The Khalas Tv Blog International “ਰੂਸੀ ਫ਼ੌਜੀਆਂ ਨਾਲ ਹਰ ਸੰਭਵ ਤਰੀਕੇ ਨਾਲ ਲੜੋ ਲ ੜਾਈ”
International

“ਰੂਸੀ ਫ਼ੌਜੀਆਂ ਨਾਲ ਹਰ ਸੰਭਵ ਤਰੀਕੇ ਨਾਲ ਲੜੋ ਲ ੜਾਈ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੀ ਫ਼ੌਜ ਨੇ ਆਮ ਨਾਗਰਿਕਾਂ ਨੂੰ ਰੂਸੀ ਫ਼ੌਜ ਦਾ ਸਾਹਮਣਾ ਕਰਨ ਲਈ ਇੱਕ ਰਣਨੀਤੀ ਦੱਸੀ ਹੈ। ਯੂਕਰੇਨ ਦੀ ਫ਼ੌਜ ਨੇ ਸਾਧਾਰਨ ਨਾਗਰਿਕਾਂ ਲਈ ਹਦਾਇਤਾਂ ਜਾਰੀ ਕਰਦਿਆਂ ਰੂਸੀ ਹ ਮਲੇ ਦਾ ਨਾਗਰਿਕੀ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ” ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਹਥਿ ਆਰ ਜਾਂ ਅ ਸਲ੍ਹਾ ਹੈ, ਲੜਾਈ ਦੇ ਸਾਰੇ ਸੰਭਵ ਸਾਧਨ ਵਰਤੋ।”

ਫ਼ੌਜ ਨੇ ਲੋਕਾਂ ਨੂੰ ਕਿਹਾ ਕਿ ਸੜਕਾਂ ਤੋਂ ਸਾਈਨ ਬੋਰਡ ਹਟਾਅ ਦਿਓ, ਰਾਹ ਰੋਕਣ ਲਈ ਦਰੱਖਤ ਵੱਢ ਕੇ ਸੁੱਟੋ, ਘਰ ਵਿੱਚ ਬਣਾਏ ਹਥਿ ਆਰ ਵਰਤੋ ਤੇ ਰਾਤ ਜਾਂ ਘੁਸਮੁਸੇ ਵਿੱਚ ਜ਼ਿਆਦਾ ਸਰਗਰਮ ਰਹੋ। ਰੂਸ ਵੱਲੋਂ ਅੱਜ ਮੁੜ ਗੈਸ ਪਾਈਪਲਾਈਨ ਉੱਤੇ ਕੀਤੇ ਹ ਮਲੇ ਤੋਂ ਬਾਅਦ ਤਣਾਅ ਹੋਰ ਵੱਧ ਗਿਆ ਹੈ ਅਤੇ ਇਲਾਕੇ ਵਿੱਚ ਜ਼ਹਿਰੀਲਾ ਧੂੰਆਂ ਫੈਲ ਗਿਆ ਹੈ। ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਲਈਆਂ ਹਨ।

Exit mobile version