The Khalas Tv Blog International ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਪਤਨੀ ਸਣੇ ਹੋਏ ਕੋਰੋਨਾ ਪਾਜ਼ਿਟਿਵ, ਟਵੀਟ ਕਰ ਦਿੱਤੀ ਜਾਣਕਾਰੀ
International

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਪਤਨੀ ਸਣੇ ਹੋਏ ਕੋਰੋਨਾ ਪਾਜ਼ਿਟਿਵ, ਟਵੀਟ ਕਰ ਦਿੱਤੀ ਜਾਣਕਾਰੀ

‘ਦ ਖ਼ਾਲਸ ਬਿਊਰੋ :- ਕੋਰੋਨਾ ਤੋਂ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆਂ ਟਰੰਪ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਟਰੰਪ ਨੇ ਆਪਣੇ ਟਵਿਟਰ ਅਕਾਊਂਟ ‘ਤੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਹੀ ਨਹੀਂ ਟਰੰਪ ਦੀ ਨਿੱਜੀ ਸਲਾਹਕਾਰ ਹੋਪ ਹਿਕਸ ਵੀ ਕੋਰੋਨਾ ਪਾਜ਼ਿਟਿਵ ਹੋ ਗਈ ਸੀ। ਉਸ ਨੇ ਦੱਸਿਆ ਕਿ ਕੋਰੋਨਾ ਦੇ ਲੱਛਣਾਂ ਤੋਂ ਬਾਅਦ ਨੇ ਉਸ ਨੇ ਟੈਸਟ ਕਰਵਾਇਆ ਸੀ। ਜਿਸ ਤੋਂ ਬਾਅਦ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਸੀ।

ਹੋਪ ਹਿਕਸ ਦੇ ਕੋਰੋਨਾ ਪਾਜ਼ਿਟਿਵ ਹੋਣ ਤੋਂ ਬਾਅਦ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਲਿਖਿਆ, “ਹੋਪ ਹਿਕਸ, ਜੋ ਇੱਕ ਛੋਟੇ ਬ੍ਰੇਕ ਤੋਂ ਬਗੈਰ ਵੀ ਇੰਨੀ ਮਿਹਨਤ ਕਰਦੀ ਹੈ, ਕੋਰੋਨਾ ਪਾਜ਼ਿਟਿਵ ਹੋ ਗਈ ਹੈ। ਮੈਂ ਤੇ ਫਸਟ ਲੈਡੀ ਕੋਰੋਨਾ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ। ਇਸ ਦੌਰਾਨ ਅਸੀਂ ਆਪਣੇ ਆਪ ਨੂੰ ਵੱਖ ਕਰ ਰਹੇ ਹਾਂ।”

ਹੋਪ ਹਿਕਸ ਏਅਰ ਫੋਰਸ ਵਨ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਾਕਾਇਦਾ ਯਾਤਰਾ ਕਰਦੀ ਹੈ। ਹਾਲ ਹੀ ਵਿੱਚ ਹੋਪ ਹਿਕਸ ਹੋਰ ਸੀਨੀਅਰ ਸਾਥੀਆਂ ਨਾਲ ਰਾਸ਼ਟਰਪਤੀ ਦੀ ਬਹਿਸ ਲਈ ਕਲੇਵਲੈਂਡ ਗਈ ਸੀ।

ਉਧਰ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਮਿੱਤਰ ਡੋਨਾਲਡ ਟਰੰਪ ਦੇ ਪਾਜ਼ਿਟਿਵ ਪਾਏ ਜਾਣ ‘ਤੇ ਦੁਖ ਦਾ ਜ਼ਾਹਿਰ ਕਰਦਿਆਂ ਮੋਦੀ ਨੇ ਆਪਣੇ ਟਵੀਟਰ ਹੈਂਡਲ ‘ਤੇ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।
Exit mobile version