‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਨੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਿੱਚ ਰੂਸ ਦੇ ਖ਼ਿਲਾਫ਼ ਇੱਕ ਅਰਜ਼ੀ ਦਾਇਰ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਕਰੇਨ ‘ਤੇ ਹਮ ਲਾ ਕਰਨ ਦੇ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੂੰ ਅਪੀਲ ਕਰਦੇ ਹਾਂ ਕਿ ਉਹ ਰੂਸ ਨੂੰ ਤੁਰੰਤ ਫ਼ੌਜੀ ਕਾਰਵਾਈ ਨੂੰ ਰੋਕਣ ਦੇ ਲਈ ਕਹੇ। ਜ਼ੇਲੈਂਸਕੀ ਅਗਲੇ ਹਫ਼ਤੇ ਇਸ ਕੇਸ ਦੀ ਸੁਣਵਾਈ ਕਰਵਾਉਣਾ ਚਾਹੁੰਦੇ ਹਨ।
ਵੀਰਵਾਰ ਦੀ ਸਵੇਰੇ ਰੂਸ ਨੇ ਯੂਕਰੇਨ ‘ਤੇ ਹ ਮਲਾ ਕਰ ਦਿੱਤਾ ਸੀ ਅਤੇ ਅੱਜ ਰੂਸ ਦਾ ਯੂਕਰੇਨ ‘ਤੇ ਹਮ ਲੇ ਦਾ ਚੌਥਾ ਦਿਨ ਹੈ। ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਭਿਆ ਨਕ ਜੰ ਗ ਛਿੜੀ ਹੋਈ ਹੈ। ਫ਼ੌਜੀਆਂ ਸਮੇਤ ਬਹੁਤ ਸਾਰੇ ਆਮ ਨਾਗਰਿਕਾਂ ਦੀ ਮੌ ਤ ਹੋ ਗਈ ਹੈ। ਕਈਆਂ ਦੇ ਘਰ ਸੜ ਕੇ ਸੁਆਹ ਹੋ ਗਏ ਹਨ। ਰੂਸ ਨੇ ਅੱਜ ਸਵੇਰੇ ਯੂਕਰੇਨ ਦੇ ਨਾਲ ਬੇਲਾਰੂਸ ਵਿੱਚ ਗੱਲਬਾਤ ਦਾ ਪ੍ਰਸਤਾਵ ਵੀ ਰੱਖਿਆ ਸੀ ਪਰ ਯੂਕਰੇਨ ਨੇ ਕਿਹਾ ਕਿ ਬੇਲਾਰੂਸ ਵਿੱਚ ਗੱਲਬਾਤ ਸੰਭਵ ਨਹੀਂ ਹੈ। ਬੇਲਾਰੂਸ, ਰੂਸ ਦਾ ਸਹਿਯੋਗੀ ਹੈ ਅਤੇ ਉਹ ਇਸ ਯੁੱਧ ਵਿੱਚ ਖੁੱਲ੍ਹ ਕੇ ਰੂਸ ਦਾ ਸਾਥ ਦੇ ਰਿਹਾ ਹੈ।