The Khalas Tv Blog India ਜਾਅਲੀ ਯੂਨੀਵਰਸਿਟੀਆਂ ਦੀ ਸੂਚੀ ‘ਚ ਯੂਪੀ ਤੇ ਦਿੱਲੀ ਸਭ ਤੋਂ ਅੱਗੇ : UGC
India

ਜਾਅਲੀ ਯੂਨੀਵਰਸਿਟੀਆਂ ਦੀ ਸੂਚੀ ‘ਚ ਯੂਪੀ ਤੇ ਦਿੱਲੀ ਸਭ ਤੋਂ ਅੱਗੇ : UGC

‘ਦ ਖ਼ਾਲਸ ਬਿਊਰੋ :- UGC ਵਿਭਾਗ ਵੱਲੋਂ 24 ਫ਼ਰਜ਼ੀ ’ਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਸਭ ਤੋਂ ਵੱਧ ਜਾਅਲੀ ਯੂਨੀਵਰਸਿਟੀਆਂ ਉੱਤਰ ਪ੍ਰਦੇਸ਼ ਤੇ ਦਿੱਲੀ ਵਿੱਚ ਹਨ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਯੂਨੀਵਰਸਿਟੀਆਂ ਨੂੰ ਮਾਨਤਾ ਹਾਸਲ ਨਹੀਂ ਹੈ ਅਤੇ ਇਹ ਮਨਮਰਜ਼ੀ ਨਾਲ ਚਲਾਈਆਂ ਜਾ ਰਹੀਆਂ ਹਨ। UGC ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ ਕਿ ਇਹ ਯੂਨੀਵਰਸਿਟੀਆਂ ਕੋਈ ਵੀ ਡਿਗਰੀ ਦੇਣ ਦੀ ਮਨਜ਼ੂਰੀ ਨਹੀਂ ਰੱਖਦੀਆਂ। ਅੱਠ ਜਾਅਲੀ ਯੂਨੀਵਰਸਿਟੀਆਂ ਉੱਤਰ ਪ੍ਰਦੇਸ਼ ਵਿੱਚ ਹਨ, ਅਤੇ ਦਿੱਲੀ ਵਿੱਚ ਸੱਤ ਤੇ ਉੜੀਸਾ ਤੇ ਬੰਗਾਲ ਵਿੱਚ ਦੋ-ਦੋ ਫ਼ਰਜ਼ੀ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕਰਨਾਟਕ, ਕੇਰਲਾ, ਮਹਾਰਾਸ਼ਟਰ, ਪੁੱਡੂਚੇਰੀ ਵਿੱਚ ਵੀ ਇੱਕ-ਇੱਕ ਗ਼ੈਰ-ਮਾਨਤਾ ਪ੍ਰਾਪਤ ਯੂਨੀਵਰਸਿਟੀ ਹੈ।

ਯੂਪੀ ਵਿੱਚ ਚੱਲ ਰਹੀਆਂ ਅਜਿਹੀ ਯੂਨੀਵਰਸਿਟੀਆਂ ’ਚ- ਵਾਰਾਨਸਿਆ ਸੰਸਕ੍ਰਿਤ ਵਿਸ਼ਵਵਿਦਿਆਲਿਆ, ਮਹਿਲਾ ਗ੍ਰਾਮ ਵਿਦਿਆਪੀਠ, ਗਾਂਧੀ ਹਿੰਦੀ ਵਿਦਿਆਪੀਠ, ਨੈਸ਼ਨਲ ’ਵਰਸਿਟੀ ਆਫ਼ ਇਲੈਕਟਰੋ ਕੰਪਲੈਕਸ ਹੋਮੀਓਪੈਥੀ, ਨੇਤਾਜੀ ਸੁਭਾਸ਼ ਚੰਦਰ ਓਪਨ ਯੂਨੀਵਰਿਸਟੀ, ਉੱਤਰ ਪ੍ਰਦੇਸ਼ ਵਿਸ਼ਵਵਿਦਿਆਲਿਆ, ਮਹਾਰਾਣਾ ਪ੍ਰਤਾਪ ਸ਼ਿਕਸ਼ਾ ਨਿਕੇਤਨ ਵਿਸ਼ਵਵਿਦਿਆਲਿਆ, ਇੰਦਰਪ੍ਰਸਥ ਸ਼ਿਕਸ਼ਾ ਪ੍ਰੀਸ਼ਦ ਸ਼ੁਮਾਰ ਹਨ। ਦਿੱਲੀ ਵਿੱਚ ਕਮਰਸ਼ੀਅਲ ਯੂਨੀਵਰਸਿਟੀ ਲਿਮਿਟਡ, ਯੂਨਾਈਟਿਡ ਨੇਸ਼ਨਜ਼ ਯੂਨੀਵਰਸਿਟੀ, ਵੋਕੇਸ਼ਨਲ ’ਵਰਸਿਟੀ, ਏਡੀਆਰ ਸੈਂਟਰਿਕ ਜੁਡੀਸ਼ੀਅਲ ’ਵਰਸਿਟੀ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਂਡ ਇੰਜਨੀਅਰਿੰਗ, ਵਿਸ਼ਵਕਰਮਾ ਓਪਨ ਯੂਨੀਵਰਸਿਟੀ ਦੇ ਨਾਂ ਹੇਠ ਗ਼ੈਰ-ਮਾਨਤਾ ਪ੍ਰਾਪਤ ਸੰਸਥਾਵਾਂ ਚੱਲ ਰਹੀਆਂ ਹਨ। 

Exit mobile version