ਬਿਊਰੋ ਰਿਪੋਰਟ : ਭਰਾ ਆਪਣੀ ਭੈਣ ਦੇ ਲਈ ਜੱਲਾਦ ਬਣ ਗਿਆ । ਇਸ ਕਦਰ ਹੈਵਾਨੀਅਤ ‘ਤੇ ਉਤਰਿਆਂ ਦੀ ਭੈਣ ਦਾ ਸਿਰ ਵੱਢ ਕੇ ਹੱਥ ਵਿੱਚ ਫੜ ਕੇ ਪੂਰੇ ਪਿੰਡ ਵਿੱਚ ਘੰਮ ਦਾ ਰਿਹਾ । ਵਾਰਦਾਤ ਉਤਰ ਪ੍ਰਦੇਸ਼ ਦੇ ਬਾਰਾਬੰਕੀ ਦੀ ਹੈ । ਪਿੰਡ ਵਾਲਿਆ ਦੀ ਇਤਲਾਹ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ ।
ਮੁਲਜ਼ਮ ਦਾ ਨਾਂ ਰਿਆਜ ਹੈ ਅਤੇ ਉਸ ਨੇ ਸਵੇਰੇ 11.30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ । ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ । ਪੁਲਿਸ ਨੇ ਭੈਣ ਦਾ ਵੱਢਿਆ ਹੋਇਆ ਸਿਰ ਬਰਾਮਦ ਕਰ ਲਿਆ ਹੈ । ਵਾਰਦਾਤ ਫਤਿਹਪੁਰ ਥਾਣੇ ਦੀ ਹੈ ।
ਭੈਣ ਨੂੰ ਕੱਪੜੇ ਧੋਣ ਲਈ ਕਿਹਾ ਸੀ
ਗੁਆਂਢੀਆਂ ਦੇ ਮੁਤਾਬਿਕ ਸ਼ੁੱਕਰਵਾਰ ਸਵੇਰ ਘਰ ਵਿੱਚ ਰਿਆਜ ਦਾ ਆਪਣੀ ਭੈਣ ਆਸਿਫਾ ਨਾਲ ਕਿਸੇ ਗੱਲ ਨੂੰ ਲੈਕੇ ਝਗੜਾ ਹੋਇਆ । ਕੁਝ ਦੇਰ ਬਾਅਦ ਉਹ ਘਰ ਤੋਂ ਨਿਕਲ ਗਿਆ । ਉਸ ਦੇ ਬਾਅਦ ਜਦੋਂ ਵਾਪਸ ਆਇਆ ਤਾਂ ਉਸ ਨੇ ਆਪਣੀ ਭੈਣ ਨੂੰ ਕੱਪੜੇ ਧੋਣ ਲਈ ਕਿਹਾ । ਰਿਆਜ ਦੀ ਭੈਣ ਕੱਪੜੇ ਧੋਣ ਲਈ ਬਾਹਰੋ ਪਾਣੀ ਲੈਣ ਗਈ । ਉਸ ਵਕਤ ਰਿਆਜ ਪਿੱਛੋ ਆਇਆ ਅਤੇ ਭੈਣ ‘ਤੇ ਤੇਜ਼ ਹਥਿਆਰ ਨਾਲ ਤਾਬੜਤੋੜ ਵਾਰ ਕੀਤੇ । ਰਿਆਜ ਉਸ ਵੇਲੇ ਤੱਕ ਵਾਰ ਕਰਦਾ ਰਿਹਾ ਜਦੋ ਤੱਕ ਗਰਦਨ ਸਰੀਰ ਤੋਂ ਵੱਖ ਨਹੀਂ ਹੋ ਗਈ । ਉਸ ਤੋਂ ਬਾਅਦ ਉਸ ਨੇ ਸਿਰ ਨੂੰ ਹੱਥ ਵਿੱਚ ਚੁੱਕਿਆ ਅਤੇ ਥਾਣੇ ਵੱਲ ਜਾਣ ਲੱਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਉਸ ਦੇ ਹੱਥ ਵਿੱਚ ਭੈਣ ਦਾ ਸਿਰ ਵੇਖਿਆ ਤਾਂ ਉਹ ਕੰਬ ਗਏ । ਫੌਰਨ ਪੁਲਿਸ ਨੂੰ ਇਤਲਾਹ ਕੀਤੀ ਅਤੇ ਫਿਰ ਰਿਆਜ ਨੂੰ ਰਸਤੇ ਤੋਂ ਗ੍ਰਿਫਤਾਰ ਕਰ ਲਿਆ ਗਿਆ ।
ਪਿੰਡ ਦੇ ਨੌਜਵਾਨ ਨਾਲ ਚੱਲੀ ਗਈ ਸੀ ਭੈਣ
ਗੁਆਂਢੀਆਂ ਦਾ ਕਹਿਣਾ ਹੈ ਕਿ ਰਿਆਜ ਦੀ ਭੈਣ ਪਿੰਡ ਦੇ ਕਿਸੇ ਸ਼ਖਸ ਨਾਲ ਪਿਆਰ ਕਰਦੀ ਸੀ ਅਤੇ ਉਸ ਦੇ ਨਾਲ ਚੱਲੀ ਗਈ ਸੀ । 29 ਮਈ ਨੂੰ ਪਰਿਵਾਰ ਨੇਨੌਜਵਾਨ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ । ਪੁਲਿਸ ਨੇ ਨੌਜਵਾਨ ਅਤੇ ਕੁੜੀ ਦੋਵਾਂ ਨੂੰ ਪਿੰਡ ਦੇ ਬਾਹਰੋ ਫੜ ਲਿਆ ਸੀ । ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਕੁੜੀ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ । ਗੁਆਂਢੀਆਂ ਦਾ ਕਹਿਣਾ ਇਸ ਨੂੰ ਲੈਕੇ ਦੋਵੇ ਭੈਣ-ਭਰਾਵਾਂ ਵਿੱਚ ਕਾਫੀ ਝਗੜਾ ਹੁੰਦਾ ਸੀ ਰਿਆਜ ਆਪਣੀ ਭੈਣ ਨੂੰ ਪਸੰਦ ਨਹੀਂ ਕਰਦਾ ਸੀ । ਸ਼ੁੱਕਰਵਾਰ ਸਵੇਰੇ ਉਸ ਨੇ ਆਪਣੀ ਭੈਣ ਦੀ ਗਰਦਨ ਵੱਢ ਦਿੱਤੀ ।
ਗੁਆਂਢੀਆਂ ਦਾ ਕਹਿਣਾ ਹੈ ਰਿਆਜ ਨੇ ਜਿਸ ਵਕਤ ਭੈਣ ਦਾ ਕਤਲ ਕੀਤਾ ਉਸ ਵੇਲੇ ਮਾਪੇ ਅਤੇ ਭੈਣ-ਭਰਾ ਘਰ ਵਿੱਚ ਸਨ। ਇਸੇ ਲਈ ਉਸ ਨੇ ਭੈਣ ਨੂੰ ਬਾਹਰ ਕੱਪੜੇ ਧੋਣ ਦੇ ਲਈ ਭੇਜਿਆ ਸੀ । ਮੁਲਜ਼ਮ ਨੇ ਇਨ੍ਹੀ ਤੇਜ਼ੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਕਿਸੇ ਨੂੰ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ । ਜਦੋਂ ਭੈਣ ਦੇ ਪ੍ਰੇਮ ਸਬੰਧ ਬਾਰੇ ਰਿਆਜ ਨੂੰ ਪਤਾ ਚੱਲਿਆ ਸੀ ਤਾਂ ਉਸ ਨੇ ਮੁੰਡੇ ਦੇ ਪਰਿਵਾਰ ਵਾਲਿਆਂ ਨਾਲ ਕਾਫੀ ਕੁੱਟਮਾਰ ਕੀਤੀ ਸੀ । 15 ਦਿਨ ਪਹਿਲਾਂ ਹੀ ਉਹ ਜੇਲ੍ਹ ਤੋਂ ਛੁੱਟ ਕੇ ਬਾਹਰ ਆਇਆ ਸੀ ।