The Khalas Tv Blog India ਹੁਣ ਚਿਹਰੇ ਅਤੇ Fingerprint ਨਾਲ ਹੋਵੇਗਾ ਯੂਪੀਆਈ ਭੁਗਤਾਨ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
India Lifestyle Technology

ਹੁਣ ਚਿਹਰੇ ਅਤੇ Fingerprint ਨਾਲ ਹੋਵੇਗਾ ਯੂਪੀਆਈ ਭੁਗਤਾਨ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

ਬਿਊਰੋ ਰਿਪੋਰਟ (ਨਵੀਂ ਦਿੱਲੀ, 7 ਅਕਤੂਬਰ 2025): ਯੂਪੀਆਈ ਰਾਹੀਂ ਭੁਗਤਾਨ ਕਰਨ ਵਾਲੇ ਯੂਜ਼ਰ ਹੁਣ ਆਪਣੇ ਚਿਹਰੇ ਦੀ ਪਹਿਚਾਣ (Face ID) ਅਤੇ ਉਂਗਲ ਛਾਪ (Fingerprint) ਰਾਹੀਂ ਪੈਸਿਆਂ ਰਾਹੀਂ ਲੈਣ-ਦੇਣ ਕਰ ਸਕਣਗੇ। ਯੂਪੀਆਈ ਚਲਾਉਣ ਵਾਲੀ ਏਜੰਸੀ ਐਨਪੀਸੀਆਈ (NPCI) ਦੇ ਨਵੇਂ ਬਾਇਓਮੈਟਰਿਕ ਫੀਚਰ ਨੂੰ ਅੱਜ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।

ਹੁਣ ਤੱਕ ਯੂਪੀਆਈ ਨਾਲ ਭੁਗਤਾਨ ਕਰਨ ਲਈ ਸਿਰਫ਼ ਪਿਨ (PIN) ਦੀ ਲੋੜ ਹੁੰਦੀ ਸੀ। ਨਵੇਂ ਫੀਚਰ ਨਾਲ ਪਿਨ ਦੀ ਲੋੜ ਵਿਕਲਪਿਕ ਹੋ ਜਾਵੇਗੀ। ਐਨਪੀਸੀਆਈ ਜਲਦ ਹੀ ਇਸਦੀ ਯੂਜ਼ਰ ਮੈਨੂਅਲ ਅਤੇ ਲਾਗੂ ਹੋਣ ਦੀ ਤਾਰੀਖ ਦਾ ਐਲਾਨ ਕਰੇਗਾ। ਅਧਿਕਾਰੀਆਂ ਮੁਤਾਬਕ ਇਹ ਨਵਾਂ ਤਰੀਕਾ ਭੁਗਤਾਨ ਨੂੰ ਹੋਰ ਵੀ ਆਸਾਨ, ਸੁਰੱਖਿਅਤ ਅਤੇ ਯੂਜ਼ਰ-ਫਰੈਂਡਲੀ ਬਣਾਵੇਗਾ।

ਬਾਇਓਮੈਟਰਿਕ ਭੁਗਤਾਨ ਬਾਰੇ ਮੁੱਖ ਜਾਣਕਾਰੀ

ਬਾਇਓਮੈਟਰਿਕ ਭੁਗਤਾਨ ਕੀ ਹੈ?
ਇਸ ਵਿੱਚ ਭੁਗਤਾਨ ਲਈ ਯੂਜ਼ਰ ਦੀ ਪਹਿਚਾਣ ਉਸਦੀ ਅਨੋਖੀ ਸਰੀਰਕ ਵਿਸ਼ੇਸ਼ਤਾ ਜਿਵੇਂ ਚਿਹਰਾ ਜਾਂ ਉਂਗਲ ਛਾਪ ਰਾਹੀਂ ਹੋਵੇਗੀ। ਇਹ ਪਿਨ ਜਾਂ ਪਾਸਵਰਡ ਨਾਲੋਂ ਕਾਫ਼ੀ ਸੁਰੱਖਿਅਤ ਅਤੇ ਆਸਾਨ ਹੈ ਕਿਉਂਕਿ ਇਸਦੀ ਨਕਲ ਕਰਨਾ ਮੁਸ਼ਕਲ ਹੈ।

ਕਿਵੇਂ ਕੰਮ ਕਰੇਗਾ ਨਵਾਂ ਸਿਸਟਮ?
ਜਦੋਂ ਕੋਈ ਯੂਜ਼ਰ ਯੂਪੀਆਈ ਨਾਲ ਭੁਗਤਾਨ ਕਰੇਗਾ ਤਾਂ ਪਿਨ ਦਾਖ਼ਲ ਕਰਨ ਦੇ ਵਿਕਲਪ ਨਾਲ ਚਿਹਰਾ ਜਾਂ ਉਂਗਲ ਛਾਪ ਸਕੈਨ ਕਰਨ ਦਾ ਵਿਕਲਪ ਵੀ ਮਿਲੇਗਾ। ਯੂਜ਼ਰ ਆਪਣਾ ਅੰਗੂਠਾ ਲਗਾ ਕੇ ਜਾਂ ਚਿਹਰੇ ਨਾਲ ਭੁਗਤਾਨ ਕਰ ਸਕੇਗਾ।

ਸੁਰੱਖਿਆ ਕਿਵੇਂ ਯਕੀਨੀ ਕੀਤੀ ਜਾਵੇਗੀ?
ਨਵੇਂ ਫੀਚਰ ਲਈ ਬਾਇਓਮੈਟਰਿਕ ਡਾਟਾ ਸਿੱਧਾ ਸਰਕਾਰ ਦੇ ਆਧਾਰ ਸਿਸਟਮ ਨਾਲ ਜੋੜਿਆ ਜਾਵੇਗਾ। ਭੁਗਤਾਨ ਦੀ ਮਨਜ਼ੂਰੀ ਲਈ ਯੂਜ਼ਰ ਦੀ ਜਾਣਕਾਰੀ ਆਧਾਰ ਕਾਰਡ ਵਿੱਚ ਦਰਜ ਡਾਟਾ ਨਾਲ ਮੈਚ ਕੀਤੀ ਜਾਵੇਗੀ, ਜਿਸ ਨਾਲ ਇਹ ਤਰੀਕਾ ਸੁਰੱਖਿਅਤ ਮੰਨਿਆ ਜਾ ਰਿਹਾ ਹੈ।

ਬਾਇਓਮੈਟਰਿਕ ਫੀਚਰ ਕਿਉਂ ਲਿਆ ਗਿਆ ਹੈ?
ਪਿਨ ਦੀ ਤੁਲਨਾ ਵਿੱਚ ਬਾਇਓਮੈਟਰਿਕ ਆਥੈਂਟੀਕੇਸ਼ਨ ਨਾਲ ਧੋਖਾਧੜੀ ਦਾ ਖ਼ਤਰਾ ਘੱਟ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਪਿੰਡਾਂ ਵਿੱਚ ਡਿਜ਼ਿਟਲ ਭੁਗਤਾਨ ਦੇ ਪ੍ਰਚਾਰ ਨੂੰ ਤੀਜ਼ੀ ਮਿਲੇਗੀ, ਜਿੱਥੇ ਸਮਾਰਟਫੋਨ ਤਾਂ ਹਨ ਪਰ ਪਿਨ ਯਾਦ ਰੱਖਣਾ ਜਾਂ ਟਾਈਪ ਕਰਨਾ ਮੁਸ਼ਕਲ ਹੁੰਦਾ ਹੈ।

ਲਾਂਚ ਕਦੋਂ ਹੋਵੇਗਾ?
ਐਨਪੀਸੀਆਈ ਮੁੰਬਈ ਵਿੱਚ ਚੱਲ ਰਹੇ ਗਲੋਬਲ ਫਿਨਟੈਕ ਫੈਸਟਿਵਲ ਵਿੱਚ ਇਸ ਨਵੇਂ ਫੀਚਰ ਨੂੰ ਕੱਲ੍ਹ 8 ਅਕਤੂਬਰ ਨੂੰ ਲਾਂਚ ਕਰ ਸਕਦਾ ਹੈ।

ਸਭ ਯੂਪੀਆਈ ਐਪਸ ‘ਚ ਫੀਚਰ ਮਿਲੇਗਾ?
ਹਾਂ, ਸ਼ੁਰੂਆਤ ਵਿੱਚ ਗੂਗਲ ਪੇ, ਫੋਨ-ਪੇ ਅਤੇ ਪੇਟੀਐਮ ਵਰਗੇ ਮੁੱਖ ਯੂਪੀਆਈ ਐਪਸ ‘ਚ ਇਹ ਫੀਚਰ ਉਪਲਬਧ ਹੋਵੇਗਾ।

Exit mobile version