The Khalas Tv Blog India ਅਮਰੀਕਾ ‘ਚ ਪਹਿਲੇ ਦਸਤਾਰਧਾਰੀ ਸਿੱਖ ਨੂੰ ਮਾਰਨ ਵਾਲੇ ਦੋਸ਼ੀ ਨੂੰ ਮਿਲੀ ਮੌਤ ਦੀ ਸਜ਼ਾ
India International Punjab

ਅਮਰੀਕਾ ‘ਚ ਪਹਿਲੇ ਦਸਤਾਰਧਾਰੀ ਸਿੱਖ ਨੂੰ ਮਾਰਨ ਵਾਲੇ ਦੋਸ਼ੀ ਨੂੰ ਮਿਲੀ ਮੌਤ ਦੀ ਸਜ਼ਾ

ਅਮਰੀਕਾ ‘ਚ ਪਹਿਲੇ ਦਸਤਾਰਧਾਰੀ ਸਿੱਖ ਨੂੰ ਮਾਰਨ ਵਾਲੇ ਦੋਸ਼ੀ ਨੂੰ ਮਿਲੀ ਮੌਤ ਦੀ ਸਜ਼ਾ

ਅਮਰੀਕੀ ( America) ਰਾਜ ਟੈਕਸਾਸ ਵਿੱਚ 2019 ਵਿੱਚ ਪਹਿਲੇ ਦਸਤਾਰਧਾਰੀ ਭਾਰਤੀ-ਅਮਰੀਕੀ ਸਿੱਖ ਪੁਲੀਸ ਅਧਿਕਾਰੀ ਸੰਦੀਪ ਧਾਲੀਵਾਲ (Sikh police officer Sandeep Singh Dhaliwal )ਦੀ ਹੱਤਿਆ ਦੇ ਦੋਸ਼ੀ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਨਾਗਰਿਕਾਂ ਦੇ ਬਣੇ ਪੈਨਲ ਜਿਊਰੀ ਵੱਲੋਂ ਦਿੱਤਾ ਗਿਆ ਹੈ। ਸੋਲਿਸ ਨੇ ਸਜ਼ਾ ਸੁਣਨ ਤੋਂ ਬਾਅਦ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਮੌਤ ਦੀ ਸਜ਼ਾ ਦੀ ਸਿਫ਼ਾਰਸ਼ ਕਰਨ ਤੋਂ ਪਹਿਲਾਂ ਜਿਊਰੀ ਨੇ ਸਿਰਫ਼ 35 ਮਿੰਟ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਹੈਰਿਸ ਕਾਊਂਟੀ ਸ਼ੈਰਿਫ ਐਡ ਗੋਂਜਾਲੇਜ਼ ਨੇ ਟਵੀਟ ਕੀਤਾ ਕਿ ਫੈਸਲਾ ਆ ਗਿਆ ਹੈ। ਜੱਜਾਂ ਨੇ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇੰਨੀ ਦੇਰ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ।

ਹੈਰਿਸ ਕਾਉਂਟੀ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਟਵੀਟ ਕੀਤਾ ਕਿ ਫੈਸਲੇ ਵਿੱਚ, ‘ਜੂਰੀ ਮੈਂਬਰਾਂ ਨੇ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸੰਦੀਪ ਧਾਲੀਵਾਲ ਨੂੰ ਇਨਸਾਫ਼ ਮਿਲਿਆ। ਸੰਦੀਪ ਨੇ ਸਾਡੇ ਸ਼ੈਰਿਫ ਦੇ ਦਫਤਰ ਦੇ ਪਰਿਵਾਰ ਨੂੰ ਬਿਹਤਰੀ ਲਈ ਬਦਲਿਆ ਅਤੇ ਅਸੀਂ ਲੀਡਰਸ਼ਿਪ ਦੀ ਮਿਸਾਲ ‘ਤੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ।

ਸੰਦੀਪ ਸਿੰਘ ਸਾਲ 2015 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ, ਜਦੋਂ ਉਨ੍ਹਾਂ ਨੇ ਵਰਦੀ ਵਜੋਂ ਦਸਤਾਰ ਸਜਾਉਣ ਦੀ ਇਜਾਜ਼ਤ ਹਾਸਲ ਕੀਤੀ ਸੀ। 27 ਸਤੰਬਰ 2019 ਨੂੰ ਇੱਕ ਹਮਲੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਟੈਕਸਾਸ ਸੂਬੇ ਵਿਚ 27 ਸਤੰਬਰ, 2019 ਨੂੰ ਡਿਊਟੀ ਦੌਰਾਨ ਉਹ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇਕ ਸ਼ਖਸ ਰਾਬਰਟ ਸੋਲਿਸ ਨੇ ਉਨ੍ਹਾਂ ਨੂੰ ਪਿਛਿਓਂ ਗੋਲੀ ਮਾਰ ਦਿੱਤੀ ਸੀ, ਜਿਸ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ ਸੀ।

ਸੰਦੀਪ ਸਿੰਘ ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਪਿੰਡ ਧਾਲੀਵਾਲ ਬੇਟ ਵਿਚ ਜਨਮੇ ਸਨ। ਸੰਦੀਪ ਦੇ ਪਿਤਾ ਕੁਝ ਸਮੇਂ ਤੋਂ ਅਮਰੀਕਾ ਵਿਚ ਹੀ ਰਹਿ ਰਹੇ ਸਨ। ਸੰਦੀਪ ਸਿੰਘ ਦੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਵਿਚ ਹੋਈ, ਅੱਗੇ ਦੀ ਪੜਾਈ ਲਈ ਉਨ੍ਹਾਂ ਨੇ ਕਰਤਾਰਪੁਰ ਦੇ ਜਨਤਾ ਕਾਲਜ ਵਿਚ 11ਵੀਂ ਵਿਚ ਦਾਖਲਾ ਲਿਆ ਸੀ। 17 ਸਾਲ ਦੀ ਉਮਰ ਵਿਚ ਆਪਣੀ ਮਾਂ ਅਤੇ 2 ਭੈਣਾਂ ਦੇ ਨਾਲ ਉਹ ਅਮਰੀਕਾ ਚਲੇ ਗਏ ਸਨ।

 

Exit mobile version