The Khalas Tv Blog India ਪੰਜਾਬ ਵਿੱਚ ਯੂਪੀ ਪੁਲਿਸ ਦੀ ਜ਼ਬਰਦਸਤ ਰੇਡ ! ਖ਼ਤਰਨਾਕ ਗੈਂਗਸਟਰ ਦੇ ਮੁੰਡੇ ਦੀ ਹੋ ਰਹੀ ਹੈ ਤਲਾਸ਼
India Punjab

ਪੰਜਾਬ ਵਿੱਚ ਯੂਪੀ ਪੁਲਿਸ ਦੀ ਜ਼ਬਰਦਸਤ ਰੇਡ ! ਖ਼ਤਰਨਾਕ ਗੈਂਗਸਟਰ ਦੇ ਮੁੰਡੇ ਦੀ ਹੋ ਰਹੀ ਹੈ ਤਲਾਸ਼

ਗੈਂਗਸਟਰ ਮੁਖਤਾਰ ਅੰਸਾਰੀ ਦੇ ਮੁੰਡੇ ਅਬਾਸ ਅੰਸਾਰੀ ਦੀ ਯੂਪੀ ਪੁਲਿਸ ਨੂੰ ਪੰਜਾਬ ਵਿੱਚ ਤਲਾਸ਼ 

 

ਖਾਲਸ ਬਿਊਰੋ:ਪੰਜਾਬ ਦੀ ਰੋਪੜ ਜੇਲ੍ਹ ਵਿੱਚ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਮਿਲੀ VIP ਟ੍ਰੀਟਮੈਂਟ ਨੂੰ ਲੈਕੇ ਪੰਜਾਬ ਦੀ ਸਿਆਸਤ ਪਹਿਲਾਂ ਹੀ ਗਰਮਾਈ ਹੋਈ ਹੈ, ਹੁਣ ਅੰਸਾਰੀ ਦੇ ਮੁੰਡੇ ਅਬਾਸ ਅੰਸਾਰੀ ਦੇ ਪੰਜਾਬ ਵਿੱਚ ਲੁਕੇ ਹੋਣ ਦੀ ਖ਼ਬਰ ਹੈ। ਯੂਪੀ ਪੁਲਿਸ ਅਬਾਸ ਨੂੰ ਫੜਨ ਦੇ ਲਈ ਪੰਜਾਬ ਦੀਆਂ ਕਈ ਥਾਵਾਂ ‘ਤੇ ਰੇਡ ਕਰ ਰਹੀ ਹੈ।ਲਖਨਊ ਪੁਲਿਸ ਨੂੰ ਸ਼ੱਕ ਹੈ ਕਿ ਮੁਖਤਾਰ ਅੰਸਾਰੀ ਦਾ ਮੁੰਡਾ ਪੰਜਾਬ ਵਿੱਚ ਹੀ ਛੁੱਪਿਆ ਹੋਇਆ ਹੈ।ਲਖਨਊ ਦੀ ਅਦਾਲਤ ਨੇ ਆਰਮਸ ਲਾਇਸੈਂਸ ਵਿੱਚ ਗੜਬੜੀ ਕਰਨ ਦੇ ਮਾਮਲੇ ਵਿੱਚ ਅਬਾਸ ਅੰਸਾਰੀ ਖਿਲਾਫ਼ ਵਾਰੰਟ ਕੱਢਿਆ ਹੋਇਆ ਹੈ।

ਯੂਪੀ ਪੁਲਿਸ ਨੂੰ ਅਬਾਸ ਦੀ ਲੋਕੇਸ਼ਨ ਪੰਜਾਬ ‘ਚ ਮਿਲੀ

ਯੂਪੀ ਪੁਲਿਸ ਨੂੰ ਅਬਾਸ ਅੰਸਾਰੀ ਦੀ ਲੋਕੇਸ਼ਨ ਪੰਜਾਬ ਦੀ ਮਿਲੀ ਸੀ,ਜਿਸ ਤੋਂ ਬਾਅਦ ਫੌਰਨ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਗਿਆ ।ਪੁਲਿਸ ਵੱਲੋਂ ਤਾਬੜਤੋੜ ਰੇਡ ਹੋ ਰਹੀ ਹੈ ਪਰ ਫਿਲਹਾਲ ਮੁਖਤਾਰ ਅੰਸਾਰੀ ਦਾ ਮੁੰਡਾ ਪੁਲਿਸ ਦੇ ਹੱਥੀ ਨਹੀਂ ਚੜਿਆ ਹੈ।ਅਬਾਸ ‘ਤੇ ਇਲਜ਼ਾਮ ਹੈ ਕਿ ਉਸ ਨੇ ਪੁਲਿਸ ਨੂੰ ਇਤਲਾਹ ਕੀਤੇ ਬਗੈਰ ਹੀ ਲਖਨਊ ਵਿੱਚ ਜਾਰੀ ਡਬਲ ਬੈਰਲ ਬੰਦੂਕ ਦਾ ਲਾਇਸੈਂਸ ਦਿੱਲੀ ਦੇ ਪਤੇ ‘ਤੇ ਟਰਾਂਸਫਰ ਕਰਵਾਇਆ ਹੈ।

ਮੁਖਤਾਰ ਅੰਸਾਰੀ ਨੂੰ ਲੈਕੇ ਘਿਰੀ ਕਾਂਗਰਸ

ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਪਿਛਲੇ ਹਫਤੇ ਹੀ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਮਿਲੀ VIP ਟ੍ਰੀਟਮੈਂਟ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਹੈ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਅੰਸਾਰੀ ਦੀ ਪਤਨੀ ਰੋਪੜ ਜੇਲ੍ਹ ਵਿੱਚ ਪੁਲਿਸ ਕੁਆਟਰ ਵਿੱਚ ਉਸ ਦੇ ਨਾਲ ਰਹਿੰਦੀ ਸੀ।ਰਿਪੋਰਟ ਵਿੱਚ ਕਈ ਅਫਸਰਾਂ ਦੀ ਕਾਰਗੁਜ਼ਾਰੀ ‘ਤੇ ਵੀ ਸ਼ੱਕ ਜ਼ਾਹਿਰ ਕੀਤਾ ਗਿਆ ਹੈ,।ਇਸ ਦੇ ਜਵਾਬ ਵਿੱਚ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਮਾਨ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸਾਬਿਤ ਕਰਕੇ ਵਿਖਾਉਣ ਕਿ ਮੁਖਤਾਰ ਅੰਸਾਰੀ ਨੂੰ ਕਾਂਗਰਸ ਦੇ ਰਾਜ ਵੇਲੇ VIP ਟ੍ਰੀਟਮੈਂਟ ਦਿੱਤੀ ਗਈ ਹੈ।

 

Exit mobile version