The Khalas Tv Blog Punjab ਜਾਖੜ ਕਿਹੜੇ ਹਾਲਾਤਾਂ ‘ਚ ਛੱਡਣਗੇ ਕਾਂਗਰਸ
Punjab

ਜਾਖੜ ਕਿਹੜੇ ਹਾਲਾਤਾਂ ‘ਚ ਛੱਡਣਗੇ ਕਾਂਗਰਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ‘ਮੈਨੂੰ ਹਟਾਉਣ ਨਾਲ ਜੇ ਪਾਰਟੀ ਮਜ਼ਬੂਤ ਹੁੰਦੀ ਹੈ ਤਾਂ ਮੈਂ ਤਿਆਰ ਹਾਂ। ਕਾਂਗਰਸ ਪਾਰਟੀ ਲਈ ਮੈਂ ਕੋਈ ਵੀ ਕੁਰਬਾਨੀ ਦੇ ਸਕਦਾ ਹਾਂ। ਪ੍ਰਧਾਨ ਕੋਈ ਵੀ ਹੋਵੇ, ਸਾਡਾ ਮਕਸਦ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ। ਮੈਂ ਪਾਰਟੀ ਦੀ ਮਜ਼ਬੂਤੀ ਲਈ ਅੱਜ ਹੀ ਅਸਤੀਫਾ ਦੇਣ ਲਈ ਤਿਆਰ ਹਾਂ। ਮੈਂ ਕਦੇ ਵੀ ਕਾਂਗਰਸ ਪਾਰਟੀ ਦੀ ਇਕਜੁੱਟਤਾ ਅਤੇ ਮਜ਼ਬੂਤੀ ਵਿੱਚ ਰੋੜਾ ਨਹੀਂ ਬਣਾਂਗਾ’।

ਜਾਖੜ ਨੇ ਕਿਹਾ ਕਿ ‘ਮੁੱਖ ਮੰਤਰੀ ਦੇ ਚਿਹਰੇ ਦਾ ਹਾਈਕਮਾਨ ਫੈਸਲਾ ਲਵੇਗੀ। ਸਾਨੂੰ ਇੰਤਜ਼ਾਰ ਕਰਨਾ ਹੋਵੇਗਾ। ਮੈਂ ਆਪਣਾ ਪੱਖ ਕਮੇਟੀ ਅੱਗੇ ਰੱਖ ਆਇਆ ਹਾਂ। ਕਮੇਟੀ ਨੇ ਆਪਣੇ ਸੁਝਾਅ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਦੇਣੇ ਹਨ। ਅੱਗਿਓਂ ਉਹ ਫੈਸਲਾ ਕਰਨਗੇ। ਨਵਜੋਤ ਸਿੰਘ ਸਿੱਧੂ ‘ਤੇ ਵੀ ਦਿੱਲੀ ਦਰਬਾਰ ਵਿੱਚ ਫੈਸਲਾ ਹੋਵੇਗਾ’।

Exit mobile version