The Khalas Tv Blog Punjab ਲੁਧਿਆਣਾ ‘ਚ ਛੱਤ ਡਿੱਗਣ ਕਾਰਨ ਚਾਚੇ-ਭਤੀਜੇ ਨਾਲ ਹੋਇਆ ਇਹ ਕਾਰਾ…
Punjab

ਲੁਧਿਆਣਾ ‘ਚ ਛੱਤ ਡਿੱਗਣ ਕਾਰਨ ਚਾਚੇ-ਭਤੀਜੇ ਨਾਲ ਹੋਇਆ ਇਹ ਕਾਰਾ…

Uncle-niece died due to roof collapse in Ludhiana...

ਪੰਜਾਬ ਦੇ ਲੁਧਿਆਣਾ ਦੇ ਕਸਬਾ ਦੋਰਾਹਾ ਵਿੱਚ ਇੱਕ ਖਸਤਾ ਹਾਲ ਇਮਾਰਤ ਦੀ ਛੱਤ ਅਚਾਨਕ ਡਿੱਗ ਗਈ। ਇਸ ਵਿੱਚ ਪਰਿਵਾਰ ਦੇ ਪੰਜ ਮੈਂਬਰ ਛੱਤ ਦੇ ਮਲਬੇ ਹੇਠ ਦੱਬ ਗਏ। ਇਸ ਹਾਦਸੇ ‘ਚ ਚਾਚਾ-ਭਤੀਜੀ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਨਰੇਸ਼ ਅਤੇ ਉਸ ਦੀ ਭਤੀਜੀ ਰਾਧਿਕਾ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਚਾਚਾ-ਭਤੀਜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਛੱਤ ਡਿੱਗਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਕੁਆਰਟਰ ‘ਚੋਂ ਬਾਹਰ ਕੱਢਿਆ ਗਿਆ। ਫ਼ਿਲਹਾਲ ਤਿੰਨ ਲੋਕਾਂ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਮ੍ਰਿਤਕ ਰਾਧਿਕਾ ਦਾ ਪਿਤਾ ਦਿਨੇਸ਼ ਕਰੀਬ 6 ਮਹੀਨਿਆਂ ਤੋਂ ਕੰਮ ਕਾਰਨ ਲਾਡੋਵਾਲ ਤੋਂ ਵੱਖ ਰਹਿ ਰਿਹਾ ਸੀ।

Exit mobile version