The Khalas Tv Blog India ਮਹਿਲਾ ਅਧਿਆਪਕ ਦੀ ਮਾੜੀ ਹਰਕਤ !
India

ਮਹਿਲਾ ਅਧਿਆਪਕ ਦੀ ਮਾੜੀ ਹਰਕਤ !

ਬਿਉਰੋ ਰਿਪੋਰਟ : ਉੱਤਰ ਪ੍ਰਦੇਸ਼ ਵਿੱਚ ਅਧਿਆਪਕ ਦੀ ਸ਼ਰਮਨਾਕ ਹਰਕਤ ਨੇ ਪੂਰੇ ਦੇਸ਼ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ । ਮੁਜ਼ਫਰਨਗਰ ਦੀ ਇੱਕ ਅਧਿਆਪਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ UKG ਦੇ ਮੁਸਲਿਮ ਵਿਦਿਆਰਥੀ ਨੂੰ ਦੂਜੇ ਵਿਦਿਆਰਤਥੀ ਕੋਲੋ ਸਜ਼ਾ ਦਿਵਾ ਰਹੀ ਹੈ । ਬੱਚੇ ਦਾ ਕਸੂਰ ਸਿਰਫ ਇਨ੍ਹਾਂ ਸੀ ਕਿ ਉਸ ਨੇ 5 ਦਾ ਪਹਾੜਾ ਨਹੀਂ ਸੁਣਾਇਆ ਸੀ। ਇਸ ‘ਤੇ ਔਰਤ ਅਧਿਆਪਕ ਨੇ ਵਾਰੀ-ਵਾਰੀ ਕਲਾਸ ਦੇ ਬੱਚਿਆਂ ਨੂੰ ਬੁਲਾਇਆ ਅਤੇ ਵਿਦਿਆਰਥੀ ਨੂੰ ਮਾਰਨ ਦੇ ਲਈ ਕਿਹਾ ।

ਅਧਿਆਪਕ ਨੇ ਕਿਹਾ ਮੁਸਲਮਾਨ ਬੱਚਿਆਂ ਦੀਆਂ ਮਾਵਾਂ ਉਨ੍ਹਾਂ ਦੀ ਪੜਾਈ ‘ਤੇ ਧਿਆਨ ਨਹੀਂ ਦਿੰਦੀਆਂ ਹਨ। ਇਸ ਨਾਲ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ । ਅਧਿਆਪਕ ਨੇ ਵਿਦਿਆਰਥੀ ਨੂੰ ਉਸ ਦੇ ਧਰਮ ਨੂੰ ਲੈਕੇ ਵੀ ਟਿੱਪਣੀ ਕੀਤੀ ਹੈ । ਉੱਧਰ ਬੈਠੇ ਇੱਕ ਸ਼ਖਸ ਨੇ ਵੀਡੀਓ ਬਣਾ ਲਿਆ । ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਔਰਤ ਅਧਿਆਪਕ ਦੇ ਖਿਲਾਫ FIR ਦਰਜ ਕੀਤੀ ਗਈ ਹੈ । ਇਸ ਮਾਮਲੇ ‘ਤੇ ਸਿਆਸਤ ਵੀ ਭੱਖ ਗਈ ਹੈ । ਉਧਰ ਔਰਤ ਅਧਿਆਪਕ ਦਾ ਬਿਆਨ ਵੀ ਸਾਹਮਣੇ ਆਇਆ ਹੈ ।

ਰਾਹੁਲ ਨੇ ਕਿਹਾ ਬੀਜੇਪੀ ਨੇ ਫੈਲਾਇਆ ਕੈਰੋਸੀਨ

ਰਾਹੁਲ ਨੇ ਕਿਹਾ ਕਿ ਬੀਜੇਪੀ ਫੈਲਾਇਆ ਹੋਇਆ ਕੈਰੋਸੀਨ ਹੈ । ਜਿਸ ਨੇ ਭਾਰਤ ਦੇ ਕੋਨੇ-ਕੋਨੇ ਵਿੱਚ ਅੱਗ ਲਗਾਈ ਹੈ । ਪ੍ਰਿਅੰਕਾ ਗਾਂਧੀ ਨੇ ਕਿਹਾ ਨਫਰਤ ਤਰਕੀ ਵਿੱਚ ਸਭ ਤੋਂ ਵੱਡੀ ਦੁਸ਼ਮਣ ਹੈ । ਸਾਨੂੰ ਇੱਕਜੁਟ ਹੋਕੇ ਇਸ ਨਫਰਤ ਦੇ ਖਿਲਾਫ ਬੋਲਣਾ ਹੋਵੇਗਾ ।
ਉਧਰ AIMIM ਚੀਫ ਓਵੈਸੀ ਨੇ ਕਿਹਾ ਯੋਗੀ ਅਤੇ ਉਸ ਦੀ ਨਫਰਤੀ ਸੋਚ ਹੈ। ਵਰੂਣ ਗਾਂਧੀ ਨੇ ਕਿਹਾ ਗਿਆਨ ਦੇ ਮੰਦਰ ਵਿੱਚ ਇੱਕ ਬੱਚੇ ਦੇ ਪ੍ਰਤੀ ਨਫਰਤ ਦੀ ਭਾਵਨਾ ਪੂਰੇ ਦੇਸ਼ ਲਈ ਸ਼ਰਮਸਾਰ ਹੈ ।

ਇੱਕ ਨਿੱਜੀ ਸਕੂਲ ਦੀ ਘਟਨਾ ਹੈ

ਇਹ ਵੀਡੀਓ 24 ਅਗਸਤ ਮੁਜਫਰਨਗਰ ਦੇ ਪ੍ਰਾਈਵੇਟ ਸਕੂਲ ਦਾ ਦੱਸਿਆ ਜਾ ਰਿਹਾ ਹੈ। ਅਧਿਆਪਕ ਤ੍ਰਿਪਤੀ ਤਿਆਗੀ ਅਤੇ ਉਨ੍ਹਾਂ ਦੇ ਪਤੀ ਇਹ ਸਕੂਲ ਚਲਾਉਂਦੇ ਹਨ । ਦੋਵੇ ਦਿਵਯਾਂਗ ਹਨ । ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਔਰਤ ਅਧਿਆਪਕ ਕੁਰਸੀ ‘ਤੇ ਬੈਠ ਕੇ ਕਲਾਸ ਲੈ ਰਹੀ ਹੈ। 7 ਸਾਲ ਦਾ ਵਿਦਿਆਰਥੀ ਉਨ੍ਹਾਂ ਦੇ ਕੋਲ ਖੜਾ ਹੈ ਅਤੇ ਰੋ ਰਿਹਾ ਹੈ । ਜਦਕਿ ਦੂਜੇ ਬੱਚੇ ਬੈਠੇ ਹਨ,ਅਧਿਆਪਕ ਆਪਣੇ ਸਾਹਮਣੇ ਬੈਠੇ ਇੱਕ ਸ਼ਖਸ ਨੂੰ ਕਹਿੰਦੀ ਹੈ ਕਿ ਉਨ੍ਹਾਂ ਨੇ ਬੱਚੇ ਨੂੰ 5 ਤੱਕ ਦਾ ਪਹਾੜਾ ਯਾਦ ਕਰਵਾਇਆ ਸੀ ਪਰ ਉਹ ਹੁਣ ਭੁੱਲ ਗਿਆ ਹੈ । ਇਸ ਦੇ ਬਾਅਦ ਕਲਾਸ ਵਿੱਚ ਬੈਠ ਬਾਕੀ ਬੱਚੇ ਉਠ ਕੇ ਉਸ ਵਿਦਿਆਰਥੀ ਦੇ ਕੋਲ ਜਾਂਦੇ ਹਨ ਇੱਕ-ਇੱਕ ਕਰਕੇ ਉਸ ਨੂੰ ਥੱਪੜ ਮਾਰ ਦੇ ਹਨ । ਫਿਰ ਔਰਤ ਅਧਿਆਪਕ ਬੋਲ ਦੀ ਹੈ ਕਿ ਤਾਕਤ ਨਹੀਂ ਹੈ । ਸਾਥੀ ਵਿਦਿਆਰਥੀਆਂ ਤੋਂ ਥੱਪੜ ਪੈਂਦੇ ਹੀ ਬੱਚਾ ਚੀਕ ਦਾ ਹੈ,ਫਿਰ ਅਧਿਆਪਕ ਸਾਥੀ ਵਿਦਿਆਰਥੀਆਂ ਨੂੰ ਕਹਿੰਦੀ ਹੈ ਹੋਰ ਤੇਜ਼ ਥੱਪੜ ਮਾਰੋ ।

ਔਰਤ ਅਧਿਆਪਕ ਦੀ ਸਫਾਈ

ਔਰਤ ਅਧਿਆਪਕ ਤ੍ਰਿਪਤੀ ਤਿਆਗੀ ਦਾ ਕਹਿਣਾ ਹੈ ਕਿ ਉਸ ਦਾ ਵੀਡੀਓ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਮੁਸਲਮਾਨ ਭਾਈਚਾਰੇ ਨੂੰ ਭੜਕਾਇਆ ਜਾ ਰਿਹਾ ਹੈ। ਉਸ ਨੇ ਕਿਹਾ ਸੀ ਕਿ ਮੁਸਲਮਾਨ ਔਰਤਾਂ ਆਪਣੇ ਭਰਾ ਦੇ ਘਰ ਚੱਲੀ ਜਾਂਦੀ ਹੈ ਜਿਸ ਨਾਲ ਬੱਚਿਆਂ ਦੀ ਪੜਾਈ ਨੂੰ ਨੁਕਸਾਨ ਹੁੰਦਾ ਹੈ । ਦੂਜੇ ਵਿਦਿਆਰਥੀਆਂ ਕੋਲੋ ਪੀੜਤ ਬੱਚੇ ਨੂੰ ਥੱਪੜ ਮਾਰਨ ‘ਤੇ ਅਧਿਆਪਕਾਂ ਨੇ ਕਿਹਾ ਕਿ ਉਹ ਦਿਵਯਾਂਗ ਹੈ ਇਸੇ ਲਈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਰਨ ਲਈ ਕਿਹਾ ਸੀ । ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ।

 

Exit mobile version