The Khalas Tv Blog India ਵਿਧਾਨ ਸਭਾ ਚੋਣਾਂ ਦੇ ਛੇਵੇਂ ਗੇੜ ਅਧੀਨ ਉੱਤਰ ਪ੍ਰਦੇਸ਼ ‘ਚ ਚੋਣਾਂ ਖਤਮ
India

ਵਿਧਾਨ ਸਭਾ ਚੋਣਾਂ ਦੇ ਛੇਵੇਂ ਗੇੜ ਅਧੀਨ ਉੱਤਰ ਪ੍ਰਦੇਸ਼ ‘ਚ ਚੋਣਾਂ ਖਤਮ

‘ਦ ਖ਼ਾਲਸ ਬਿਊਰੋ :ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਲਈ ਛੇਵੇਂ ਪੜਾਅ ‘ਚ ਵੋਟਿੰਗ ਖਤਮ ਹੋ ਗਈ ਹੈ।ਛੇਵੇਂ ਪੜਾਅ ਵਿੱਚ ਜਿਨ੍ਹਾਂ 10 ਜ਼ਿਲ੍ਹਿਆਂ ਵਿੱਚ ਵੋਟਿੰਗ ਹੋਈ,ਉਨ੍ਹਾਂ ਵਿੱਚ ਗੋਰਖਪੁਰ, ਅੰਬੇਡਕਰ ਨਗਰ, ਬਲੀਆ, ਬਲਰਾਮਪੁਰ, ਬਸਤੀ, ਦੇਵਰੀਆ, ਕੁਸ਼ੀਨਗਰ, ਮਹਾਰਾਜਗੰਜ, ਸੰਤ ਕਬੀਰ ਨਗਰ ਅਤੇ ਸਿਧਾਰਥਨਗਰ ਸ਼ਾਮਲ ਹਨ। ਦੁਪਹਿਰ 3 ਵਜੇ ਤੱਕ 46.7 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ, ਜੋ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ 1.9 ਫੀਸਦੀ ਘੱਟ ਹੈ। 2017 ਵਿੱਚ, ਇਹ ਅੰਕੜਾ 48.6% ਸੀ। ਇਸ ਦੇ ਨਾਲ ਹੀ ਸਵੇਰੇ 9 ਵਜੇ ਤੱਕ 8.69 ਫੀਸਦੀ, ਸਵੇਰੇ 11 ਵਜੇ ਤੱਕ 21.79 ਫੀਸਦੀ ਅਤੇ ਦੁਪਹਿਰ 1 ਵਜੇ ਤੱਕ 36.33 ਫੀਸਦੀ ਵੋਟਿੰਗ ਹੋਈ। ਜਦੋਂ ਕਿ ਸ਼ਾਮ 5 ਵਜੇ ਤੱਕ 53.31% ਵੋਟਿੰਗ ਦਰਜ ਕੀਤੀ ਗਈ।

ਚੋਣ ਕਮਿਸ਼ਨ ਨੇ ਵੋਟਿੰਗ ਪ੍ਰਕਿਰਿਆ ‘ਤੇ ਨਜ਼ਰ ਰੱਖਣ ਲਈ 56 ਜਨਰਲ ਆਬਜ਼ਰਵਰ, 10 ਪੁਲਿਸ ਅਬਜ਼ਰਵਰ ਅਤੇ 18 ਖਰਚਾ ਨਿਗਰਾਨ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ 1,680 ਸੈਕਟਰ ਮੈਜਿਸਟ੍ਰੇਟ, 228 ਜ਼ੋਨਲ ਮੈਜਿਸਟ੍ਰੇਟ, 173 ਸਟੇਟਿਕ ਮੈਜਿਸਟ੍ਰੇਟ ਅਤੇ 2,137 ਮਾਈਕਰੋ ਸੁਪਰਵਾਈਜ਼ਰ ਵੀ ਤਾਇਨਾਤ ਕੀਤੇ ਗਏ ਸਨ। ਇਸ ਦੇ ਨਾਲ ਹੀ ਸੂਬਾ ਪੱਧਰ ‘ਤੇ ਇਕ ਸੀਨੀਅਰ ਜਨਰਲ ਆਬਜ਼ਰਵਰ, ਇਕ ਸੀਨੀਅਰ ਪੁਲਸ ਅਬਜ਼ਰਵਰ ਅਤੇ ਦੋ ਸੀਨੀਅਰ ਐਕਸਪੇਂਡੀਚਰ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਸਨ।

Exit mobile version