ਚੰਡੀਗੜ੍ਹ : ਆਂਧਰਾ ਪ੍ਰਦੇਸ਼ ਦੇ ਐਨਟੀਆਰ ਜ਼ਿਲ੍ਹੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਇੱਕ ਕਿਸਾਨ ਦੀ 50 ਕੁਇੰਟਲ ਲਾਲ ਮਿਰਚਾਂ ਨੂੰ ਅੱਗ ਲਗਾ ਦਿੱਤੀ। ਪੀੜਤ ਕਿਸਾਨ ਅਨੁਸਾਰ ਸੜੀਆਂ ਮਿਰਚਾਂ ਦੀ ਕੀਮਤ 15 ਲੱਖ ਰੁਪਏ ਹੈ। ਉਨ੍ਹਾਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
#WATCH | Unidentified persons set fire to 50 quintals of red chillies belonging to a farmer in the NTR district of Andhra Pradesh.
According to the affected farmer, the chillies burnt were worth Rs 15 lakhs. He has demanded an inquiry into the incident. pic.twitter.com/dTQLdQHgoV
— ANI (@ANI) April 4, 2023
ਦਰਅਸਲ, ਆਂਧਰਾ ਪ੍ਰਦੇਸ਼ ਦੇ ਐਨਟੀਆਰ ਜ਼ਿਲ੍ਹੇ ਵਿੱਚ ਇੱਕ ਖੇਤ ਵਿੱਚ 50 ਕੁਇੰਟਲ ਲਾਲ ਮਿਰਚਾਂ ਰੱਖੀਆਂ ਗਈਆਂ ਸਨ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ 50 ਕੁਇੰਟਲ ਲਾਲ ਮਿਰਚਾਂ ਨੂੰ ਅੱਗ ਲਗਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਦੀ ਭੀੜ ਮੌਕੇ ‘ਤੇ ਇਕੱਠੀ ਹੋ ਗਈ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਸ ਦੇ ਨਾਲ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ 50 ਕੁਇੰਟਲ ਲਾਲ ਮਿਰਚਾਂ ਨੂੰ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਕਿਸਾਨ ਨੇ ਪੁਲੀਸ ਤੋਂ ਘਟਨਾ ਦੀ ਜਾਂਚ ਦੀ ਮੰਗ ਕੀਤੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਪੀੜਤ ਕਿਸਾਨ ਨੂੰ ਹਰ ਸੰਭਵ ਕਾਰਵਾਈ ਦਾ ਭਰੋਸਾ ਵੀ ਦਿੱਤਾ।