The Khalas Tv Blog Punjab ਵੱਡਾ ਕੇਂਦਰੀ ਮੰਤਰੀ ਪੁੱਜਾ ਅੰਮ੍ਰਿਤਸਰ! ਸੰਮੇਲਨ ਵਿਚ ਲਿਆ ਹਿੱਸਾ
Punjab

ਵੱਡਾ ਕੇਂਦਰੀ ਮੰਤਰੀ ਪੁੱਜਾ ਅੰਮ੍ਰਿਤਸਰ! ਸੰਮੇਲਨ ਵਿਚ ਲਿਆ ਹਿੱਸਾ

ਬਿਉਰੋ ਰਿਪੋਰਟ -ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਪਹੁੰਚੇ ਹਨ। ਉਨ੍ਹਾਂ ਨੇ ਸਹਿਕਾਰ ਭਾਰਤੀ ਦੇ 8ਵੇਂ ਕੌਮੀ ਸੰਮੇਲਨ ਵਿੱਚ ਹਿੱਸਾ ਲਿਆ, ਜੋ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇੜੇ ਬੀ-ਬਲਾਕ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲ ਰਿਹਾ ਸੀ।  ਸਹਿਯੋਗ ਨੂੰ ਸਮਰਪਿਤ ਸਹਿਕਾਰ ਭਾਰਤੀ ਦੇ ਰਾਸ਼ਟਰੀ ਸੰਮੇਲਨ ਵਿੱਚ ਦੇਸ਼ ਭਰ ਤੋਂ 2500 ਤੋਂ ਵੱਧ ਡੈਲੀਗੇਟ ਹਿੱਸਾ ਲੈ ਰਹੇ ਹਨ।

ਸਹਿਕਾਰ ਭਾਰਤੀ ਦੇ ਕੌਮੀ ਪ੍ਰਧਾਨ ਦੀਨਾਨਾਥ ਠਾਕੁਰ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਸੇਵਾ ਦੀ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਸਹਿਕਾਰ ਭਾਰਤੀ ਦਾ ਕੌਮੀ ਸੰਮੇਲਨ ਹੋ ਰਿਹਾ ਹੈ। ਸੇਵਾ ਭਾਵਨਾ ਨਾਲ ਆਪਣੇ ਇਲਾਕੇ ਦੇ ਵਰਕਰਾਂ ਨੂੰ ਜਾਗ੍ਰਿਤ ਮਨ ਅਤੇ ਹੋਰ ਊਰਜਾ ਨਾਲ ਮੁਕਤੀ ਲਈ ਮਿਲਵਰਤਣ ਨਾਲ ਕੰਮ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ – ਕੈਨੇਡਾ ‘ਚ ਭਾਰਤੀ ਵਿਦਿਆਰਥੀ ਦਾ ਕੀਤਾ ਕਤਲ

 

Exit mobile version