ਈ.ਡੀ (ED) ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਦਿੱਲੀ, ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ- ਕਾਂਗੜਾ, ਊਨਾ, ਸ਼ਿਮਲਾ, ਮੰਡੀ, ਕੁੱਲੂ ਵਿੱਚ 19 ਸਥਾਨਾਂ ‘ਤੇ ਤਲਾਸ਼ੀ ਅਭਿਆਨ ਚਲਾਇਆ ਹੈ। ਈ.ਡੀ ਨੇ ਇਹ ਕਾਰਵਾਈ ਜਾਅਲੀ ਆਯੁਸ਼ਮਾਨ ਭਾਰਤ AB_PMJAY ID ਕਾਰਡ ਬਣਾਉਣ ਅਤੇ ਕਈਆਂ ਦੇ ਖਿਲਾਫ ਯੋਜਨਾ ਦੀ ਉਲੰਘਣਾ ਕਰਨ ਕਰਕੇ ਕੀਤੀ ਹੈ। ਈ.ਡੀ ਵੱਲੋਂ 40 ਵਾਹਨਾਂ ’ਚ 150 ਅਧਿਕਾਰੀਆਂ ਦੇ ਨਾਲ ਕਾਂਗੜਾ, ਊਨਾ, ਸ਼ਿਮਲਾ, ਮੰਡੀ ਅਤੇ ਕੁੱਲੂ ਪਹੁੰਚ ਕੇ ਜਾਂਚ ਕੀਤੀ ਹੈ।
ਆਯੁਸ਼ਮਾਨ ਯੋਜਨਾ ਵਿੱਚ ਪਾਈਆਂ ਗਈਆਂ ਬੇਨਿਯਮੀਆਂ ਨੂੰ ਲੈ ਕੇ ਈ.ਡੀ ਨੇ ਨਗਰੋਟ ਤੋਂ ਕਾਂਗਰਸ ਦੇ ਵਿਧਾਇਕ ਆਰਐਸ ਬਾਲੀ ਦੇ ਘਰ ਅਤੇ ਉਨ੍ਹਾਂ ਦੇ ਹਸਪਤਾਲ ਵਿੱਚ ਵੀ ਜਾ ਕੇ ਜਾਂਚ ਕੀਤੀ ਹੈ। ਇਸ ਦੇ ਨਾਲ ਹੀ ਡੇਹਰਾ ਤੋਂ ਕਾਂਗਰਸੀ ਵਿਧਾਇਕ ਡਾ. ਰਜੇਸ਼ ਸ਼ਰਮਾ ਦੇ ਘਰ ਅਤੇ ਉਨ੍ਹਾਂ ਦੇ ਬਾਲਾ ਜੀ ਹਸਪਤਾਲ ਵਿੱਚ ਦਸਤਾਵੇਜਾਂ ਦੀ ਜਾਂਚ ਨੂੰ ਲੈ ਕੇ ਰੇਡ ਮਾਰੀ ਹੈ। ਈ.ਡੀ ਵੱਲੋਂ ਸਖਤੀ ਕਰਦਿਆਂ ਹੋਇਆ ਊਨਾ ਜ਼ਿਲ੍ਹੇ ਵਿੱਚ ਵੀ ਸ੍ਰੀ ਬਾਂਕੇ ਬਿਹਾਰੀ ਪ੍ਰਾਈਵੇਟ ਹਸਪਤਾਲ ਵਿੱਚ ਛਾਪਾ ਮਾਰਿਆ ਹੈ। ਈ.ਡੀ ਵੱਲੋਂ ਸਾਰੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਅਦਾਲਤ ਦਾ ਫੈਸਲਾ, ਹਾਈਕੋਰਟ ਵੱਲੋਂ ਕੇਂਦਰ ’ਤੇ ਪੰਜਾਬ ਸਰਕਾਰ ਨੂੰ ਨੋਟਿਸ