The Khalas Tv Blog International ਦੂਜੇ ਵਿਸ਼ਵ ਯੁੱ ਧ ਤੋਂ ਬਾਅਦ ਛਿੜੀ ਵੱਡੀ ਲ ੜਾਈ ‘ਚ ਹੁਣ ਤੱਕ ਕਿੰਨੇ ਲੋਕਾਂ ਦੀ ਗਈ ਜਾਨ
International

ਦੂਜੇ ਵਿਸ਼ਵ ਯੁੱ ਧ ਤੋਂ ਬਾਅਦ ਛਿੜੀ ਵੱਡੀ ਲ ੜਾਈ ‘ਚ ਹੁਣ ਤੱਕ ਕਿੰਨੇ ਲੋਕਾਂ ਦੀ ਗਈ ਜਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੂਜੇ ਵਿਸ਼ਵ ਯੁੱ ਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਵੱਡੀ ਲ ੜਾਈ ਛਿੜੀ ਹੋਈ ਹੈ। ਰੂਸ ਨੇ ਯੂਕਰੇਨ ‘ਤੇ ਅਸਮਾਨ ਅਤੇ ਜ਼ਮੀਨ ਦੋਵਾਂ ਤੋਂ ਹਮ ਲਾ ਕੀਤਾ ਹੈ। ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਭਿਆ ਨਕ ਜੰ ਗ ਜਾਰੀ ਹੈ। ਜੰ ਗ ਦੌਰਾਨ ਘੱਟੋ-ਘੱਟ 64 ਨਾਗਰਿਕਾਂ ਦੀ ਮੌ ਤ ਹੋ ਗਈ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਕੁੱਲ 240 ਆਮ ਨਾਗਰਿਕ ਜ਼ਖ਼ ਮੀ ਹੋਏ ਹਨ। ਹਮ ਲਿਆਂ ਦੀ ਵਜ੍ਹਾ ਕਰਕੇ ਘਰਾਂ ਅਤੇ ਇਨਫਰਾਸਟਰਕਚਰ ਨੂੰ ਵੀ ਕਾਫ਼ੀ ਨੁਕ ਸਾਨ ਪਹੁੰਚਿਆ ਹੈ। ਇਸ ਕਰਕੇ ਘਰਾਂ ਨੂੰ ਹੋਏ ਨੁਕਸਾਨ ਤੋਂ ਬਾਅਦ ਲੱਖਾਂ ਲੋਕ ਬਿਜਲੀ ਅਤੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਆਪਣੇ ਘਰ ਛੱਡ ਕੇ ਗਏ ਹਨ।

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਹੁਣ ਤੱਕ ਲਗਭਗ 1.6 ਲੱਖ ਯੂਕਰੇਨੀ ਨਾਗਰਿਕ ਆਪਣਾ ਘਰਾਂ ਨੂੰ ਛੱਡ ਕੇ ਦੇਸ਼ ਵਿੱਚ ਦੂਜੀਆਂ ਥਾਂਵਾਂ ਅਤੇ ਅੰਤਰਰਾਸ਼ਟਰੀ ਸਰਹੱਦਾਂ ਵੱਲ ਗਏ ਹਨ। ਯੂਕਰੇਨ ਸਰਕਾਰ ਦੇ ਅੰਦਾਜ਼ੇ ਮੁਤਾਬਕ ਰੂਸ ਦੀ ਇਸ ਕਾਰਵਾਈ ਨਾਲ ਯੂਕਰੇਨ ਵਿੱਚ ਲਗਪਗ 50 ਲੱਖ ਲੋਕ ਸ਼ਰਨਾਰਥੀ ਬਣਨ ਲਈ ਮਜਬੂਰ ਹੋ ਸਕਦੇ ਹਨ। ਉੱਤਰ ਪੂਰਬੀ ਯੂਕਰੇਨ ਦੇ ਸ਼ਹਿਰ ਉਖ਼ਤਰੀਕਾ ਵਿਚ ਘੱਟੋ-ਘੱਟ ਛੇ ਨਾਗਰਿਕਾਂ ਦੇ ਮਾ ਰੇ ਜਾਣ ਦੀ ਵੀ ਖ਼ਬਰ ਹੈ, ਇਨ੍ਹਾਂ ਵਿੱਚ ਇੱਕ ਸੱਤ ਸਾਲਾ ਬੱਚੀ ਵੀ ਸ਼ਾਮਿਲ ਹੈ। ਇਹ ਜਾਣਕਾਰੀ ਯੂਕਰੇਨ ਦੇ ਸੁਮੀ ਦੇ ਗਵਰਨਰ ਨੇ ਸਾਂਝੀ ਕੀਤੀ ਹੈ। ਸਥਾਨਕ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਮ ਲੇ ਦੌਰਾਨ ਇੱਕ ਅਨਾਥ ਆਸ਼ਰਮ ਅਤੇ ਛੋਟੇ ਬੱਚਿਆਂ ਦੇ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਪਰ ਰੂਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।

ਰੂਸੀ ਫ਼ੌਜ ਨੇ ਸ਼ਹਿਰ ਨੋਵਾ ਕਾਖੋਵਕਾ ਉੱਪਰ ‘ਤੇ ਪੂਰੀ ਤਰ੍ਹਾਂ ਕਬ ਜ਼ਾ ਕਰ ਲਿਆ ਹੈ। ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਵਿੱਚ ਵੀ ਰੂਸੀ ਫੌਜ ਆ ਗਈ ਹੈ। ਅੱਜ ਸਵੇਰੇ ਯੂਕਰੇਨ ਦੇ ਤੇਲ ਅਤੇ ਗੈਸ ਸ੍ਰੋਤਾਂ ‘ਤੇ ਹੋਏ ਹਮ ਲੇ ਤੋਂ ਬਾਅਦ ਸ਼ਹਿਰ ਵਿੱਚ ਮੌਜੂਦਾ ਗੈਸ ਪਾਈਪ ਲਾਈਨ ਪ੍ਰਭਾਵਿਤ ਹੋਈ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਕਿਹਾ ਕਿ ਰੂਸ ਨੇ ਜੰ ਗੀ ਅਪ ਰਾਧ ਕੀਤੇ ਹਨ ਅਤੇ ਅੰਤਰਰਾਸ਼ਟਰੀ ਅਦਾਲਤ ਵੱਲੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

Exit mobile version