ਜੇਕਰ ਤੁਹਾਨੂੰ ਜਾਂ ਫਿਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਹੈ ਅਤੇ ਤੁਹਾਨੂੰ ਰੋਜ਼ਾਨਾ ਇਸ ਨੂੰ ਕੰਟਰੋਲ ਕਰਨ ਦੇ ਲਈ ਦਵਾਈ ਲੈਣੀ ਪੈਂਦੀ ਹੈ ਤਾਂ ਹੁਣ ਨਹੀਂ ਲੈਣੀ ਪਏਗੀ।ਕਿਉਂਕਿ ਸਾਲ ਵਿੱਚ 2 ਇੰਜੈਕਸ਼ਨ ਤੁਹਾਡੀ BP ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਲੈ ਆਵੇਗਾ। ਸੁਣਨ ਵਿੱਚ ਇਹ ਭਾਵੇ ਤੁਹਾਨੂੰ ਅਜੀਬ ਲੱਗ ਰਿਹਾ ਹੋਵੇਗਾ ਪਰ ਬਿਲਕੁਲ ਸੱਚ ਹੈ। ਹਾਈ ਬਲੱਡ ਪ੍ਰੈਸ਼ਰ ਜਿਸਨੂੰ ਹਾਈਪਰਟੈਂਸ਼ਨ ਵੀ ਕਿਹਾ ਜਾਂਦਾ ਹੈ।
ਪੂਰੀ ਦੁਨੀਆ ਵਿੱਚ BP ਦੇ 1 ਅਰਬ 40 ਕਰੋੜ ਮਰੀਜ਼
ਅਕਸਰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ। ਇਹ ਬਿਨਾਂ ਵੱਡੇ ਲੱਛਣ ਵਿਖਾਏ ਦਿਲ ਦੇ ਦੌਰੇ, ਸਟ੍ਰੋਕ ਅਤੇ ਗੁਰਦੇ ਦੀਆਂ ਬਿਮਾਰੀਆਂ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇੱਕ ਰਿਸਰਚ ਦੇ ਮੁਤਾਬਿਕ 30 ਤੋਂ 79 ਸਾਲ ਤੱਕ ਪੂਰੀ ਦੁਨੀਆ ਵਿੱਚ BP ਦੇ 1 ਅਰਬ 40 ਕਰੋੜ ਮਰੀਜ਼ ਹਨ। ਯਾਨੀ ਇਸ ਉਮਰ ਦਾ ਹਰ ਤੀਜਾ ਸ਼ਖਸ BP ਤੋਂ ਪੀੜਤ ਹੈ।ਭਾਰਤ ਵਿੱਚ ਤਾਂ 31 ਕਰੋੜ ਦੀ ਆਬਾਦੀ ਬਲੱਡ ਪਰੈਸ਼ਨ ਦਾ ਸ਼ਿਕਾਰ ਹੈ।
ਮਸ਼ਹੂਰ ਮੈਡੀਕਲ ਜਰਨਲ The Lancet ਵਿੱਚ ਪ੍ਰਕਾਸ਼ਿਤ ਇੱਕ ਨਵੀਂ ਸਮੀਖਿਆ ਦੇ ਮੁਤਾਬਿਕ BP ਨੂੰ ਕੰਟਰੋਲ ਕਰਨ ਲਈ ਕਈ ਨਵੀਆਂ ਲੰਬੇ ਸਮੇਂ ਤੱਕ ਅਸਰ ਕਰਨ ਵਾਲੀਆਂ ਦਵਾਈਆਂ ਇਸ ਵੇਲੇ ਆਖ਼ਰੀ ਪੜਾਅ ਦੇ ਕਲੀਨੀਕਲ ਟ੍ਰਾਇਲ ਵਿੱਚ ਹਨ। ਸ਼ੋਧਕਰਤਾਵਾਂ ਦਾ ਮੰਨਣਾ ਹੈ ਕਿ ਇਹ Hypertension ਦੇ ਪ੍ਰਬੰਧਨ ਵਿੱਚ ਬਦਲਾਅ ਲਿਆ ਸਕਦਾ ਹੈ। ਖ਼ਾਸ ਕਰਕੇ ਉਸ ਵੇਲੇ ਜਦੋਂ ਦੁਨੀਆ ਭਰ ਵਿੱਚ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੀ ਦਰ ਅਜੇ ਵੀ ਚਿੰਤਾਜਨਕ ਹੈ।
BP ਨੂੰ ਕੰਟਰੋਲ ਕਰਨ ਦੀ ਸਭ ਤੋਂ ਅੱਗੇ ਚੱਲ ਰਹੀ ਦਵਾਈ ਜ਼ਿਲੇਬੇਸੀਰਨ ਹੈ, ਜਿਸਨੂੰ Roche ਅਤੇ Alnylam Pharmaceuticals ਮਿਲ ਕੇ ਵਿਕਸਿਤ ਕਰ ਰਹੇ ਹਨ। ਇਹ ਲੀਵਰ ਵਿੱਚ ਬਣਨ ਵਾਲੇ ਐਂਜਿਓਟੈਂਸਿਨੋਜਨ ਨਾਂਅ ਦੇ ਪ੍ਰੋਟੀਨ ਨੂੰ ਦਬਾਉਂਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੀ ਮੁੱਖ ਪ੍ਰਕਿਰਿਆ ਵਿੱਚ ਸ਼ਾਮਲ ਹੁੰਦਾ ਹੈ।ਇੱਕ ਸਬਕਿਊਟੇਨਿਅਸ ਯਾਨੀ ਚਮੜੀ ਦੇ ਹੇਠਾਂ ਲੱਗਣ ਵਾਲਾ ਇੰਜੈਕਸ਼ਨ 6 ਮਹੀਨੇ ਤੱਕ ਸਿਸਟੋਲਿਕ ਬਲੱਡ ਪ੍ਰੈਸ਼ਰ ਨੂੰ ਘੱਟ ਰੱਖਣ ਵਿੱਚ ਸਮਰੱਥ ਨਜ਼ਰ ਆਇਆ ਹੈ।
ਇਹ ਇੰਜੈਕਸ਼ਨ ਸਰੀਰ ਵਿੱਚ ਬਲੱਡ ਪ੍ਰੈਸ਼ਰ ਵਧਾਉਣ ਵਾਲੇ ਹਾਰਮੋਨ ਐਂਜਿਓਟੈਂਸਿਨ ਦੀ ਉਤਪਾਦਨ ਪ੍ਰਕਿਰਿਆ ਨੂੰ ਘਟਾਉਂਦੇ ਹਨ। American Heart Association ਅਤੇ The Lancet ਵਿੱਚ ਪ੍ਰਕਾਸ਼ਿਤ ਰਿਸਰਚ ਮੁਤਾਬਕ, ਸਾਲ ਵਿੱਚ ਦੋ ਇੰਜੈਕਸ਼ਨ ਲੈਣ ਨਾਲ Hypertension ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਇੰਜੈਕਸ਼ਨ ਉਸ ਪ੍ਰੋਟੀਨ ਨੂੰ ਬਲਾਕ ਕਰਦੇ ਹਨ ਜੋ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਥੈਰੇਪੀ ਖਾਸ ਕਰਕੇ ਉਹਨਾਂ ਮਰੀਜ਼ਾਂ ਲਈ ਫਾਇਦਾਮੰਦ ਹੋ ਸਕਦੀ ਹੈ ਜੋ ਰੋਜ਼ਾਨਾ ਦਵਾਈ ਲੈਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ ਜਾਂ ਕਈ ਵਾਰ ਦਵਾਈ ਲੈਣਾ ਭੁੱਲ ਜਾਂਦੇ ਹਨ।
ਜੇ ਲੰਬੇ ਸਮੇਂ ਦੇ ਨਤੀਜੇ ਸਕਾਰਾਤਮਕ ਰਹਿੰਦੇ ਹਨ, ਤਾਂ ਇਹ ਇਲਾਜ ਹਾਈ ਬਲੱਡ ਪ੍ਰੈਸ਼ਰ ਪ੍ਰਬੰਧਨ ਵਿੱਚ ਇੱਕ ਨਵਾਂ ਅਤੇ ਆਸਾਨ ਵਿਕਲਪ ਸਾਬਤ ਹੋ ਸਕਦਾ ਹੈ।ਇਹ ਦਵਾਈ ਇਸ ਸਮੇਂ ਫੇਜ਼-3 ਕਲੀਨੀਕਲ ਟ੍ਰਾਇਲ ਵਿੱਚ ਹੈ। ਮਿਡ-ਸਟੇਜ ਟ੍ਰਾਇਲ ਦੇ ਨਤੀਜੇ ਜਿਨ੍ਹਾਂ ਵਿੱਚੋਂ ਕੁਝ The New England Journal of Medicine ਵਿੱਚ ਵੀ ਪ੍ਰਕਾਸ਼ਿਤ ਹੋਏ ਹਨ, ਦਰਸਾਉਂਦੇ ਹਨ ਕਿ ਇਹ ਦਵਾਈ ਲੰਬੇ ਸਮੇਂ ਤੱਕ ਸਥਿਰ ਅਤੇ ਪ੍ਰਭਾਵਸ਼ਾਲੀ ਕਮੀ ਲਿਆ ਸਕਦੀ ਹੈ।
ਇਸ ਤੋਂ ਇਲਾਵਾ Novo Nordisk ਦੀ ਦਵਾਈ ਜ਼ਿਲਟਿਵੇਕਿਮਾਬ ਸੋਜਸ਼ ਨਾਲ ਸੰਬੰਧਤ ਪ੍ਰਕਿਰਿਆਵਾਂ ਨੂੰ ਨਿਸ਼ਾਨਾ ਬਣਾਉਂਦੀ ਹੈ, ਜੋ ਦਿਲ ਦੀ ਬਿਮਾਰੀ ਦੇ ਖਤਰੇ ਨਾਲ ਜੁੜੀਆਂ ਹਨ। ਇਹ ਦਵਾਈ ਖ਼ਾਸ ਕਰਕੇ ਉਨ੍ਹਾਂ ‘ਤੇ ਕੰਮ ਕਰਦੀ ਹੈ ਜੋ ਸੁਜਨ ਕਾਰਨ ਕਾਰਡੀਓਵੈਸਕੁਲਰ ਖਤਰੇ ਨੂੰ ਵਧਾਉਂਦੇ ਹਨ।
ਇਸ ਦੇ ਨਾਲ ਕੁਝ ਹੋਰ ਖੋਜਾਂ ਐਲਡੋਸਟੀਰੋਨ ਹਾਰਮੋਨ ਦੇ ਹੋਰ ਸਟੀਕ ਕੰਟਰੋਲ ‘ਤੇ ਕੇਂਦਰਤ ਹਨ। ਇਹ ਹਾਰਮੋਨ ਸਰੀਰ ਵਿੱਚ ਨਮਕ ਅਤੇ ਪਾਣੀ ਦੇ ਸੰਤੁਲਨ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਤਰ੍ਹਾਂ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ।ਜੇ ਇਹ ਨਵੀਆਂ ਦਵਾਈਆਂ ਅਤੇ ਤਕਨਾਲੋਜੀਆਂ ਸਫਲ ਰਹਿੰਦੀਆਂ ਹਨ ਤਾਂ ਭਵਿੱਖ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਦਾ ਤਰੀਕਾ ਕਾਫ਼ੀ ਬਦਲ ਸਕਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ।
ਸਾਇਲੈਂਟ ਕਿਲਰ ਨੂੰ ਰੋਕਣ ਵਾਲੀ ਨਵੀਂ ਇੰਜੈਕਸ਼ਨ ਥੈਰੇਪੀ
ਡਾਕਟਰਾਂ ਮੁਤਾਬਿਕ ਇਹ ਦਵਾਈਆਂ ਸਿਰਫ਼ ਬਲੱਡ ਪ੍ਰੈਸ਼ਰ ਦੇ ਨੰਬਰ ਘਟਾਉਣ ਤੱਕ ਸੀਮਿਤ ਨਹੀਂ ਹਨ,ਸਗੋਂ ਬਿਮਾਰੀ ਦੇ ਮੂਲ ਕਾਰਣ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਜੇ ਲੰਬੇ ਸਮੇਂ ਦਾ ਡਾਟਾ ਪੋਜ਼ੀਟਿਵ ਰਹਿੰਦਾ ਹੈ ਤਾਂ ਸਾਲ ਵਿੱਚ 2 ਵਾਰ ਇੰਜੈਕਸ਼ਨ ਲੈਣਾ ਇੱਕ ਚੰਗਾ ਬਦਲ ਬਣ ਸਕਦਾ ਹੈ। ਡਾਕਟਰਾਂ ਮੁਤਾਬਿਕ Hypertension ਨੂੰ ਕਾਬੂ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਰੋਜ਼ਾਨਾ ਦਵਾਈ ਲੈਣੀ ਭੁੱਲ ਜਾਣਾ ਹੈ। ਇੰਜੈਕਸ਼ਨ ਥੈਰੇਪੀ ਇਸ ਪਰੇਸ਼ਾਨੀ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੀ ਹੈ।ਮਾਹਿਰਾਂ ਦੇ ਮੁਤਾਬਿਕ ਇਹ ਨਵੀਂ ਥੈਰੇਪੀ ਸੁਰੱਖਿਅਤ ਅਤੇ ਲੰਬੇ ਸਮੇਂ ਲਈ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ ਤਾਂਕੀ ਇਹ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਵਿੱਚ ਇੱਕ ਅਹਿਮ ਬਦਲਾਅ ਲਿਆ ਸਕਦੀ ਹੈ।
ਹੁਣ ਤੁਹਾਡੇ ਮਨ ਵਿੱਚ ਸਵਾਲ ਉੱਠ ਰਿਹਾ ਹੋਵੇਗਾ ਕਿ ਇਹ ਇਨਜੈਕਸ਼ਨ ਸੁਰੱਖਿਤ ਹੈ। ਸ਼ੁਰੂਆਤੀ ਟ੍ਰਾਇਲਾਂ ਵਿੱਚ ਇਨ੍ਹਾਂ ਇੰਜੈਕਸ਼ਨਾਂ ਦੀ ਸੇਫਟੀ ਨਜ਼ਰ ਆਈ ਹੈ। ਹਾਲਾਂਕਿ, ਵਿਸ਼ੇਸ਼ਗਿਆਨ ਚਿਤਾਵਨੀ ਦਿੰਦੇ ਹਨ ਕਿ Hypertension ਇੱਕ ਜੀਵਨਭਰ ਰਹਿਣ ਵਾਲੀ ਬਿਮਾਰੀ ਹੈ, ਇਸ ਲਈ ਲੰਬੇ ਸਮੇਂ ਦੇ ਨਤੀਜੇ ਅਤੇ ਵੱਡੇ ਪੱਧਰ ‘ਤੇ ਸੁਰੱਖਿਆ ਸੰਬੰਧੀ ਡਾਟਾ ਬਹੁਤ ਜ਼ਰੂਰੀ ਹੋਵੇਗਾ। ਦੂਜਾ ਵੱਡਾ ਸਵਾਲ ਖਰਚੇ ਦਾ ਹੈ, ਲੰਬੇ ਸਮੇਂ ਤੱਕ ਅਸਰ ਕਰਨ ਵਾਲੀਆਂ ਦਵਾਈਆਂ ਅਕਸਰ ਮਹਿੰਗੀਆਂ ਹੁੰਦੀਆਂ ਹਨ।ਜਿਵੇਂ ਭਾਰਤ ਵਿੱਚ ਇਸ ਦੀ ਕੀਮਤ ਕਾਫੀ ਜ਼ਿਆਦਾ ਹੋ ਸਕਦੀ ਹੈ। ਅਜਿਹੇ ਹਾਲਾਤਾਂ ਵਿੱਚ ਇਨ੍ਹਾਂ ਨਵੀਆਂ ਇੰਜੈਕਸ਼ਨ ਆਧਾਰਿਤ ਦਵਾਈਆਂ ਦੀ ਉਪਲਬਧਤਾ ਅਤੇ ਕਿਫ਼ਾਇਤੀ ਕੀਮਤ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ 140/90 mm Hg ਜਾਂ ਇਸ ਤੋਂ ਵੱਧ ਬਲੱਡ ਪ੍ਰੈਸ਼ਰ ਨੂੰ Hypertension ਮੰਨਿਆ ਜਾਂਦਾ ਹੈ। ਦੁਨੀਆ ਭਰ ਵਿੱਚ 1.4 ਅਰਬ ਤੋਂ ਵੱਧ ਲੋਕ ਇਸ ਨਾਲ ਪ੍ਰਭਾਵਿਤ ਹਨ ਅਤੇ ਤਕਰੀਬਨ 44% ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਇਸ ਬਿਮਾਰੀ ਨਾਲ ਪੀੜਤ ਹਨ।ਭਾਰਤ ਵਿੱਚ Indian Council of Medical Research ਦੇ ICMR-INDIAB 2023 ਦੀ ਰਿਸਰਚ ਦੇ ਮੁਤਾਬਕ 31.5 ਕਰੋੜ ਤੋਂ ਵੱਧ ਲੋਕ ਹਾਈਪਰਟੈਂਸ਼ਨ ਨਾਲ ਜੂਝ ਰਹੇ ਹਨ। ਪਰ ਸਿਰਫ਼ ਇੱਕ ਛੋਟਾ ਹਿੱਸਾ ਹੀ ਆਪਣਾ ਬਲੱਡ ਪ੍ਰੈਸ਼ਰ ਠੀਕ ਪੱਧਰ ’ਤੇ ਰੱਖ ਸਕਦਾ ਹੈ।ਇਹ ਅੰਕੜੇ ਦਰਸਾਉਂਦੇ ਹਨ ਕਿ ਹਾਈਪਰਟੈਂਸ਼ਨ ਅਜੇ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਅਤੇ ਪ੍ਰਭਾਵਸ਼ਾਲੀ ਇਲਾਜ ਤੇ ਜਾਗਰੂਕਤਾ ਦੀ ਬਹੁਤ ਲੋੜ ਹੈ।
ਸਾਲ ਵਿੱਚ ਦੋ ਇੰਜੈਕਸ਼ਨਾਂ ਵਾਲੀ ਥੈਰੇਪੀ ਇਸ ਵੇਲੇ ਟੈਸਟਿੰਗ ਦੇ ਪੜਾਅ ਵਿੱਚ ਹੈ… ਜੇ ਇਹ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ ਤਾਂ Hypertension ਦੇ ਇਲਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਆ ਸਕਦਾ ਹੈ। ਇਹ ਨਾ ਸਿਰਫ਼ ਰੋਜ਼ਾਨਾ ਦਵਾਈ ਲੈਣ ਦੀ ਝੰਝਟ ਘਟਾ ਸਕਦੀ ਹੈ, ਸਗੋਂ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਨੂੰ ਵੀ ਘਟਾਉਣ ਵਿੱਚ ਮਦਦਗਾਰ ਹੋ ਸਕਦੀ ਹੈ।ਹਾਲਾਂਕਿ, ਜਦੋਂ ਤੱਕ ਇਹ ਦਵਾਈਆਂ ਪੂਰੀ ਤਰ੍ਹਾਂ ਮਨਜ਼ੂਰ ਨਹੀਂ ਹੁੰਦੀਆਂ ਤਾਂ ਤੱਕ ਡਾਕਟਰ ਵੱਲੋਂ ਦੱਸੀ ਗਈ ਰੋਜ਼ਾਨਾ ਦਵਾਈਆਂ ਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ-ਨਾਲ ਸੰਤੁਲਿਤ ਖੁਰਾਕ,ਨਿਯਮਿਤ ਕਸਰਤ ਅਤੇ ਸਮੇਂ-ਸਿਰ ਬਲੱਡ ਪ੍ਰੈਸ਼ਰ ਦੀ ਜਾਂਚ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।ਸਹੀ ਜੀਵਨਸ਼ੈਲੀ ਅਤੇ ਡਾਕਟਰੀ ਸਲਾਹ ਦਾ ਪਾਲਣ ਹੀ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਣ ਦਾ ਸਭ ਤੋਂ ਭਰੋਸੇਯੋਗ ਤਰੀਕਾ ਹੈ।

