The Khalas Tv Blog India ਪਾਕਿਸਤਾਨ ਲਈ ਜਾਸੂਸੀ ਕਰਦਾ ਯੂ ਪੀ ਦਾ ਵਪਾਰੀ ਗ੍ਰਿਫਤਾਰੀ
India

ਪਾਕਿਸਤਾਨ ਲਈ ਜਾਸੂਸੀ ਕਰਦਾ ਯੂ ਪੀ ਦਾ ਵਪਾਰੀ ਗ੍ਰਿਫਤਾਰੀ

ਆਪ੍ਰੇਸ਼ਨ ਸਿੰਦੂਰ ਹਵਾਈ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਜਾਸੂਸਾਂ ਨੂੰ ਫੜੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਇਸੇ ਦੌਰਾਨ ਅੱਜ ਯੂ ਪੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਨੇ ਮੁਰਾਦਾਬਾਦ ਤੋਂ ਇਕ ਕਪੜਾ ਵਪਾਰੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਇਹ ਘਟਨਾਕ੍ਰਮ ਹਰਿਆਣਾ ਵਿਚ ਇਕ ਲੇਡੀ ਯੂ ਟਿਊਬਰ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਵਾਪਰਿਆ ਹੈ।

ਯੂ ਪੀ ਪੁਲਿਸ ਮੁਤਾਬਕ ਗ੍ਰਿਫਤਾਰ ਵਪਾਰੀ ਦੀ ਪਛਾਣ ਸ਼ਹਿਜ਼ਾਦ ਵਜੋਂ ਹੋਈ ਹੈ। ਉਹ ਪਾਕਿਸਤਾਨ ਕਪੜ, ਮਸਾਲੇ ਤੇ ਕੋਸਮੈਟਿਕ ਸਮਾਨ ਸਪਲਾਈ ਕਰਦਾ ਸੀ। ਇਹ ਕੰਮ ਉਸਦੇ ਆਈ ਐਸ ਆਈ ਲਈ ਜਾਸੂਸੀ ਕਰਨ ਦੇ ਕੰਮ ’ਤੇ ਪਰਦਾ ਪਾਉਣ ਦੇ ਕੰਮ ਆਉਂਦਾ ਸੀ।

ਜਾਣਕਾਰੀ ਮੁਤਾਬਕ ਸ਼ਹਿਜ਼ਾਦ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਜਾ ਰਿਹਾ ਸੀ ਅਤੇ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਗੈਰ-ਕਾਨੂੰਨੀ ਢੰਗ ਨਾਲ ਕਾਸਮੈਟਿਕਸ, ਕੱਪੜੇ, ਮਸਾਲੇ ਅਤੇ ਹੋਰ ਸਮਾਨ ਦੀ ਤਸਕਰੀ ਕਰਦਾ ਸੀ। ਇਸ ਦੀ ਆੜ ਵਿਚ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਲਈ ਕੰਮ ਕਰਦਾ ਸੀ। ਸ਼ਹਿਜ਼ਾਦ ਦੇ ਆਈ.ਐਸ.ਆਈ.ਦੇ ਏਜੰਟਾਂ ਨਾਲ ਚੰਗੇ ਸੰਬੰਧ ਹਨ, ਜਿਨ੍ਹਾਂ ਨਾਲ ਉਹ ਲਗਾਤਾਰ ਸੰਪਰਕ ਵਿਚ ਸੀ।

ਸ਼ਹਿਜ਼ਾਦ ਨੇ ਭਾਰਤ ਦੀ ਸੁਰੱਖਿਆ ਨਾਲ ਸੰਬੰਧਿਤ ਗੁਪਤ ਜਾਣਕਾਰੀ ਆਈ.ਐਸ.ਆਈ.ਦੇ ਏਜੰਟਾਂ ਨਾਲ ਸਾਂਝੀ ਕੀਤੀ ਹੈ। ਇਸ ਜਾਣਕਾਰੀ ਦੀ ਪੁਸ਼ਟੀ ਹੋਣ ‘ਤੇ ਏ.ਟੀ.ਐਸ., ਲਖਨਊ ਵਿਖੇ ਧਾਰਾ 148 ਅਤੇ 152 ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਸ਼ਹਿਜ਼ਾਦ ਨੂੰ ਅੱਜ ਯੂ.ਪੀ. ਏ.ਟੀ.ਐਸ. ਨੇ ਮੁਰਾਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Exit mobile version