‘ਦ ਖ਼ਾਲਸ ਬਿਊਰੋ : ਰੂ ਸ ਦੇ ਯੂ ਕਰੇਨ ‘ਤੇ ਬੰ ਬਾਰੀ ਲਗਾਤਾਰ ਜਾਰੀ ਹਨ। ਇਸੇ ਦੌਰਾਨ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਯੂਕਰੇਨ ਦੀਆਂ ਫੌਜਾਂ ਰੂਸੀ ਫੌਜਾਂ ‘ਤੇ ਭਾਰੂ ਪੈਣ ਲੱਗੀਆਂ ਨੇ। ਬਰਤਾਨੀਆਂ ਦੇ ਰੱਖਿਆ ਮੰਤਰਾਲੇ ਦੀ ਇੱਕ ਰਿਪੋਰਟ ਦੇ ਮੁਤਾਬਿਕ ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰ ਰੂ ਸੀ ਫੌਜੀ ‘ਤੇ ਯੂਕ ਰੇਨ ਦੀਆਂ ਫੌਜਾਂ ਦੇ ਜਵਾਬੀ ਹਮ ਲੇ ਸਫਲ ਹੋ ਰਹੇ ਹਨ ਅਤੇ ਯੂਕਰੇਨ ਦੀਆਂ ਫੌਜਾਂ ਨੇ ਮਾਕਾਰਿਵ ਅਤੇ ਮੋਸਚੁਨ ਦੇ ਇਲਾਕਿਆਂ ‘ਤੇ ਆਪਣਾ ਕਬਜ਼ਾ ਵੀ ਕਰ ਲਿਆ ਹੈ।
23 ਮਾਰਚ ਨੂੰ ਅਮਰੀਕਾ ਦੇ ਰੱਖਿਆ ਵਿਭਾਗ ਦੇ ਬੁਲਾਰੇ ਜੌਨ ਕਿਰਬੀ ਨੇ ਵੀ ਕਿਹਾ ਸੀ ਕਿ ਯੂਕਰੇਨ “ਬਹੁਤ ਹੁਸ਼ਿਆਰੀ ਨਾਲ, ਬਹੁਤ ਰਚਨਾਤਮਕ ਢੰਗ ਨਾਲ, ਬਹੁਤ ਜਲਦੀ” ਆਪਣੇ ਦੇਸ਼ ਦੇ ਕੁਝ ਹਿੱਸਿਆਂ ਦਾ ਬਚਾਅ ਕਰਨ ਵਿੱਚ ਕਾਮਯਾਬ ਹੋ ਰਿਹਾ ਹੈ। ਯੂਕਰੇਨ ਨੇ ਵੀ ਦਾਅਵਾ ਕਰਦਿਆਂ ਕਿਹਾ ਸੀ ਕਿ ਉਸ ਦੇ ਸੁਰੱਖਿਆ ਬਲ ਰੂਸ ਤੋਂ ਆਪਣੇ ਇਲਾਕੇ ਵਾਪਸ ਲੈਣ ਵਿੱਚ ਕਾਮਯਾਬ ਹੋ ਰਹੇ ਹਨ।