The Khalas Tv Blog International ਯੂਰਪ ਤੋਂ ਬਾਅਦ ਅਮਰੀਕਾ ਨੇ ਕੀਤੀਆਂ ਪਾਕਿ ਦੀਆਂ ਉਡਾਣਾਂ ਰੱਦ
International

ਯੂਰਪ ਤੋਂ ਬਾਅਦ ਅਮਰੀਕਾ ਨੇ ਕੀਤੀਆਂ ਪਾਕਿ ਦੀਆਂ ਉਡਾਣਾਂ ਰੱਦ

‘ਦ ਖ਼ਾਲਸ ਬਿਊਰੋ:- ਅੱਜ 10 ਜੁਲਾਈ ਨੂੰ ਅਮਰੀਕੀ ਅਵਾਜਾਈ ਵਿਭਾਗ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਇਨਜ਼ ਦੀਆਂ ਉਡਾਣਾਂ ਸ਼ੁਰੂ ਕਰਨ ਦੀ ਇਜਾਜਤ ਨੂੰ ਰੱਦ ਕਰ ਦਿੱਤਾ ਹੈ।

ਜਿਸ ਦੀ ਜਾਣਕਾਰੀ ਅਮਰੀਕੀ ਵਿਭਾਗ ਦੇ ਮੁੱਖ ਅਧਿਕਾਰੀ ਨੇ ਦਿੱਤੀ ਹੈ।

ਇਹ ਫੈਸਲਾ ਪਾਕਿਸਤਾਨੀ ਪਾਇਲਟਾਂ ਦੀ ਪ੍ਰਮਾਣੀਕਰਣ ਸਬੰਧੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਦੀ ਚਿੰਤਾ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।

ਜਾਣਕਾਰੀ ਮੁਤਾਬਿਕ, ਪਾਕਿਸਤਾਨ ਨੇ ਜੂਨ ਮਹੀਨੇ ਪਾਇਲਟਾਂ ਦੀ ਯੋਗਤਾ ਦੀ ਜਾਂਚ ਕੀਤੀ ਸੀ। ਜਿਸ ਵਿੱਚ ਪਾਇਆ ਗਿਆ ਸੀ, ਕਿ ਇਸ ਦੇ ਲਗਪਗ ਇੱਕ ਤਿਹਾਈ ਪਾਇਲਟਾਂ ਨੇ ਆਪਣੀ ਯੋਗਤਾ ਦੇ ਕੇਸਾਂ ਵਿੱਚ ਹੇਰਾਫੇਰੀ ਕੀਤੀ ਹੈ।

ਇਸ ਤੋਂ ਛੇ ਮਹੀਨੇ ਪਹਿਲਾਂ ਯੂਰਪੀਅਨ ਯੂਨੀਅਨ ਨੇ ਵੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੇ ਕੰਮਾਂ ਨੂੰ ਰੋਕ ਦਿੱਤਾ ਸੀ। ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ ਵੱਲੋਂ ਮੌਜੂਦਾ ਸਮੇਂ ‘ਚ USA ਲਈ ਉਡਾਣਾਂ ਦੀ ਰੋਕ ਲਾਉਣ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ।

ਇਸ ਦਾ ਵੱਡਾ ਕਾਰਨ ਇਹ ਹੈ ਕਿ ਮਈ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਜਹਾਜ਼ ਹਵਾਈ ਅੱਡਾ ‘ਤੇ ਲੈਂਡਿੰਗ ਕਰਨ ਵੇਲੇ ਕ੍ਰੈਸ਼ ਹੋ ਗਿਆ ਸੀ। ਜਿਸ ਨਾਲ 97 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਲੋਕਾਂ ਵੱਲੋਂ ਪਾਇਲਟਾਂ ਦੀ ਯੋਗਤਾ ਸਬੰਧੀ ਸਵਾਲ ਚੁੱਕੇ ਜਾਣ ਲੱਗੇ।

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਮੁਤਾਬਿਕ, ਏਅਰਲਾਇੰਸ ਵਿੱਚ ਚੱਲ ਰਹੇ ਸੁਧਾਰਾਤਮਕ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਿੱਚ ਸੁਧਾਰ ਕਰਨ ਤੋਂ ਬਾਅਦ ਜਲਦ ਹੀ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਇਨਜ਼ ਅਮਰੀਕੀ ਆਵਾਜਾਈ ਵਿਭਾਗ ਤੋਂ ਉਡਾਣਾਂ ਸ਼ੁਰੂ ਕਰਨ ਦੀ ਇਜਾਜਤ ਲੈ ਲਵੇਗਾ।

 

Exit mobile version