The Khalas Tv Blog Punjab ਕੁੜੀ ਨੇ ਦੋਸਤ ਨਾਲ ਬੱਸ ਸਟੈਂਡ ‘ਤੇ ਕੋਲਡ ਡ੍ਰਿੰਕ ਪੀਤੀ !ਫੋਨ ‘ਤੇ ਕੁੜੀ ਨੇ ਉਸ ਨੂੰ ਜੋ ਦੱਸਿਆ ਮੁੰਡੇ ਦੇ ਸਾਹ ਰੁਕ ਗਏ !
Punjab

ਕੁੜੀ ਨੇ ਦੋਸਤ ਨਾਲ ਬੱਸ ਸਟੈਂਡ ‘ਤੇ ਕੋਲਡ ਡ੍ਰਿੰਕ ਪੀਤੀ !ਫੋਨ ‘ਤੇ ਕੁੜੀ ਨੇ ਉਸ ਨੂੰ ਜੋ ਦੱਸਿਆ ਮੁੰਡੇ ਦੇ ਸਾਹ ਰੁਕ ਗਏ !

ਬਿਊਰੋ ਰਿਪੋਰਟ : ਇੱਕ ਕੁੜੀ ਦੇ ਬਦਲੇ ਦੀ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ । ਕੁੜੀ ਨੇ ਮਿਲਣ ਦੇ ਲਈ ਆਪਣੇ ਪ੍ਰੇਮੀ ਨੂੰ ਬੱਸ ਸਟੈਂਡ ਦੇ ਬੁਲਾਇਆ ਅਤੇ ਫਿਰ ਰੈਸਟੋਰੈਂਟ ਲੈਕੇ ਗਈ ਕੋਲਡ ਡ੍ਰਿਕ ਆਫਰ ਕੀਤੀ । ਮਿਲਣ ਤੋਂ ਬਾਅਦ ਜਦੋਂ ਮੁੰਡਾ ਬੱਸ ‘ਤੇ ਘਰ ਜਾ ਰਿਹਾ ਸੀ ਤਾਂ ਉਸ ਦੀ ਤਬੀਅਤ ਖਰਾਬ ਹੋਈ ਤਾਂ ਪ੍ਰੇਮਿਕਾ ਨੇ ਫੋਨ ਕਰਕੇ ਕਿਹਾ ‘HELLO ਮਰੇ ਨਹੀਂ ਹੁਣ ਤੱਕ ਤਾਂ ਫਾਹਾ ਲੱਗਾ ਲੈ’ । ਮੁੰਡੇ ਦੇ ਹੋਸ਼ ਉੱਡ ਗਏ,ਉਸ ਨੇ ਫੌਰਨ ਆਪਣੇ ਭਰਾ ਨੂੰ ਦੱਸਿਆ ਤਾਂ ਮੌਕੇ ‘ਤੇ ਪਹੁੰਚੇ ਕੇ ਪ੍ਰੇਮੀ ਨੂੰ ਹਸਪਤਾਲ ਭਰਤੀ ਕਰਵਾਇਆ ਪਰ ਉੱਥੇ ਉਸ ਦੀ ਮੌਤ ਹੋ ਗਈ। ਕੁੜੀ ਨੇ ਪ੍ਰੇਮੀ ਦੀ ਕੋਲਡ ਡ੍ਰਿਕ ਵਿੱਚ ਜ਼ਹਿਰ ਮਿਲਾਇਆ ਸੀ । ਪੁਲਿਸ ਨੇ ਭਰਾ ਦੇ ਬਿਆਨਾਂ ਦੇ ਅਧਾਰ ‘ਤੇ ਕੁੜੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਹੋ ਰਹੀ ਹੈ ।

ਇਸ ਵਜ੍ਹਾ ਨਾਲ ਪ੍ਰੇਮੀ ਨੂੰ ਜ਼ਹਿਰ ਦਿੱਤਾ

ਮਾਮਲਾ ਯੂਪੀ ਦੇ ਏਟਾ ਦਾ ਹੈ, ਅੰਕਿਤ ਅਤੇ ਚਿਤਰਾ ਪ੍ਰੇਮੀ-ਪ੍ਰੇਮਿਕਾ ਸਨ ਦੋਵੇ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਅਤੇ ਰਿਸ਼ਤੇ ਨੂੰ ਵਿਆਹ ਦਾ ਨਾਂ ਦੇਣਾ ਚਾਹੁੰਦੇ ਸਨ ਪਰ ਚਿਤਰਾ ਦੇ ਘਰ ਵਾਲੇ ਅੰਕਿਤ ਤੋਂ ਖੁਸ਼ ਨਹੀਂ ਸਨ ਉਨ੍ਹਾਂ ਨੇ ਵਿਆਹ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ । ਚਿਤਰਾ ਦਾ ਵਿਆਹ ਹੇਮੰਤ ਨਾਂ ਦੇ ਸ਼ਖ਼ਸ ਨਾਲ ਕਰ ਦਿੱਤਾ ਪਰ ਫਿਰ ਵੀ ਵਿਆਹ ਤੋਂ ਬਾਅਦ ਅੰਕਿਤ ਅਤੇ ਚਿਤਰਾ ਮਿਲ ਦੇ ਸਨ । ਕੁਝ ਦਿਨ ਪਹਿਲਾਂ ਚਿਤਰਾ ਨੇ ਫੋਨ ਕਰਕੇ ਅੰਕਿਤ ਨੂੰ ਬੁਲਾਇਆ, ਚਿਤਰਾ ਨੇ ਅੰਕਿਤ ਨੂੰ ਕੋਲਡ ਡ੍ਰਿਕ ਆਫਰ ਕੀਤੀ । ਅੰਕਿਤ ਲਈ ਇਸ ਵਿੱਚ ਸ਼ੱਕ ਕਰਨ ਵਾਲੀ ਗੱਲ ਨਹੀਂ ਸੀ ਉਹ ਦੋਵੇ ਕਾਫੀ ਦੇਰ ਤੋਂ ਇੱਕ ਦੂਜੇ ਨੂੰ ਜਾਣ ਦੇ ਸਨ । ਇਸ ਦੌਰਾਨ ਦੋਵਾਂ ਦੇ ਵਿਚਾਲੇ ਕਾਫੀ ਦੇਰ ਤੱਕ ਗੱਲਬਾਤ ਹੁੰਦੀ ਰਹੀ । ਅਚਾਨਕ ਕਿਸੇ ਗੱਲ ਨੂੰ ਲੈਕੇ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੰਤਿਕ ਚਿਤਰਾ ‘ਤੇ ਉਸ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ । ਜਿਸ ਤੋਂ ਬਾਅਦ ਗੁੱਸੇ ਵਿੱਚ ਚਿਤਰਾ ਨੇ ਜ਼ਹਿਰ ਵਾਲੀ ਕੋਲਡ ਡ੍ਰਿਕ ਉਸ ਨੂੰ ਦੇ ਦਿੱਤੀ । ਘਰ ਵਾਪਸ ਜਾਂਦੇ ਹੋਏ ਅੰਕਿਤ ਦੀ ਤਬੀਅਤ ਵਿਗੜ ਗਈ । ਚਿਤਰਾ ਜਾਣ ਦੀ ਸੀ ਕਿ ਜ਼ਹਿਰ ਕੁਝ ਦੇਰ ਬਾਅਦ ਅਸਰ ਕਰੇਗਾ । ਉਸ ਨੇ ਜਦੋਂ ਫੋਨ ਕੀਤਾ ਤਾਂ ਅੰਕਿਤ ‘ਤੇ ਸਾਹ ਫੁੱਲ ਰਹੇ ਸਨ । ਉਸ ਨੇ ਤੰਜ ਕੱਸ ਦੇ ਹੋਏ ਕਿਹਾ ‘HELLO ਮਰੇ ਨਹੀਂ ਹੁਣ ਤੱਕ ਤਾਂ ਫਾਹਾ ਲੱਗਾ ਲੈ’ ।

ਸਾਫ਼ ਹੈ ਚਿਤਰਾ ਨੇ ਅੰਕਿਤ ਨੂੰ ਮਾਰਨ ਦਾ ਪਲਾਨ ਪਹਿਲਾਂ ਤੋਂ ਬਣਾਇਆ ਸੀ । ਇਸੇ ਲਈ ਉਹ ਆਪਣੇ ਨਾਲ ਜ਼ਹਿਰ ਲੈਕੇ ਆਈ ਸੀ,ਉਸੇ ਨੇ ਹੀ ਅੰਕਿਤ ਨੂੰ ਮਿਲਣ ਲਈ ਬੁਲਾਇਆ ਸੀ ਅਤੇ ਮੌਕਾ ਵੇਖ ਦੇ ਹੀ ਉਸ ਦੀ ਕੋਲਡ ਡ੍ਰਿਕ ਵਿੱਚ ਜ਼ਹਿਰ ਮਿਲਾ ਦਿੱਤਾ ਅਤੇ ਅੰਕਿਤ ਦੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ । ਪ੍ਰੇਮਿਕਾ ਵੱਲੋਂ ਪ੍ਰੇਮੀ ਖਿਲਾਫ਼ ਬਦਲੇ ਦੀ ਇਹ ਵਾਰਦਾਤ ਹੈਰਾਨ ਕਰਨ ਵਾਲੀ ਹੈ । ਪਹਿਲਾਂ ਜ਼ਹਿਰ ਦਿੱਤਾ ਫਿਰ ਜਦੋਂ ਪ੍ਰੇਮੀ ਮਰ ਰਿਹਾ ਸੀ ਤਾਂ ਉਸ ਦੀ ਹਾਲਤ ਦਾ ਮਜ਼ਾਕ ਉਡਾਇਆ।

Exit mobile version