The Khalas Tv Blog International ਯੂਕਰੇਨ ਯੁੱਧ ਲਈ ਸੇਵਾਮੁਕਤ ਸੈਨਿਕਾਂ ਦੀ ਭਰਤੀ ਕਰਨਾ ਚਾਹੁੰਦਾ ਹੈ ਰੂਸ : ਬ੍ਰਿਟੇਨ
International

ਯੂਕਰੇਨ ਯੁੱਧ ਲਈ ਸੇਵਾਮੁਕਤ ਸੈਨਿਕਾਂ ਦੀ ਭਰਤੀ ਕਰਨਾ ਚਾਹੁੰਦਾ ਹੈ ਰੂਸ : ਬ੍ਰਿਟੇਨ

ਦ ਖ਼ਾਲਸ ਬਿਊਰੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਕੀਵ ਦੌਰੇ ਤੋਂ ਬਾਅਦ ਹੁਣ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਜੰਗ ‘ਚ ਵੱਡੀ ਗਿਣਤੀ ‘ਚ ਫੌਜੀਆਂ ਨੂੰ ਗੁਆਉਣ ਵਾਲਾ ਰੂਸ ਹੁਣ ਸੇਵਾਮੁਕਤ ਫੌਜੀਆਂ ਨੂੰ ਫੌਜ ‘ਚ ਵਾਪਸ ਲਿਆਉਣਾ ਚਾਹੁੰਦਾ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ 2012 ਜਾਂ ਉਸ ਤੋਂ ਬਾਅਦ ਸੇਵਾਮੁਕਤ ਹੋਏ ਫੌਜੀ ਅਧਿਕਾਰੀਆਂ ਨੂੰ ਵਾਪਸ ਬੁਲਾਣਾ ਚਾਹੁੰਦਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਰੂਸ ਜੰਗ ਦੇ ਮੈਦਾਨ ਵਿਚ ਆਪਣੇ ਸੈਨਿਕਾਂ ਦੀ ਗਿਣਤੀ ਵਧਾਉਣ ਲਈ ਮੋਲਡੋਵਾ ਦੇ ਅਣਜਾਣ ਖੇਤਰ ਟ੍ਰਾਂਸਨਿਸਟ੍ਰੀਆ ਤੋਂ ਲੋਕਾਂ ਨੂੰ ਭਰਤੀ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।

ਰੂਸ ਨੇ ਅਜੇ ਅਧਿਕਾਰਤ ਤੌਰ ‘ਤੇ ਇਹ ਨਹੀਂ ਦੱਸਿਆ ਹੈ ਕਿ ਯੂਕਰੇਨ ‘ਤੇ ਹਮਲੇ ਤੋਂ ਬਾਅਦ ਉਸ ਦੇ ਕਿੰਨੇ ਸੈਨਿਕ ਯੁੱਧ ਵਿਚ ਮਾਰੇ ਗਏ ਹਨ। ਹਾਲਾਂਕਿ, ਪਿਛਲੇ ਹਫਤੇ ਰੂਸੀ ਰਾਸ਼ਟਰਪਤੀ ਦਫਤਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੰਨਿਆ ਕਿ “ਰੂਸ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਫੌਜਾਂ ਨੂੰ ਗੁਆ ਦਿੱਤਾ ਹੈ।”

Exit mobile version