ਮਾਮਲੇ ਸਾਹਮਣੇ ਆਏ ਹਨ। ਦਿੱਲੀ ਵਿੱਚ ਆਇਆ Monke pox ਦਾ ਮਰੀਜ ਹਿਮਾਚਲ ਤੋਂ ਘੁੰਮ ਕੇ ਵਾਪਸ ਆਇਆ ਸੀ । ਹੋ ਸਕਦਾ ਹੈ ਕਿ ਇਹ ਸ਼ਖ਼ਸ ਕਿਸੇ ਵਿਦੇਸ਼ੀ ਸੈਲਾਨੀ ਦੇ ਸੰਪਰਕ ਵਿੱਚ ਆਇਆ ਹੋਵੇ ਜਿਸ ਨੂੰ Monkeypox ਹੋਵੇ, ਪ੍ਰਸ਼ਾਸਨ ਇਸ ਸ਼ਖ਼ਸ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਤਲਾਸ਼ ਕਰ ਰਿਹਾ ਹੈ ਤਾਂਕੀ ਉਨ੍ਹਾਂ ਨੂੰ ਆਇਸੋਲੇਟ ਕੀਤਾ ਜਾ ਸਕੇ।

Exit mobile version