‘ਦ ਖ਼ਾਲਸ ਬਿਊਰੋ:- ਅਮਰੀਕਾ ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਆਨ ਲਾਈਨ ਪੜਾਈ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਮਾੜੀ ਖਬਰ ਹੈ, ਅਮਰੀਕਾ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਅਮਰੀਕਾ ਵਿੱਚ ਆਨ ਲਾਈਨ ਹੋ ਗਈ ਹੈ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾਣਗੇ।
ਸਾਰੇ ਵਿਦੇਸ਼ੀਆਂ ਨੂੰ ਆਪੋ ਆਪਣੇ ਦੇਸ਼ਾਂ ਨੂੰ ਵਾਪਿਸ ਪਰਤਣਾ ਹੋਵੇਗਾ। ਹਾਲਾਕਿ ਅਮਰੀਕਾ ਸਰਕਾਰ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਸਾਰੇ ਕੋਰਸ ਆਨ ਲਾਈਨ ਸ਼ੁਰੂ ਕਰਨ ਦਾ ਐਲਾਨ ਹੋ ਚੁੱਕਿਆ ਹੈ।
ਦੱਸ ਦਈਏ ਕਿ ਵੱਡੀ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਅਮਰੀਕਾ ਵਿੱਚ ਪੜਨ ਲਈ ਗਏ ਹੋਏ ਹਨ। ਜੋ ਆਨ ਲਾਈਨ ਪ੍ਰੋਗਰਾਮ ਦੀ ਪੜ੍ਹਾਈ ਕਰ ਰਹੇ ਹਨ।
ਪਰ ਫੇਰ ਵੀ ਜੇਕਰ ਕੋਈ ਵਿਦਿਆਰਥੀ ਉਥੇ ਰਹਿ ਕੇ ਪੜ੍ਹਾਈ ਕਰਨਾ ਚਾਹੁੰਦਾ ਹੈ ਤਾਂ ਸਿਰਫ ਉਹ ਵਿਦਿਆਰਥੀ ਹੀ ਅਮਰੀਕਾ ਵਿੱਚ ਰਹਿ ਸਕਦਾ ਹੈ ਜਿਹੜਾ ਆਪਣੇ ਕੋਰਸਾਂ ਨੂੰ ਤਬਦੀਲ ਕਰੇਗਾ।
ਅਮਰੀਕਾ ਦੀ ਇਮੀਗ੍ਰੇਸ਼ਨਅ ਅਤੇ ਕਸਟਮ ਇਨਫੋਰਸਮੈਂਟ ਏਜੰਸੀ (ICE) ਨੇ ਕਿਹਾ ਹੈ ਕਿ ਜੇਕਰ ਫੇਰ ਵੀ ਕੋਈ ਵਿਦਿਆਰਥੀ ਨਵੇਂ ਨਿਯਮਾਂ ਦਾ ਉਲੰਘਣਾਂ ਕਰਦਾ ਫੜ੍ਹਿਆ ਗਿਆ ਤਾਂ ਉਸ ਨੂੰ ਤੁਰੰਤ ਵਾਪਸ ਉਸ ਦੇ ਦੇਸ਼ ਭੇਜਿਆ ਜਾਵੇਗਾ।
ਕੋਰੋਨਾਵਾਇਰਸ ਮਹਾਂਮਾਰੀ ਕਾਰਨ ਅਮਰੀਕਾ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਆਪਣੀਆਂ ਕਲਾਸਾਂ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤੀਆਂ ਸਨ।
ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਕਿੰਨੇ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦੇ ਆਸਾਰ ਹਨ।
ਹਾਰਵਰਡ ਯੂਨੀਵਰਸਿਟੀ ਨੇ ਐਲਾਨ ਕੀਤਾ ਕਿ ਜਦੋਂ ਵਿਦਿਆਰਥੀ ਨਵੇਂ ਅਕਾਦਮਿਕ ਸਾਲ ਵਿੱਚ ਜਾਣਗੇ ਤਾਂ ਸਾਰਾ ਕੋਰਸ ਆਨਲਾਈਨ ਦੇ ਦਿੱਤਾ ਜਾਵੇਗਾ।
6 ਜੁਲਾਈ ਨੂੰ ਨਵੇਂ ਕੀਤੇ ਗਏ ਐਲਾਨਾਂ ਦੇ ਮੁਤਾਬਕ, ਕਈ ਵਿਦੇਸ਼ੀ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਰਹਿੰਦਿਆਂ ਆਨਲਾਈਨ ਕੋਰਸਾਂ ਲਈ ਦਾਖ਼ਲਾ ਲਿਆ ਸੀ ਪਰ ਉਹ ਆਪਣੇ ਕੋਰਸਾਂ ਨੂੰ ਬਦਲਣ ਵਿੱਚ ਕਾਮਯਾਬ ਨਹੀਂ ਹੋਏ।