The Khalas Tv Blog India ‘ਜੇਕਰ ਮੁਸਲਮਾਨ ਪਾਕਿਸਤਾਨ ਚੱਲੇ ਜਾਂਦੇ ਤਾਂ ਧੀਆਂ ਸੁਰੱਖਿਅਤ ਹੁੰਦੀਆਂ’!
India

‘ਜੇਕਰ ਮੁਸਲਮਾਨ ਪਾਕਿਸਤਾਨ ਚੱਲੇ ਜਾਂਦੇ ਤਾਂ ਧੀਆਂ ਸੁਰੱਖਿਅਤ ਹੁੰਦੀਆਂ’!

ਬਿਉਰੋ ਰਿਪੋਰਟ – ਬੀਜੇਪੀ ਦੇ ਆਗੂ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ (Union Minister Giriraj Singh) ਨੇ ਮੁੜ ਤੋਂ ਵਿਵਾਦਿਤ ਬਿਆਨ ਦਿੱਤਾ ਹੈ । ਉਨ੍ਹਾਂ ਕਿਹਾ ਸਾਡੇ ਪੁਰਖਿਆਂ ਨੇ ਆਪਣੀ ਸੱਤਾ ਦੇ ਲਈ ਦੇਸ਼ ਦੀ ਵੰਡ ਕੀਤੀ ਸੀ ਪਾਕਿਸਤਾਨ ਮੁਸਲਮਾਨਾਂ ਲਈ ਬਣਿਆ ਸੀ,ਹਿੰਦੂਸਤਾਨ ਹਿੰਦੂਆਂ ਦੇ ਲਈ ਬਣਿਆ ਸੀ ਜੇਕਰ ਸਾਰੇ ਮੁਸਲਮਾਨ ਪਾਕਿਸਤਾਨ ਚੱਲੇ ਜਾਂਦੇ ਤਾਂ ਸਾਡੀਆਂ ਧੀਆਂ ਸੁਰੱਖਿਅਤ ਹੁੰਦੀਆਂ,ਲਵ ਜਿਹਾਦ ਦਾ ਹੁੰਦਾ । ਕੋਈ ਹਨੂੰਮਾਨ ਜਯੰਤੀ ਅਤੇ ਰਾਮਨਾਮੀ ਵਿੱਚ ਪੱਥਰ ਨਹੀਂ ਸੁੱਟ ਦਾ । ਜਦਕਿ ਮੁਸਲਮਾਨਾ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਅਸੀਂ ਕਦੇ ਪੱਥਰ ਨਹੀਂ ਸੁੱਟੇ ਹਨ ।

ਗਿਰੀਰਾਜ ਸਿੰਘ ਨੇ ਕਿਹਾ ਅਸੀਂ ਖਾਸ ਮੌਕਿਆ ‘ਤੇ ਹੀ ਹਿੰਦੂ ਬਣ ਦੇ ਹਾਂ, ਜੋ ਚਿੰਤਾ ਦਾ ਵਿਸ਼ਾ ਹੈ । ਮੈਂ ਵੀ ਪੂਰੀ ਤਰ੍ਹਾਂ ਨਾਲ ਹਿੰਦੂ ਨਹੀਂ ਬਣ ਸਕਿਆ,ਮੈਂ ਉਸ ਖੇਤਰ ਤੋਂ ਚੋਣ ਲੜਦਾ ਹੈ ਜਿੱਥੇ ਹਿੰਦੂ ਭਾਈਚਾਰਾ ਵੱਧ ਹੈ ਮੈਂ ਇਸ ਵਾਰ ਕਿਸ਼ਨਗੰਜ ਤੋਂ ਚੋਣ ਲੜਨਾ ਚਾਹੁੰਦਾ ਸੀ,ਮੈਨੂੰ ਆਪਣੀ ਜ਼ਮਾਨਤ ਜ਼ਬਤ ਹੋਣ ਦਾ ਡਰ ਨਹੀਂ ਸੀ,ਪਰ ਨਹੀਂ ਲੜ ਸਕਿਆ ।

 

Exit mobile version