The Khalas Tv Blog India ਲਖੀਮਪੁਰ ਹਿੰਸਾ-ਸੁਪਰੀਮ ਕੋਰਟ ਨੇ ਯੂਪੀ ਪੁਲਿਸ ਨੂੰ ਪਾਈ ਹੱਥਾਂ ਪੈਰਾਂ ਦੀ
India

ਲਖੀਮਪੁਰ ਹਿੰਸਾ-ਸੁਪਰੀਮ ਕੋਰਟ ਨੇ ਯੂਪੀ ਪੁਲਿਸ ਨੂੰ ਪਾਈ ਹੱਥਾਂ ਪੈਰਾਂ ਦੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਵਿਚ ਤਿਕੁਨਿਆ ਹਿੰਸਾ ਦੀ ਸੁਣਵਾਈ ਦੌਰਾਨ ਐਕਸ਼ਨ ਰਿਪੋਰਟ ਤਲਬ ਹੋਣ ਤੋਂ ਬਾਅਦ ਯੂਪੀ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਲਖਨਊ ਖੇਤਰ ਦੀ ਆਈਜੀ ਲਕਸ਼ਮੀ ਸਿੰਘ ਨੇ ਕਿਹਾ ਕਿ ਦੋ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।

ਇਸ਼ ਮਾਮਲੇ ਵਿਚ ਮੁੱਖ ਦੋਸ਼ੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੋਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਸਮਨ ਭੇਜੇ ਹਨ। ਮੌਕਾ ਵਾਰਦਾਤ ਤੋਂ ਦੋ ਕਾਰਤੂਸ ਮਿਲਣ ਦੀ ਗੱਲ ਹਾਲਾਂਕਿ ਆਈਜੀ ਨੇ ਖਾਰਜ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੌ ਲੋਕਾਂ ਤੋਂ ਪੁਲਿਸ ਪੁੱਛਪੜਤਾਲ ਕਰ ਰਹੀ ਹੈ, ਉਨ੍ਹਾਂ ਦੇ ਨਾਂ ਹਾਲੇ ਸਾਹਮਣੇ ਨਹੀਂ ਆਏ ਹਨ। ਤਿੰਨ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਇਸ ਮਾਮਲੇ ਵਿਚ ਯੋਗੀ ਸਰਕਾਰ ਉੱਤੇ ਸੁਪਰੀਮ ਕੋਰਟ ਦਾ ਪੂਰਾ ਦਬਾਅ ਬਣਿਆ ਹੋਇਆ ਹੈ।

Exit mobile version