The Khalas Tv Blog International ਅਮਰੀਕੀ ਸੰਸਦ ਮੈਂਬਰ ਨੇ ਸਿੱਖ ਪਾਠੀ ਨੂੰ ਮੁਸਲਮਾਨ ਕਿਹਾ, ਆਲੋਚਨਾ ਤੋਂ ਬਾਅਦ ਡਿਲੀਟ ਕੀਤੀ ਪੋਸਟ
International

ਅਮਰੀਕੀ ਸੰਸਦ ਮੈਂਬਰ ਨੇ ਸਿੱਖ ਪਾਠੀ ਨੂੰ ਮੁਸਲਮਾਨ ਕਿਹਾ, ਆਲੋਚਨਾ ਤੋਂ ਬਾਅਦ ਡਿਲੀਟ ਕੀਤੀ ਪੋਸਟ

ਰਿਪਬਲਿਕਨ ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਨੇ ਕਾਂਗਰਸ ਵਿੱਚ ਪ੍ਰਾਰਥਨਾ ਸੈਸ਼ਨ ਦੀ ਅਗਵਾਈ ਕਰ ਰਹੇ ਸਿੱਖ ਪਾਠੀ ਨੂੰ “ਮੁਸਲਮਾਨ” ਕਹਿ ਕੇ ਨਸਲੀ ਵਿਤਕਰਾ ਕੀਤਾ ਅਤੇ ਵਿਵਾਦਾਂ ‘ਚ ਘਿਰ ਗਈ। ਉਸਨੇ ਸੋਸ਼ਲ ਮੀਡੀਆ ‘ਤੇ ਧਾਰਮਿਕ ਵਿਤਕਰੇ ਵਾਲੀ ਪੋਸਟ ਕੀਤੀ।

ਬਾਅਦ ਵਿੱਚ, ਉਸਨੂੰ ਸੋਸ਼ਲ ਮੀਡੀਆ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੂੰ ਪੋਸਟ ਡਿਲੀਟ ਕਰਨੀ ਪਈ। ਦਰਅਸਲ ਸ਼ੁੱਕਰਵਾਰ ਨੂੰ ਮੈਰੀ ਮਿਲਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ: “ਇਹ ਬਹੁਤ ਚਿੰਤਾਜਨਕ ਹੈ ਕਿ ਅੱਜ ਸਵੇਰੇ ਇੱਕ ਮੁਸਲਮਾਨ ਨੂੰ ਪ੍ਰਤੀਨਿਧੀ ਸਭਾ ਵਿੱਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿੱਤੀ ਗਈ।

ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਪਰ ਜਿਸ ਵਿਅਕਤੀ ਦੀ ਉਹ ਆਲੋਚਨਾ ਕਰ ਰਹੀ ਸੀ ਉਹ ਇੱਕ ਮੁਸਲਮਾਨ ਨਹੀਂ ਸੀ ਸਗੋਂ ਇੱਕ ਸਿੱਖ ਗਿਆਨੀ ਸੁਰਿੰਦਰ ਸਿੰਘ ਸੀ, ਜਿਸਨੂੰ ਨਿਊ ਜਰਸੀ ਤੋਂ ਰਿਪਬਲਿਕਨ ਸੰਸਦ ਮੈਂਬਰ ਜੈਫ ਵੈਨ ਡ੍ਰੂ ਨੇ ਮਹਿਮਾਨ ਪਾਦਰੀ ਵਜੋਂ ਸੱਦਾ ਦਿੱਤਾ ਸੀ।

ਜਦੋਂ ਮਿਲਰ ਨੇ ਦੇਖਿਆ ਕਿ ਉਸਦਾ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਉਸਨੇ ਪਹਿਲਾਂ ਆਪਣੀ ਪੋਸਟ ਨੂੰ edit ਕੀਤਾ ਅਤੇ ਬਾਅਦ ਵਿੱਚ ਇਸਨੂੰ delete ਕਰ ਦਿੱਤਾ।

Exit mobile version